Happy New Year 2020 : ਨਿਊਜ਼ੀਲੈਂਡ 'ਚ ਸਭ ਤੋਂ ਪਹਿਲਾਂ ਨਵੇਂ ਸਾਲ ਦਾ ਜਸ਼ਨ ਸ਼ੁਰੂ, ਇੰਝ ਕੀਤਾ ਸਵਾਗਤ

By  Shanker Badra December 31st 2020 08:36 PM

Happy New Year 2020 : ਨਿਊਜ਼ੀਲੈਂਡ 'ਚ ਸਭ ਤੋਂ ਪਹਿਲਾਂ ਨਵੇਂ ਸਾਲ ਦਾ ਜਸ਼ਨ ਸ਼ੁਰੂ, ਇੰਝ ਕੀਤਾ ਸਵਾਗਤ:ਆਕਲੈਂਡ : ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰਵਿਚ ਨਵੇਂ ਸਾਲ 2021 ਦਾ ਜਸ਼ਨ ਸ਼ੁਰੂ ਹੋ ਗਿਆ ਹੈ। ਇਥੋਂ ਦੇ ਸਕਾਈ ਟਾਵਰ ਉੱਤੇ ਸ਼ਾਨਦਾਰ ਆਤਿਸ਼ਬਾਜ਼ੀਪ੍ਰਦਰਸ਼ਨੀ ਅਤੇ ਲਾਈਟ ਸ਼ੋਅ ਨਾਲ 2021 ਦਾ ਸਵਾਗਤ ਕੀਤਾ ਗਿਆ ਹੈ। ਆਕਲੈਂਡ ਦੁਨੀਆ ਦਾ ਪਹਿਲਾ ਇਕਲੌਤਾ ਸ਼ਹਿਰ ਹੈ, ਜਿਥੇ ਨਵੇਂ ਸਾਲ ਦੀ ਸ਼ੁਰੂਆਤ ਬਿਨ੍ਹਾਂ ਕਿਸੇ ਪਾਬੰਦੀ ਦੇ ਹੋਈ ਹੈ।

Happy New Year New Zealand! Auckland welcomes in 2021 with fireworks Happy New Year 2020 : ਨਿਊਜ਼ੀਲੈਂਡ 'ਚ ਸਭ ਤੋਂ ਪਹਿਲਾਂ ਨਵੇਂ ਸਾਲ ਦਾ ਜਸ਼ਨ ਸ਼ੁਰੂ , ਇੰਝ ਕੀਤਾ ਸਵਾਗਤ

ਪੜ੍ਹੋ ਹੋਰ ਖ਼ਬਰਾਂ : ਰਿਲਾਇੰਸ ਜੀਓ ਤੱਕ ਪੁੱਜਾ ਕਿਸਾਨੀ ਅੰਦੋਲਨ ਦਾ ਸੇਕ , Jio ਨੇ ਖੇਡੀ ਹੁਣ ਇੱਕ ਨਵੀਂ ਚਾਲ

Happy New Year Auckland : ਇਸ ਦੌਰਾਨ ਹਜ਼ਾਰਾਂ ਲੋਕ ਬੰਦਰਗਾਹ ਦੇ ਕਿਨਾਰੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ ਹਨ। ਦੇਸ਼ ਵਿਚ ਕੋਰੋਨਾ ਵਾਇਰਸ ਮਾਮਲਿਆਂ ਦੀ ਅਣਹੋਂਦ ਵਿਚ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋਏ। ਸੱਤ ਹਫ਼ਤਿਆਂ ਦੇ ਸਖ਼ਤ ਲਾਕਡਾਊਨ ਤੋਂ ਬਾਅਦ ਕੋਰੋਨਾ ਨੂੰ ਖ਼ਤਮ ਕਰਨ ਵਿਚ ਕਾਮਯਾਬ ਰਹੇ ਰਾਸ਼ਟਰ ਨੇ ਆਕਲੈਂਡ ਹਾਰਬਰ ਬ੍ਰਿਜ ਉੱਤੇ ਸਕਾਈਸਿਟੀ ਆਤਿਸ਼ਬਾਜ਼ੀ ਅਤੇ ਵੈਕਟਰ ਲਾਈਟਾਂ ਨਾਲ ਆਪਣੇ ਨਵੇਂ ਸਾਲਾਂ ਦੇ ਜਸ਼ਨਾਂ ਦੀ ਸ਼ੁਰੂਆਤ ਕੀਤੀ।

Happy New Year New Zealand! Auckland welcomes in 2021 with fireworks Happy New Year 2020 : ਨਿਊਜ਼ੀਲੈਂਡ 'ਚ ਸਭ ਤੋਂ ਪਹਿਲਾਂ ਨਵੇਂ ਸਾਲ ਦਾ ਜਸ਼ਨ ਸ਼ੁਰੂ , ਇੰਝ ਕੀਤਾ ਸਵਾਗਤ

Happy New Year New Zealand : ਨਿਊਜ਼ੀਲੈਂਡ ਇੱਕ ਅਜਿਹਾ ਦੇਸ਼ ਹੈ ,ਜਿੱਥੇ ਨਵਾਂ ਸਾਲ ਸ਼ੁਰੂ ਹੋਣ 'ਤੇ ਸਭ ਤੋਂ ਪਹਿਲਾਂ ਸੂਰਜ ਚੜਿਆ ਮੰਨਿਆ ਜਾਂਦਾ ਹੈ। ਅੱਜ ਇਥੇ 31 ਦਸੰਬਰ ਦੀ ਰਾਤ ਨੂੰ ਮਨਾਏ ਜਾਂਦੇ ਜਸ਼ਨ ਵੀ ਦੇਸ਼-ਵਿਦੇਸ਼ ਦੇ ਲੱਖਾਂ ਲੋਕਾਂ ਨੇ ਵੇਖੇ। ਕੋਰੋਨਾ ਦੇ ਚਲਦਿਆਂ ਵੱਖ-ਵੱਖ ਦੇਸ਼ਾਂ 'ਚ ਕਈ ਤਰ੍ਹਾਂ ਦੀਆਂ ਸ਼ਰਤਾਂ ਹਨ ਪਰ ਨਿਊਜ਼ੀਲੈਡ ਦੇ ਵਿਚ ਇਕੱਠ ਕਰਨ ਲਈ ਕੋਈ ਸ਼ਰਤ ਨਹੀਂ ਹੈ।ਇਨ੍ਹਾਂ ਜਸ਼ਨਾਂ ਦੇ ਦਰਸ਼ਨ ਕਰਨ ਲਈ ਲੋਕ ਅੱਜ ਦੁਪਹਿਰ ਤੋਂ ਹੀ ਆਕਲੈਂਡ ਪਹੁੰਚੇ ਹੋਏ ਸਨ।

Happy New Year New Zealand! Auckland welcomes in 2021 with fireworks Happy New Year 2020 : ਨਿਊਜ਼ੀਲੈਂਡ 'ਚ ਸਭ ਤੋਂ ਪਹਿਲਾਂ ਨਵੇਂ ਸਾਲ ਦਾ ਜਸ਼ਨ ਸ਼ੁਰੂ , ਇੰਝ ਕੀਤਾ ਸਵਾਗਤ

ਪੜ੍ਹੋ ਹੋਰ ਖ਼ਬਰਾਂ : CBSE 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਦਾ ਵੱਡਾ ਐਲਾਨ

Happy New Year 2021 : ਦੱਸ ਦਈਏ ਕਿ ਨਵੇਂ ਸਾਲ ਦਾ ਸਮਾਂ ਦੁਨੀਆਂ ਦੇ ਵੱਖ- ਵੱਖ ਦੇਸ਼ਾਂ ਵਿੱਚ ਵੱਖ ਵੱਖ ਸ਼ੁਰੂ ਹੁੰਦਾ ਹੈ। ਨਵਾਂ ਸਾਲ ਕੋਰੋਨਾ ਦੀ ਦਹਿਸ਼ਤ ਦੇ ਵਿਚਾਲੇ ਨਵੀਆਂ ਉਮੀਦਾਂ ਲੈ ਕੇ ਆ ਰਿਹਾ ਹੈ। ਆਸਟਰੇਲੀਆ ਵਿੱਚ ਸਿਡਨੀ ਦਾ ਨਵਾਂ ਸਾਲ ਪੂਰੀ ਦੁਨੀਆਂ ਵਿੱਚ ਆਪਣੇ ਜਸ਼ਨਾਂ ਲਈ ਜਾਣਿਆ ਜਾਂਦਾ ਹੈ ਪਰ ਇਸ ਸਾਲ ਸਿਡਨੀ ਨਿਵਾਸੀਆਂ ਨੂੰ ਵੀ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਜਸ਼ਨ ਕਰਕੇ ਸਿਡਨੀ ਨਵੇਂ ਸਾਲ ਦੇ ਸਵਾਗਤ ਕਰਨ ਵਾਲੇ ਪਹਿਲੇ ਸ਼ਹਿਰ ਤੇ ਆਸਟਰੇਲੀਆ ਪਹਿਲੇ ਦੇਸ਼ ਵਜੋਂ ਜਾਣਿਆ ਜਾਂਦਾ ਹੈ।

Happy New Year 2021 । Happy New Year New Zealand , Happy New Year Auckland

-PTCNews

Related Post