39 ਸਾਲ ਦੇ ਹੋਏ ਹਰਭਜਨ ਸਿੰਘ, ਚਾਹੁਣ ਵਾਲੇ ਇੰਝ ਦੇ ਰਹੇ ਨੇ ਸ਼ੁਭਕਾਮਨਾਵਾਂ, ਦੇਖੋ ਤੁਸੀਂ ਵੀ

By  Jashan A July 3rd 2019 01:42 PM

39 ਸਾਲ ਦੇ ਹੋਏ ਹਰਭਜਨ ਸਿੰਘ, ਚਾਹੁਣ ਵਾਲੇ ਇੰਝ ਦੇ ਰਹੇ ਨੇ ਸ਼ੁਭਕਾਮਨਾਵਾਂ, ਦੇਖੋ ਤੁਸੀਂ ਵੀ,ਕ੍ਰਿਕੇਟ ਇਤਿਹਾਸ ਦੇ ਟੌਪ ਆਫ ਸਪਿੱਨਰ ਵਿਚੋਂ ਇਕ ਮੰਨੇ ਜਾਣ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਹਰਭਜਨ ਸਿੰਘ ਅੱਜ 39 ਸਾਲ ਦੇ ਹੋ ਗਏ ਹਨ। ਉਹਨਾਂ ਦੇ ਜਨਮ ਦਿਨ 'ਤੇ ਹਰ ਕੋਈ ਉਹਨਾਂ ਨੂੰ ਵਧਾਈਆਂ ਦੇ ਰਿਹਾ ਹੈ। ਸੋਸ਼ਲ ਮੀਡੀਆ 'ਤੇ ਉਹਨਾਂ ਨੂੰ ਚਾਹੁਣ ਵਾਲੇ ਆਪਣੇ-ਆਪਣੇ ਤਰੀਕਿਆਂ ਨਾਲ ਸ਼ੁਭਕਾਮਨਾਵਾ ਦੇ ਰਹੇ ਹਨ।

ਜ਼ਿਕਰ ਏ ਖਾਸ ਹੈ ਕਿ ਹਰਭਜਨ ਸਿੰਘ ਜਿਥੇ ਗੇਂਦਬਾਜ਼ੀ ਨਾਲ ਕਮਾਲ ਕਰਦੇ ਸਨ ਉਥੇ ਹੀ ਬੱਲੇਬਾਜ਼ੀ 'ਚ ਆਪਣੇ ਜੌਹਰ ਦਿਖਾਉਂਦੇ ਸਨ। ਕਾਫੀ ਸਮੇਂ ਤੋਂ ਉਹ ਕ੍ਰਿਕਟ ਨਾਲ ਜੁੜੇ ਹੋਏ ਸਨ।ਭਾਵੇਂ ਕਿ ਉਹਨਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸਨਿਆਸ ਲੈ ਲਿਆ ਹੈ ਪਰ ਅੱਜ ਵੀ ਉਹ ਵਿਸ਼ਵ ਕੱਪ 'ਚ ਕੁਮੈਂਟਰੀ ਦੀਆਂ ਸੇਵਾਵਾਂ ਨਿਭਾ ਰਹੇ ਹਨ।

-PTC News

Related Post