Hardik Pandya ਤੇ KL Rahul ਨੂੰ ਮਿਲੀ ਵੱਡੀ ਰਾਹਤ, ਨਿਊਜ਼ੀਲੈਂਡ ਦੌਰੇ ਨਾਲ ਕਰਨਗੇ ਵਾਪਸੀ

By  Jashan A January 24th 2019 08:33 PM -- Updated: January 24th 2019 08:36 PM

Hardik Pandya ਤੇ KL Rahul ਨੂੰ ਵੱਡੀ ਨੂੰ ਮਿਲੀ ਰਾਹਤ, ਨਿਊਜ਼ੀਲੈਂਡ ਦੌਰੇ ਨਾਲ ਕਰਨਗੇ ਵਾਪਸੀ,ਨਵੀਂ ਦਿੱਲੀ: ਭਾਰਤੀ ਕ੍ਰਿਕੇਟਰ ਹਾਰਦਿਕ ਪੰਡਿਆ ਤੇ ਕੇ ਐੱਲ ਰਾਹੁਲ ਨੂੰ ਅੱਜ ਵੱਡੀ ਰਾਹਤ ਮਿਲ ਗਈ ਹੈ। ਦਰਅਸਲ ਰਿਐਲਿਟੀ ਸ਼ੋਅ 'ਕਾਫੀ ਵਿਦ ਕਰਨ' ਵਿਚ ਮਹਿਲਾਵਾਂ 'ਤੇ ਇਤਰਾਜ਼ਯੋਗ ਟਿੱਪਣੀਆਂ ਦੇ ਮਾਮਲੇ 'ਚ ਭਾਰਤੀ ਟੀਮ ਤੋਂ ਬਾਹਰ ਹੋਏ ਹਾਰਦਿਕ ਪੰਡਿਆ ਅਤੇ ਲੋਕੇਸ਼ ਰਾਹੁਲ ਤੋਂ ਪਾਬੰਦੀ ਹਟਾ ਦਿੱਤੀ ਗਈ ਹੈ। [caption id="attachment_245488" align="aligncenter" width="300"]hardik pandya Hardik Pandya ਤੇ KL Rahul ਨੂੰ ਮਿਲੀ ਵੱਡੀ ਰਾਹਤ, ਨਿਊਜ਼ੀਲੈਂਡ ਦੌਰੇ ਨਾਲ ਕਰਨਗੇ ਵਾਪਸੀ[/caption] ਦੱਸ ਦੇਈਏ ਕਿ ਹਾਲ ਹੀ 'ਚ ਬੀ. ਸੀ. ਸੀ. ਆਈ. ਦੇ ਕਾਰਜਕਾਰੀ ਮੁਖੀ ਸੀ. ਕੇ. ਖੰਨਾ ਨੇ ਸੀ. ਓ. ਏ. ਨੂੰ ਪੱਤਰ ਲਿਖਿਆ ਸੀ ਕਿ ਦੋਵੇਂ ਖਿਡਾਰੀਆਂ ਖਿਲਾਫ ਜਾਂਚ ਪੂਰੀ ਹੋਣ ਤੱਕ ਉਨ੍ਹਾਂ ਦੀ ਪਾਬੰਦੀ ਹਟਾਈ ਜਾਵੇ ਅਤੇ ਉਨ੍ਹਾਂ ਨੂੰ ਖੇਡਣ ਦਾ ਮੌਕਾ ਦਿੱਤਾ ਜਾਵੇ। ਜਿਸ ਤੋਂ ਬਾਦ ਇਹ ਪਾਬੰਦੀ ਹਟਾ ਦਿੱਤੀ। [caption id="attachment_245487" align="aligncenter" width="300"]hardik pandya Hardik Pandya ਤੇ KL Rahul ਨੂੰ ਮਿਲੀ ਵੱਡੀ ਰਾਹਤ, ਨਿਊਜ਼ੀਲੈਂਡ ਦੌਰੇ ਨਾਲ ਕਰਨਗੇ ਵਾਪਸੀ[/caption] ਜ਼ਿਕਰਯੋਗ ਹੈ ਕਿ ਭਾਰਤੀ ਕ੍ਰਿਕੇਟ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਿਆ ਤੇ ਵਿਸਫੋਟਕ ਬੱਲੇਬਾਜ ਕੇ.ਐੱਲ. ਰਾਹੁਲ ਟੀਵੀ ਸ਼ੋਅ ਦੇ ਦੌਰਾਨ ਮਹਿਲਾਵਾਂ ‘ਤੇ ‘ਗਲਤ’ ਟਿੱਪਣੀ ਕਰਨ ਤੋਂ ਬਾਅਦ ਬੁਰੀ ਤਰ੍ਹਾਂ ਫਸ ਚੁੱਕੇ ਹਨ।ਜਿਥੇ ਲੋਕਾਂ ਵੱਲੋਂ ਲਗਾਤਾਰ ਇਹਨਾਂ ਖਿਡਾਰੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। [caption id="attachment_245486" align="aligncenter" width="300"]hardik pandya Hardik Pandya ਤੇ KL Rahul ਨੂੰ ਮਿਲੀ ਵੱਡੀ ਰਾਹਤ, ਨਿਊਜ਼ੀਲੈਂਡ ਦੌਰੇ ਨਾਲ ਕਰਨਗੇ ਵਾਪਸੀ[/caption] ਜਿਸ ਤੋਂ ਬਾਅਦ ਆਸਟਰੇਲੀਆ ਦੌਰੇ ਤੋਂ ਵਾਪਰ ਭਾਰਤ ਭੇਜ ਦਿੱਤਾ ਗਿਆ ਸੀ ਅਤੇ ਦੋਵਾਂ ਨੂੰ ਜਾਂਚ ਪੂਰੀ ਹੋਣ ਤੱਕ ਕਿਸੇ ਵੀ ਤਰ੍ਹਾਂ ਦੀ ਕ੍ਰਿਕਟ ਸਰਗਰਮੀ ਤੋਂ ਬੈਨ ਕਰ ਦਿੱਤਾ ਗਿਆ ਸੀ।ਪੰਡਿਆ ਦੇ ਹੁਣ ਨਿਊਜ਼ੀਲੈਂਡ ਦੌਰੇ 'ਚ ਟੀਮ ਨਾਲ ਜੁੜਨ ਦੀ ਸੰਭਾਵਨਾ ਹੈ ਜਦਕਿ ਰਾਹੁਲ ਘਰੇਲੂ ਜਾਂ ਭਾਰਤ-ਏ ਵਲੋਂ ਇੰਗਲੈਂਡ ਲਾਇਨਸ ਖਿਲਾਫ ਖੇਡ ਸਕਦੇ ਹਨ। -PTC News

Related Post