ਵੀਡੀਓ: ਹਰਜਿੰਦਰ ਦੀ ਹੋਈ ਘਰ ਵਾਪਸੀ, ਪਰਿਵਾਰ ਨੇ PTC NEWS ਦਾ ਕੀਤਾ ਧੰਨਵਾਦ

By  Jasmeet Singh March 4th 2022 01:46 PM -- Updated: March 4th 2022 02:24 PM

ਯੂਕਰੇਨ-ਰੂਸ ਯੁੱਧ: ਯੂਕਰੇਨ ਅਤੇ ਰੂਸ ਵਿਚਕਾਰ ਜੰਗ ਜਾਰੀ ਹੈ, ਲਗਾਤਾਰ ਦੋਵੇਂ ਮੁਲਕਾਂ ਵਲੋਂ ਇੱਕ ਦੂਜੇ 'ਤੇ ਹਮਲੇ ਜਾਰੀ ਨੇ ਤੇ ਉਥੇ ਫਸੇ ਭਾਰਤੀ ਵਿਦਿਆਰਥੀਆਂ ਦੀਆਂ ਯੂਕਰੇਨ ਵਿਚੋਂ ਨਿਕਲਣ ਦੀਆਂ ਮੁਸ਼ਕਿਲਾਂ ਵੱਧ ਰਹੀਆਂ ਹਨ। ਜਿਹੜੇ ਵਾਪਿਸ ਪਰਤ ਚੁੱਕ ਨੇ ਉਨ੍ਹਾਂ ਦੇ ਮਾਪੇ ਆਪਣੇ ਆਪ ਨੂੰ 'ਤੇ ਆਪਣੇ ਬੱਚਿਆਂ ਨੂੰ ਖੁਸ਼ਨਸੀਬ ਮੰਨਦੇ ਨੇ ਕਿ ਉਨ੍ਹਾਂ ਦੇ ਚਿਰਾਗ ਘਰ ਵਾਪਿਸ ਪਰਤ ਆਏ ਹਨ।

ਇਹ ਵੀ ਪੜ੍ਹੋ: Russia Ukraine War Day 8 Highlights: ਯੂਕਰੇਨ ਨੇ ਬੁਕਾ ਸ਼ਹਿਰ ਨੂੰ ਰੂਸੀ ਕਬਜ਼ੇ ਤੋਂ ਕਰਵਾਇਆ ਆਜ਼ਾਦ 

ਹਰਜਿੰਦਰ ਸਿੰਘ ਵੀ ਇਨ੍ਹਾਂ ਖੁਸ਼ਨਸੀਬਾਂ ਵਿਚੋਂ ਇੱਕ ਹੈ ਜੋ ਵਾਪਸ ਪਰਤਿਆ ਹੈ । ਹਰਜਿੰਦਰ ਨੇ ਜੰਗ ਦੇ ਮੈਦਾਨ 'ਚ ਰਹਿੰਦੀਆਂ ਉਥੋਂ ਦੇ ਅਨੁਭਵ ਨੂੰ ਸਾਂਝਾ ਕਰਦਿਆਂ ਕਿਹਾ ਕਿ ਯੂਕਰੇਨ ਦੇ ਬਾਸ਼ਿੰਦੇ ਚੰਗੇ ਸੁਭਾਅ ਦੇ ਹਨ ਤੇ ਔਰਤਾਂ ਦੀ ਇਜ਼ਤ ਕਰਦੇ ਹਨ। ਉਸਨੇ ਖੁਲਾਸਾ ਕੀਤਾ ਹੈ ਕਿ ਯੂਕਰੇਨ ਵਿਚੋਂ ਆਪਣੇ ਦੇਸ਼ ਵਾਪਸੀ ਲਈ ਲੜਕੀਆਂ ਨੂੰ ਨਹੀਂ ਰੋਕਿਆ ਜਾ ਰਿਹਾ ਸੀ ਪਰ ਕੀਤੇ ਨਾ ਕਿਤੇ ਮੁੰਡਿਆਂ ਨੂੰ ਜਰੂਰ ਰੋਕਿਆ ਜਾ ਰਿਹਾ ਸੀ ।

ਹਰਜਿੰਦਰ ਦੇ ਮਾਪਿਆਂ ਦੀਆਂ ਅੱਖਾਂ ਵਿਚ ਵੀ ਖੁਸ਼ੀ ਦੇ ਹੰਝੂ ਸਨ ਜਦਕਿ ਜਦੋਂ PTC NEWS ਨੇ ਪਹਿਲੇ ਦਿਨ ਮਾਪਿਆ ਨਾਲ ਗੱਲਬਾਤ ਕੀਤੀ ਸੀ ਤਾਂ ਹਰਜਿੰਦਰ ਦੇ ਮਾਂਪਿਆਂ ਦੀਆਂ ਅੱਖਾਂ 'ਚ ਮਾਯੂਸੀ ਦੇ ਹੰਝੂ ਸਨ। ਹਰਜਿੰਦਰ ਦੇ ਮਾਪਿਆਂ ਨੇ PTC NEWS ਦਾ ਧੰਨਵਾਦ ਕੀਤਾ ਤੇ ਕਿਹਾ ਕਿ PTC NEWS ਨੇ ਔਖੀ ਘੜੀ 'ਚ ਉਨ੍ਹਾਂ ਨੂੰ ਹੌਂਸਲਾ ਦਿਤਾ ਤੇ ਉਨ੍ਹਾਂ ਦੀ ਗੱਲ ਸਰਕਾਰ ਤੱਕ ਪਹੁੰਚਾਈ।

ਇਹ ਵੀ ਪੜ੍ਹੋ: ਕੀਵ 'ਚ ਇੱਕ ਹੋਰ ਭਾਰਤੀ ਵਿਦਿਆਰਥੀ ਨੂੰ ਮਾਰੀ ਗੋਲੀ, ਹਸਪਤਾਲ 'ਚ ਭਰਤੀ

ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਵਾਪਿਸ ਲਿਆਉਣ ਦੀ ਇਸ ਵੱਡੀ ਮੁਹਿੰਮ ਵਿਚ ਉਸ ਵੱਲ ਵੀ ਸਰਕਾਰ ਦਾ ਧਿਆਨ ਗਿਆ 'ਤੇ ਉਨ੍ਹਾਂ ਹਰਜਿੰਦਰ ਨੂੰ ਫੌਰੀ ਤੌਰ 'ਤੇ ਘਰ ਲਿਆਉਣ ਦੇ ਯਤਨ ਕੀਤੇ।

- ਰਿਪੋਰਟਰ ਅਵਤਾਰ ਦੇ ਸਹਿਯੋਗ ਨਾਲ

-PTC News

Related Post