ਬਠਿੰਡਾ: ਮਹੰਤ ਗੁਰਬੰਤਾ ਦਾਸ ਸਕੂਲ 'ਚ ਪਹੁੰਚੇ ਹਰਸਿਮਰਤ ਕੌਰ ਬਾਦਲ, ਬੱਚਿਆਂ ਨਾਲ ਮਨਾਈ ਲੋਹੜੀ

By  Jashan A January 12th 2020 04:32 PM -- Updated: January 12th 2020 04:37 PM

ਬਠਿੰਡਾ: ਮਹੰਤ ਗੁਰਬੰਤਾ ਦਾਸ ਸਕੂਲ 'ਚ ਪਹੁੰਚੇ ਹਰਸਿਮਰਤ ਕੌਰ ਬਾਦਲ, ਬੱਚਿਆਂ ਨਾਲ ਮਨਾਈ ਲੋਹੜੀ,ਬਠਿੰਡਾ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਦੇ ਮਹੰਤ ਗੁਰਬੰਤਾ ਦਾਸ ਸਕੂਲ 'ਚ ਲੋਹੜੀ ਸਮਾਗਮ 'ਚ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨੇ ਸਕੂਲ ਸਟਾਫ਼ ਅਤੇ ਬੱਚਿਆਂ ਨਾਲ ਲੋਹੜੀ ਦਾ ਜਸ਼ਨ ਮਨਾਇਆ। ਇਸ ਦੌਰਾਨ ਸਕੂਲੀ ਬੱਚਿਆਂ ਨੇ ਵੀ ਸਮਾਗਮ 'ਚ ਰੰਗ ਬੰਨਿਆ, ਛੋਟੀਆਂ-ਛੋਟੀਆਂ ਬੱਚਿਆ ਵੱਲੋਂ ਗਿੱਧਾ ਪਾ ਕੇ ਲੋਹੜੀ ਦੇ ਸਮਾਗਮ ਨੂੰ ਹੋਰ ਚਾਰ ਚੰਨ ਲੈ ਦਿੱਤੇ। ਹੋਰ ਪੜ੍ਹੋ: ਦੇਖੋ,ਹਰਸਿਮਰਤ ਕੌਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਬਜ਼ੁਰਗ ਮਾਤਾ ਦੀ ਸੇਵਾ ਕਰਦੇ ਹੋਏ ਤੁਹਾਨੂੰ ਦੱਸ ਦੇਈਏ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜਿਥੇ ਬੱਚਿਆਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ, ਉਥੇ ਹੀ ਬੱਚਿਆਂ ਨੂੰ ਮੂੰਗਫਲੀ ਗੱਚਕ ਰਿਓੜੀਆਂ ਵੀ ਵੰਡੀਆਂ। ਇਸ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੇ ਪੋਤੇ ਦੀ ਲੋਹੜੀ ਸਮਾਗਮ 'ਚ ਸ਼ਿਰਕਤ ਕੀਤੀ, ਜਿਥੇ ਉਹਨਾਂ ਨੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਤੇ ਉਹਨਾਂ ਨਾਲ ਲੋਹੜੀ ਮਨਾਈ। -PTC News

Related Post