ਅਰਜੁਨ ਐਵਾਰਡ ਜੇਤੂ ਮਹਿਲਾ ਫੁਟਬਾਲ ਖਿਡਾਰਨ ਓਈਨਮ ਬੇਮਬੇਮ ਦੇਵੀ ਦੇਸ਼ ਦੀਆਂ ਧੀਆਂ ਲਈ ਪ੍ਰੇਰਣਾਸਰੋਤ- ਹਰਸਿਮਰਤ ਕੌਰ ਬਾਦਲ

By  Joshi March 6th 2018 12:42 PM -- Updated: March 6th 2018 12:56 PM

Harsimrat Kaur badal congratulates Indian female footballer Oinam Bembem Devi: ਭਾਰਤ ਦੀਆਂ ਧੀਆਂ ਨੇ ਖੇਡਾਂ ਦੇ ਖੇਤਰ 'ਚ ਵੱਡੀਆਂ ਉਪਲਬਧੀਆਂ ਹਾਸਲ ਕਰ ਇੱਕ ਵਾਰ ਫਿਰ ਸਾਬਿਤ ਕਰ ਵਿਖਾਇਆ ਹੈ ਕਿ ਇਸ ਮੁਲਕ ਦੀਆਂ ਧੀਆਂ ਵੀ ਪੁੱਤਰਾਂ ਨਾਲੋਂ ਘੱਟ ਨਹੀਂ ਹਨ।

ਨਵਜੋਤ ਕੌਰ ਤੋਂ ਬਾਅਦ ਹੁਣ ਮਹਿਲਾ ਫੁਟਬਾਲ ਖਿਡਾਰਨ ਓਈਨਮ ਬੇਮਬੇਮ ਦੇਵੀ ਨੇ, ਵਕਾਰੀ ਅਰਜੁਨ ਐਵਾਰਡ ਜਿੱਤਣ ਵਾਲੀ ਦੇਸ਼ ਦੀ ਦੂਜੀ ਮਹਿਲਾ ਖਿਡਾਰੀ ਬਣ ਕੇ ਇਤਿਹਾਸ ਰਚਿਆ ਹੈ। ਉਹਨਾਂ ਦੀ ਇਸ ਉਪਲਬਧੀ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ

"ਭਾਰਤੀ ਮਹਿਲਾ ਫੁਟਬਾਲ ਖਿਡਾਰਨ ਓਈਨਮ ਬੇਮਬੇਮ ਦੇਵੀ ਨੇ, ਵਕਾਰੀ ਅਰਜੁਨ ਐਵਾਰਡ ਜਿੱਤਣ ਵਾਲੀ ਦੇਸ਼ ਦੀ ਦੂਜੀ ਮਹਿਲਾ ਖਿਡਾਰੀ ਬਣ ਕੇ ਇਤਿਹਾਸ ਰਚਿਆ। 'ਭਾਰਤੀ ਫੁਟਬਾਲ ਦੀ ਦੁਰਗਾ' ਦੇ ਉਪਨਾਂਅ ਨਾਲ ਮਸ਼ਹੂਰ, ਦੇਵੀ 2001 ਅਤੇ 2013 ਵਿੱਚ ਦੋ ਵਾਰ ਏਆਈਐਫਐਫ ਮਹਿਲਾ ਫੁਟਬਾਲਰ ਪੁਰਸਕਾਰ ਵੀ ਜਿੱਤ ਚੁੱਕੀ ਹੈ। ਦੇਵੀ ਪੰਜ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਦੇਸ਼ ਲਈ ਜਿੱਤਾਂ ਦਰਜ ਕਰਨ ਵਾਲੀ ਟੀਮ ਦਾ ਅਟੁੱਟ ਅੰਗ ਅਤੇ ਇਹਨਾਂ ਜਿੱਤਾਂ ਦੀ ਮੁੱਖ ਵਿਉਂਤਕਾਰ ਸੀ। ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਚੋਟੀ ਦੀ ਖਿਡਾਰਨ ਦੇਵੀ ਨੇ ਭਾਰਤੀ ਫੁਟਬਾਲ ਲਈ ਮੈਦਾਨ ਦੇ ਅੰਦਰ ਅਤੇ ਮੈਦਾਨ ਦੇ ਬਾਹਰ ਵੀ ਬੇਮਿਸਾਲ ਯੋਗਦਾਨ ਦਿੱਤਾ ਹੈ। ਉਹ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਹੈ!"

—PTC News

Related Post