ਹਰਿਆਣਾ ਵਿਧਾਨ ਸਭਾ ਚੋਣਾਂ: ਭਾਜਪਾ ਉਮੀਦਵਾਰ ਯੋਗੇਸ਼ਵਰ ਦੱਤ ਨੇ ਸੋਨੀਪਤ 'ਚ ਵੋਟ ਹੱਕ ਦਾ ਕੀਤਾ ਇਸਤੇਮਾਲ

By  Jashan A October 21st 2019 09:27 AM

ਹਰਿਆਣਾ ਵਿਧਾਨ ਸਭਾ ਚੋਣਾਂ: ਭਾਜਪਾ ਉਮੀਦਵਾਰ ਯੋਗੇਸ਼ਵਰ ਦੱਤ ਨੇ ਸੋਨੀਪਤ 'ਚ ਵੋਟ ਹੱਕ ਦਾ ਕੀਤਾ ਇਸਤੇਮਾਲ,ਸੋਨੀਪਤ: ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ 'ਤੇ ਅੱਜ ਸਵੇਰੇ ਤੋਂ ਵੋਟਾਂ ਪੈ ਰਹੀਆਂ ਹਨ। ਜਿਨ੍ਹਾਂ ਨੂੰ ਲੈ ਕੇ ਵੋਟਰਾਂ ਅਤੇ ਉਮੀਦਵਾਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਕੁੱਝ ਮਸ਼ਹੂਰ ਚਿਹਰਿਆਂ ਨੂੰ ਵੀ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਇਹ ਚਿਹਰੇ ਖੇਡ ਜਗਤ ਅਤੇ ਸਿੱਖਿਆ ਤੋਂ ਇਲਾਵਾ ਸੋਸ਼ਲ ਮੀਡੀਆ ਸਟਾਰ ਵੀ ਹਨ। ਇਸ ਦੌਰਾਨ ਵੱਖ-ਵੱਖ ਹਲਕਿਆਂ 'ਚ ਵੋਟਰ ਅਤੇ ਉਮੀਦਵਾਰ ਆਪਣੀ ਵੋਟ ਭੁਗਤਾ ਰਹੇ ਹਨ।ਇਸ ਦੇ ਤਹਿਤ ਬੜੌਦਾ ਤੋਂ ਭਾਜਪਾ ਦੇ ਉਮੀਦਵਾਰ ਅਤੇ ਰੈਸਲਰ ਯੋਗੇਸ਼ਵਰ ਦੱਤ ਨੇ ਸੋਨੀਪਤ 'ਚ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ। ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਭਾਜਪਾ ,ਕਾਂਗਰਸ , ਜੇ.ਜੇ.ਪੀ , ਇਨੈਲੋ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ। ਹੋਰ ਪੜ੍ਹੋ: ਵਿਧਾਨ ਸਭਾ ਚੋਣਾਂ 2019 : ਮਹਾਰਾਸ਼ਟਰ ਦੀਆਂ 288 ਅਤੇ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਲਈ ਲੱਗੀਆਂ ਲਾਇਨਾਂ ਇਸ ਦੌਰਾਨ ਜ਼ਿਲ੍ਹਾ ਅੰਬਾਲਾ ਵਿਚ ਕੁੱਲ 36, ਜ਼ਿਲ੍ਹਾ ਝੱਜਰ ਵਿਚ 58, ਜ਼ਿਲ੍ਹਾ ਕੈਥਲ ਵਿਚ 57, ਜ਼ਿਲ੍ਹਾ ਕੁਰੂਕਸ਼ੇਤਰ ਵਿਚ 44, ਜ਼ਿਲ੍ਹਾ ਸਿਰਸਾ ਵਿਚ 66, ਜ਼ਿਲ੍ਹਾ ਹਿਸਾਰ ਵਿਚ 118, ਜ਼ਿਲ੍ਹਾ ਯਮੁਨਾਨਗਰ ਵਿਚ 46, ਜ਼ਿਲ੍ਹਾ ਮਹੇਂਦਰਗੜ ਵਿਚ 45, ਜ਼ਿਲ੍ਹਾ ਚਰਖੀ ਦਾਦਰੀ ਵਿਚ 27, ਜ਼ਿਲ੍ਹਾ ਰਿਵਾੜੀ ਵਿਚ 41, ਜ਼ਿਲ੍ਹਾ ਜੀਂਦ ਵਿਚ 63, ਜ਼ਿਲ੍ਹਾ ਪੰਚਕੂਲਾ ਵਿਚ 24, ਜ਼ਿਲ੍ਹਾ ਫਤਿਹਾਬਾਦ ਵਿਚ 50, ਜ਼ਿਲ੍ਹਾ ਰੋਹਤਕ ਵਿਚ 58, ਜ਼ਿਲ੍ਹਾ ਪਾਣੀਪਤ ਵਿਚ 40, ਜ਼ਿਲ੍ਹਾ ਮੇਵਾਤ ਵਿਚ 35, ਜ਼ਿਲ੍ਹਾ ਸੋਨੀਪਤ ਵਿਚ 72, ਜ਼ਿਲ੍ਹਾ ਫਰੀਦਾਬਾਦ ਵਿਚ 69, ਜ਼ਿਲ੍ਹਾ ਭਿਵਾਨੀ ਵਿਚ 71, ਜ਼ਿਲ੍ਹਾ ਕਰਨਾਲ ਵਿਚ 59, ਜ਼ਿਲ੍ਹਾ ਗੁਰੂਗ੍ਰਾਮ ਵਿਚ 54, ਜ਼ਿਲ੍ਹਾ ਪਲਵਲ ਵਿਚ ਕੁਲ 35 ਉਮੀਦਵਾਰ ਚੋਣ ਮੈਦਾਨ ਵਿਚ ਡਟੇ ਹੋਏ ਹਨ। https://twitter.com/ANI/status/1186116977783275520?s=20 ਜ਼ਿਕਰਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ 'ਤੇ ਅੱਜ ਸਵੇਰੇ ਤੋਂ ਵੋਟਾਂ ਪੈ ਰਹੀਆਂ ਹਨ ,ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ 1168 ਉਮੀਦਵਾਰ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ। -PTC News

Related Post