ਹਰਿਆਣਾ ਵਿਧਾਨ ਸਭਾ ਚੋਣਾਂ 2019 : ਉਚਾਨਾ ਕਲਾਂ ਤੋਂ ਜੇ.ਜੇ.ਪੀ ਦੇ ਉਮੀਦਵਾਰ ਦੁਸ਼ਯੰਤ ਚੌਟਾਲਾ ਰਹੇ ਜੇਤੂ

By  Shanker Badra October 24th 2019 02:50 PM

ਹਰਿਆਣਾ ਵਿਧਾਨ ਸਭਾ ਚੋਣਾਂ 2019 : ਉਚਾਨਾ ਕਲਾਂ ਤੋਂ ਜੇ.ਜੇ.ਪੀ ਦੇ ਉਮੀਦਵਾਰ ਦੁਸ਼ਯੰਤ ਚੌਟਾਲਾ ਰਹੇ ਜੇਤੂ:ਉਚਾਨਾ ਕਲਾਂ : ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ 'ਤੇ ਹੋਈਆਂ ਚੋਣਾਂ ਦੇ ਨਤੀਜੇ ਲੱਗਭਗ ਸਾਹਮਣੇ ਆ ਚੁੱਕੇ ਹਨ। ਇਸ ਦੌਰਾਨ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਭਾਜਪਾ ਅਤੇ ਕਾਂਗਰਸ ਵਿਚਾਲੇ ਕਾਂਟੇ ਦੀ ਟੱਕਰ ਚੱਲ ਰਹੀ ਹੈ ਅਤੇ ਇਨੈਲੋ ਤੋਂ ਵੱਖ ਹੋ ਕੇ ਨਵੀਂ ਪਾਰਟੀ (ਜਨਨਾਇਕ ਜਨਤਾ ਪਾਰਟੀ) ਬਣਾਉਣ ਵਾਲੇ ਦੁਸ਼ਯੰਤ ਚੌਟਾਲਾ ਕਿੰਗ ਮੇਕਰ ਦੇ ਤੌਰ 'ਤੇ ਉਭਰੇ ਹਨ। ਹਰਿਆਣਾ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਮੁਤਾਬਕ ਭਾਜਪਾ-ਕਾਂਗਰਸ ਦੋਵੇਂ ਪਾਰਟੀਆਂ 35-35 ਸੀਟਾਂ 'ਤੇ ਅੱਗੇ ਚਲ ਰਹੀਆਂ ਹਨ। [caption id="attachment_353198" align="aligncenter" width="300"]Haryana Assembly Elections 2019: Uchana Kalan Jannayak Janta Party Dushyant Chautala Winner ਹਰਿਆਣਾ ਵਿਧਾਨ ਸਭਾ ਚੋਣਾਂ 2019 : ਉਚਾਨਾ ਕਲਾਂ ਤੋਂ ਜੇ.ਜੇ.ਪੀ ਦੇ ਉਮੀਦਵਾਰ ਦੁਸ਼ਯੰਤ ਚੌਟਾਲਾ ਰਹੇ ਜੇਤੂ[/caption] ਇਸ ਦੌਰਾਨ ਹਲਕਾ ਉਚਾਨਾ ਕਲਾਂ ਤੋਂ ਜੇ.ਜੇ.ਪੀ ਦੇ ਉਮੀਦਵਾਰ ਦੁਸ਼ਯੰਤ ਚੌਟਾਲਾ ਨੇ ਭਾਜਪਾ ਦੀ ਉਮੀਦਵਾਰ ਪ੍ਰੇਮ ਲਤਾ ਨੂੰ ਹਰਾ ਕੇ 43068 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਿਲ ਕੀਤੀ ਹੈ। ਜੇ.ਜੇ.ਪੀ ਦੇ ਉਮੀਦਵਾਰ ਦੁਸ਼ਯੰਤ ਚੌਟਾਲਾ ਨੂੰ 84581 , ਭਾਜਪਾ ਉਮੀਦਵਾਰ ਪ੍ਰੇਮ ਲਤਾ ਨੂੰ 41513 ਅਤੇ ਕਾਂਗਰਸ ਉਮੀਦਵਾਰ ਬਾਲ ਰਾਮ ਨੂੰ 4726 ਵੋਟਾਂ ਮਿਲੀਆਂ ਹਨ। [caption id="attachment_353200" align="aligncenter" width="300"]Haryana Assembly Elections 2019: Uchana Kalan Jannayak Janta Party Dushyant Chautala Winner ਹਰਿਆਣਾ ਵਿਧਾਨ ਸਭਾ ਚੋਣਾਂ 2019 : ਉਚਾਨਾ ਕਲਾਂ ਤੋਂ ਜੇ.ਜੇ.ਪੀ ਦੇ ਉਮੀਦਵਾਰ ਦੁਸ਼ਯੰਤ ਚੌਟਾਲਾ ਰਹੇ ਜੇਤੂ[/caption] ਜ਼ਿਕਰਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ 'ਤੇ 21 ਅਕਤੂਬਰ ਨੂੰ ਵੋਟਾਂ ਪਈਆਂ ਸਨ , ਜਿਨ੍ਹਾਂ ਦੇ ਨਤੀਜੇ ਲੱਗਭਗ ਸਾਹਮਣੇ ਆ ਚੁੱਕੇ ਹਨ। ਇਸ ਦੌਰਾਨ ਭਾਜਪਾ ,ਕਾਂਗਰਸ , ਜੇ.ਜੇ.ਪੀ , ਇਨੈਲੋ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਖ-ਵੱਖ ਸੀਟਾਂ 'ਤੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ। ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਕੁੱਝ ਮਸ਼ਹੂਰ ਚਿਹਰਿਆਂ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ। -PTCNews

Related Post