ਚੋਣ ਡਿਊਟੀ ਦੌਰਾਨ ਹਰਿਆਣਾ ਦੇ IPS ਅਫ਼ਸਰ ਨੂੰ ਫਾਇਰਿੰਗ ਕਰਨੀ ਪਈ ਮਹਿੰਗੀ, ਹੋਇਆ ਅਜਿਹਾ

By  Jashan A April 1st 2019 01:44 PM

ਚੋਣ ਡਿਊਟੀ ਦੌਰਾਨ ਹਰਿਆਣਾ ਦੇ IPS ਅਫ਼ਸਰ ਨੂੰ ਫਾਇਰਿੰਗ ਕਰਨੀ ਪਈ ਮਹਿੰਗੀ, ਹੋਇਆ ਅਜਿਹਾ,ਚੰਡੀਗੜ੍ਹ: ਅੱਜ ਆਈ.ਪੀ.ਐੱਸ ਅਧਿਕਾਰੀ ਹੇਮੰਤ ਕਲਸਨ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਉਸ ਨੂੰ ਹਰਿਆਣਾ ਸਰਕਾਰ ਵੱਲੋਂ ਸਸਪੈਂਡ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਸਰਕਾਰ ਨੇ ਇਹ ਕਾਰਵਾਈ ਚੁਣਾਵੀ ਡਿਊਟੀ ਦੇ ਦੌਰਾਨ ਤਾਮਿਲਨਾਡੂ 'ਚ ਹਵਾਈ ਫਾਇਰ ਕਰਨ ਦੇ ਮਾਮਲੇ 'ਚ ਕੀਤੀ।

ips ਚੋਣ ਡਿਊਟੀ ਦੌਰਾਨ ਹਰਿਆਣਾ ਦੇ IPS ਅਫ਼ਸਰ ਨੂੰ ਫਾਇਰਿੰਗ ਕਰਨੀ ਪਈ ਮਹਿੰਗੀ, ਹੋਇਆ ਅਜਿਹਾ

ਸੂਤਰਾਂ ਅਨੁਸਾਰ ਚੁਣਾਵੀ ਡਿਊਟੀ 'ਤੇ ਗਏ ਹਰਿਆਣਾ ਦੇ ਆਈ.ਪੀ.ਐੱਸ ਅਧਿਕਾਰੀ ਹੇਮੰਤ ਕਲਸਨ ਨੇ ਤਾਮਿਲਨਾਡੂ 'ਚ ਹਵਾਈ ਫਾਇਰਿੰਗ ਕੀਤੀ ਹੈ। ਸਰਕਟ ਹਾਊਸ 'ਚ ਕਾਂਸਟੇਬਲ ਤੋਂ ਬੰਦੂਕ ਲੈ ਕੇ ਹੇਮੰਤ ਨੇ 9 ਗੋਲੀਆਂ ਚਲਾਈਆਂ।

ਹੋਰ ਪੜ੍ਹੋ:ਸ੍ਰੀ ਅੰਮ੍ਰਿਤਸਰ ਸਾਹਿਬ: ਪੰਜਾਬ ਪੁਲਿਸ ਤੇ ਬਾਈਕ ਰਾਈਡਰਸ ਨੇ ਨਸ਼ਿਆਂ ਖਿਲਾਫ ਕੱਢੀ ਵਿਸ਼ਾਲ ਰੈਲੀ

ਚੋਣ ਅਧਿਕਾਰੀ ਦੇ ਕਹਿਣ 'ਤੇ ਬਤੋਰ ਆਬਸਰਵਰ ਕਲਸਨ ਨੂੰ ਉਨ੍ਹਾਂ ਦੀਆਂ ਸੇਵਾਵਾਂ ਤੋਂ ਤੁਰੰਤ ਅਜ਼ਾਦ ਕਰ ਦਿੱਤਾ ਗਿਆ ਅਤੇ ਨਾਲ ਹੀ ਉਨ੍ਹਾਂ ਦੇ ਖਿਲਾਫ FIR ਦਰਜ ਕਰ ਦਿੱਤੀ ਗਈ।

ips ਚੋਣ ਡਿਊਟੀ ਦੌਰਾਨ ਹਰਿਆਣਾ ਦੇ IPS ਅਫ਼ਸਰ ਨੂੰ ਫਾਇਰਿੰਗ ਕਰਨੀ ਪਈ ਮਹਿੰਗੀ, ਹੋਇਆ ਅਜਿਹਾ

ਤੁਹਾਨੂੰ ਦੱਸ ਦੇਈਏ ਕਿ ਆਈਪੀਐਸ ਅਫਸਰ ਕਲਸਨ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਹੈ।ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ,ਜਿਸ 'ਚ ਉਹ ਕੁਝ ਲੋਕਾਂ ਤੋਂ ਕੁੱਟ ਖਾਂਦੇ ਹੋਏ ਦਿਖਾਈ ਦਿੱਤੇ।

-PTC News

 

Related Post