ਚੰਡੀਗੜ੍ਹ: ਹਰਿਆਣਾ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਯੂਨਿਟ ਦੀ ਹੋਈ ਮੀਟਿੰਗ

By  Jashan A February 2nd 2019 06:38 PM

ਚੰਡੀਗੜ੍ਹ: ਹਰਿਆਣਾ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਯੂਨਿਟ ਦੀ ਹੋਈ ਮੀਟਿੰਗ,ਚੰਡੀਗੜ੍ਹ:ਅੱਜ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਯੂਨਿਟ ਦੀ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ 'ਚ ਹਰਿਆਣਾ ਸਟੇਟ ਦੇ ਇੰਚਾਰਜ ਬਲਵਿੰਦਰ ਸਿੰਘ ਭੂੰਦੜ ਦੀ ਅਗੁਵਾਈ 'ਚ ਹੋਈ।

sad ਚੰਡੀਗੜ੍ਹ: ਹਰਿਆਣਾ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਯੂਨਿਟ ਦੀ ਹੋਈ ਮੀਟਿੰਗ

ਜਿਸ ਵਿੱਚ ਆਉਣ ਵਾਲੇ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਵਿੱਚ ਸਾਰੀਆਂ ਸੀਟਾਂ ਤੇ ਇਲੈਕਸ਼ਨ ਲੜਨ ਜਾ ਰਿਹਾ ਹੈ।

ਉਸ ਨੂੰ ਲੈ ਕੇ ਅਕਾਲੀ ਦਲ ਵਲੋਂ ਹਰਿਆਣਾ ਦੇ ਅੰਬਾਲਾ ਚ' 9 ਫ਼ਰਵਰੀ ਅਤੇ ਸਿਰਸਾ ਚ' 17 ਫ਼ਰਵਰੀ ਨੂੰ ਰੈਲੀਆਂ ਰੱਖਿਆ ਗਇਆ ਹਨ ਉਸਨੂੰ ਲੈ ਕੇ ਅੱਜ ਇਹ ਮੀਟਿੰਗ ਕੀਤੀ ਗਈ ਹੈ ਕਿ ਰੈਲੀਆਂ ਨੂੰ ਕਾਮਯਾਬ ਕਿਸ ਤਰ੍ਹਾਂ ਕਰਨਾ ਹੈ ਅਤੇ ਅੱਗੇ ਦੀ ਕੀ ਰੂਪ ਰੇਖਾ ਹੋਏਗੀ।

sad ਚੰਡੀਗੜ੍ਹ: ਹਰਿਆਣਾ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਯੂਨਿਟ ਦੀ ਹੋਈ ਮੀਟਿੰਗ

ਇਸ ਮੀਟਿੰਗ ਵਿੱਚ ਹਰਿਆਣਾ ਸਟੇਟ ਦੇ ਪ੍ਰਧਾਨ ਸ਼ਰਨਜੀਤ ਸਿੰਘ ਸਹੋਤਾ ਅਤੇ ਪਾਰਟੀ ਦੇ ਸਪੋਕਸਮੈਨ ਅਤੇ ਦਫ਼ਤਰ ਸਕੱਤਰ ਚਰਨਜੀਤ ਸਿੰਘ ਬਰਾੜ ਵੀ ਮੌਜੂਦ ਸਨ।

-PTC News

Related Post