ਦੇਰ ਰਾਤ ਸਿਹਤ ਵਿਗੜਨ 'ਤੇ ਹਰਿਆਣਾ ਦੇ ਸਿਹਤ ਮੰਤਰੀ ਨੂੰ ਕਰਵਾਇਆ ਗਿਆ ਮੇਦਾਂਤਾ ਦਾਖ਼ਲ

By  Jagroop Kaur December 16th 2020 09:37 AM

ਬੀਤੇ ਦਿਨੀਂ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਕੋਰੋਨਾ ਪਾਜ਼ਿਟਿਵ ਆਏ ਸਨ , ਜਿਸ ਤੋਂ ਬਾਅਦ ਉਹ ਕੋਰਨਟੀਨ ਕੀਤੇ ਗਏ ਸਨ ,ਉਥੇ ਹੀ ਬੀਤੀ ਰਾਤ ਉਹਨਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਗੁਰੂਗ੍ਰਾਮ ਸਥਿਤ ਮੇਦਾਂਤਾ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਹੈ। ਜਿਥੇ ਉਨ੍ਹਾਂ ਨੂੰ ਉੱਥੇ ਡਾਕਟਰਾਂ ਦੀ ਟੀਮ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ, ਅਨਿਲ ਵਿਜ ਨੂੰ ਅੰਬਾਲਾ ਦੇ ਸਿਵਲ ਹਸਪਤਾਲ ਤੋਂ ਪੀ.ਜੀ.ਆਈ. ਰੋਹਤਕ ਵਿੱਚ ਸ਼ਿਫਟ ਕੀਤੇ ਗਏ ਸਨ । COVID-hit Haryana Minister Anil Vij shifted to Rohtak's PGIMS; condition  stable | India News | Zee News ਜ਼ਿਕਰਯੋਗ ਹੈ ਕਿ ਕੋਵੈਕਸੀਨ ਦੇ ਤੀਸਰੇ ਪੜਾਅ ਦੇ ਟ੍ਰਾਇਲ ਦੌਰਾਨ 67 ਸਾਲਾ ਪਹਿਲੇ ਵਲੰਟੀਅਰ ਦੇ ਤੌਰ 'ਤੇ ਅਨਿਲ ਵਿਜ ਨੇ ਵੈਕਸੀਨ ਦਾ ਪਹਿਲਾ ਡੋਜ਼ ਲਿਆ ਸੀ। ਇਸ ਦੇ ਕੁੱਝ ਦਿਨਾਂ ਬਾਅਦ ਹੀ 5 ਦਸੰਬਰ ਨੂੰ ਉਹ ਕੋਰੋਨਾ ਪੀੜਤ ਹੋ ਗਏ। ਕੋਵੈਕਸੀਨ ਨੂੰ ਭਾਰਤ ਬਾਇਓਟੈਕ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਵਿੱਚ 20 ਨਵੰਬਰ ਨੂੰ ਕੋਵੈਕਸੀਨ ਦਾ ਟੀਕਾ ਲਗਾਇਆ ਗਿਆ ਸੀ।COVID-19 positive Haryana health minister Anil Vij shifted to Rohtak  hospital - The Economic Timesਇਸ 'ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਭਾਰਤ ਬਾਇਓਟੈਕ ਨੇ ਕਿਹਾ ਸੀ ਕਿ ਵੈਕਸੀਨ ਦਾ ਕਲੀਨਿਕਲ ਟ੍ਰਾਇਲ ਦੋ ਖੁਰਾਕ 'ਤੇ ਆਧਾਰਿਤ ਹੈ, ਜਿਸ ਨੂੰ 28 ਦਿਨਾਂ ਬਾਅਦ ਦਿੱਤਾ ਜਾਂਦਾ ਹੈ। ਕੋਰੋਨਾ ਦੇ ਦੋਨਾਂ ਖੁਰਾਕ ਪੈਣ ਦੇ ਦੋ ਹਫਤੇ ਬਾਅਦ ਇਹ ਵੈਕਸੀਨ ਪ੍ਰਭਾਵੀ ਹੁੰਦੀ ਹੈ। Coronavirus | Haryana Health Minister Anil Vij who took trial COVID-19  vaccine tests positive - The Hindu ਇਸ ਤੋਂ ਬਾਅਦ ਸਿਹਤ ਮੰਤਰਾਲਾ ਵਿੱਚ ਸਾਹਮਣੇ ਆ ਕੇ ਇਹ ਸਫਾਈ ਦਿੰਦੇ ਹੋਏ ਕਿਹਾ ਕਿ ਕੋਵੈਕਸੀਨ ਦੋ ਖੁਰਾਕ 'ਤੇ ਆਧਾਰਿਤ ਵੈਕਸੀਨ ਹੈ ਅਤੇ ਅਨਿਲ ਵਿਜ ਨੂੰ ਪੀੜਤ ਹੋਣ ਤੋਂ ਕਰੀਬ 15 ਦਿਨ ਪਹਿਲਾਂ ਇੱਕ ਹੀ ਟੀਕਾ ਲਗਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਅਨਿਲ ਵਿਜ ਕੁੱਝ ਦਿਨ ਪਹਿਲਾਂ ਪਾਨੀਪਤ ਗਏ ਸਨ ਜਿੱਥੇ ਬੀਜੇਪੀ ਨੇਤਾ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਉਹਨਾਂ ਨੂੰ ਕੋਰੋਨਾ ਹੋ ਗਿਆ ਸੀ।

Related Post