ਚੋਰੀ ਕੀਤੀ ਵੈਕਸੀਨ 12 ਘੰਟੇ ਬਾਅਦ ਚੋਰ ਨੇ ਖ਼ੁਦ ਹੀ ਥਾਣੇ ਪਹੁੰਚਾਈ , ਨਾਲੇ ਮੁਆਫੀ ਵੀ ਮੰਗੀ  

By  Shanker Badra April 23rd 2021 04:08 PM

ਜੀਂਦ:  ਹਰਿਆਣਾ ਦੇ ਜੀਂਦ ਵਿੱਚ ਚੋਰੀ ਦਾ ਇੱਕ ਅਜ਼ੀਬ ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਜੀਂਦ ਦੇ ਸਰਕਾਰੀ ਹਸਪਤਾਲ ਨੇੜੇ ਬਣੇ ਪੀਪੀ ਸੈਂਟਰ ਤੋਂ ਚੋਰੀ ਕੀਤੀ ਕੋਰੋਨਾ ਵੈਕਸੀਨ ਚੋਰ ਨੇ ਇਹ ਕਹਿ ਕੇ ਵਾਪਸ ਮੋੜ ਦਿੱਤੀ ਕਿ 'ਸੋਰੀ ... ਮੈਨੂੰ ਪਤਾ ਨਹੀਂ ਸੀ ਕਿ ਇਹ ਕੋਰੋਨਾ ਵੈਕਸੀਨ ਹੈ'।

Haryana : Thief Returns 1710 Covid Vaccines Stolen after 12 hours to-the police station ਚੋਰੀ ਕੀਤੀ ਵੈਕਸੀਨ 12 ਘੰਟੇ ਬਾਅਦ ਚੋਰ ਨੇ ਖ਼ੁਦ ਹੀ ਥਾਣੇ ਪਹੁੰਚਾਈ , ਨਾਲੇ ਮੁਆਫੀ ਵੀ ਮੰਗੀ

ਪੜ੍ਹੋ ਹੋਰ ਖ਼ਬਰਾਂ : ਹੁਣ ਚੰਡੀਗੜ੍ਹ 'ਚ ਨਹੀਂ ਲੱਗੇਗਾ Lockdown ਅਤੇ ਵੀਕਐਂਡ ਲੌਕਡਾਊਨ

ਦਰਅਸਲ 'ਚ ਬੁੱਧਵਾਰ ਰਾਤ ਕਰੀਬ 12 ਵਜੇ ਚੋਰ ਨੇ ਜੀਂਦ ਦੇ ਸਰਕਾਰੀ ਹਸਪਤਾਲ ਨੇੜੇ ਬਣੇ ਪੀਪੀ ਸੈਂਟਰ ਤੋਂ ਕੋਰੋਨਾ ਵੈਕਸੀਨ ਚੋਰੀ ਕੀਤੀ ਸੀ ਪਰ ਚੋਰੀ ਹੋਈ ਵੈਕਸੀਨ ਨੂੰ ਇਕ ਥੈਲੇ 'ਚ ਪਾ ਕੇ ਚੋਰ ਸਿਵਿਲ ਲਾਈਨ ਥਾਣੇ ਦੇ ਬਾਹਰ ਚਾਹ ਦੀ ਦੁਕਾਨ 'ਤੇ ਬੈਠੇ ਇਕ ਬਜ਼ੁਰਗ ਨੂੰ ਸੌਂਪ ਗਿਆ ਅਤੇ ਨਾਲ ਇੱਕ ਨੋਟ ਵੀ ਛੱਡ ਗਿਆ।

Haryana : Thief Returns 1710 Covid Vaccines Stolen after 12 hours to-the police station ਚੋਰੀ ਕੀਤੀ ਵੈਕਸੀਨ 12 ਘੰਟੇ ਬਾਅਦ ਚੋਰ ਨੇ ਖ਼ੁਦ ਹੀ ਥਾਣੇ ਪਹੁੰਚਾਈ , ਨਾਲੇ ਮੁਆਫੀ ਵੀ ਮੰਗੀ

ਜਿਸ 'ਚ ਲਿਖਿਆ ਸੀ 'ਸੌਰੀ ਮੈਨੂੰ ਨਹੀਂ ਪਤਾ ਸੀ ਕੋਰੋਨਾ ਦੀ ਦਵਾਈ ਹੈ। ਜਦੋਂ ਬਜ਼ੁਰਗ ਮੁਨਸ਼ੀ ਨੂੰ ਥੈਲਾ ਦੇ ਕੇ ਆਇਆ ਤਾਂ ਮੁਨਸ਼ੀ ਨੇ ਥੈਲਾ ਚੈੱਕ ਕੀਤਾ ਤਾਂ ਵਿਚੋਂ ਕੋਰੋਨਾ ਦੀ ਚੋਰੀ ਹੋਈ ਵੈਕਸੀਨ ਬਰਾਮਦ ਹੋਈ। ਜੀਂਦ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਬਾਬਤ ਖੁਲਾਸਾ ਕੀਤਾ ਹੈ। ਕੋਰੋਨਾ ਵੈਕਸੀਨ ਦੀਆਂ 1710 ਡੋਜ਼ ਚੋਰੀ ਹੋਈਆਂ ਸਨ।

Haryana : Thief Returns 1710 Covid Vaccines Stolen after 12 hours to-the police station ਚੋਰੀ ਕੀਤੀ ਵੈਕਸੀਨ 12 ਘੰਟੇ ਬਾਅਦ ਚੋਰ ਨੇ ਖ਼ੁਦ ਹੀ ਥਾਣੇ ਪਹੁੰਚਾਈ , ਨਾਲੇ ਮੁਆਫੀ ਵੀ ਮੰਗੀ

ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਗੰਗਾਰਾਮ ਹਸਪਤਾਲ 'ਚ 24 ਘੰਟਿਆਂ 'ਚ 25 ਮਰੀਜ਼ਾਂ ਦੀ ਹੋਈ ਮੌਤ 

ਜਿਸ ਵਿੱਚ ਕੋਵਿਸ਼ੀਲਡ ਦੀਆਂ 1270 ਤੇ ਕੋਵੈਕਸੀਨ ਦੀਆਂ 440 ਡੋਜ਼ ਚੋਰੀ ਹੋਈਆਂ ਸਨ। ਚੋਰਾਂ ਨੇ ਸੱਤ ਤੋਂ ਜ਼ਿਆਦਾ ਤਾਲੇ ਤੋੜ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਸੀ।  ਡੀਐਸਪੀ ਜਤੇਂਦਰ ਕੁਮਾਰ ਨੇ ਦੱਸਿਆ ਕਿ ਬੇਸ਼ੱਕ ਵੈਕਸੀਨ ਬਰਾਮਦ ਹੋ ਚੁੱਕੀ ਹੈ ਪਰ ਚੋਰੀ ਕਰਨ ਵਾਲਿਆਂ ਨੂੰ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਛਾਣਬੀਣ ਕੀਤੀ ਜਾ ਰਹੀ ਹੈ।

-PTCNews

Related Post