ਮੁੱਖ ਖਬਰਾਂ

ਵੱਡੀ ਖ਼ਬਰ ! ਚੰਡੀਗੜ੍ਹ ਪ੍ਰਸ਼ਾਸਨ ਨੇ ਵੀਕਐਂਡ ਲੌਕਡਾਊਨ ਨਾ ਲਗਾਉਣ ਦਾ ਕੀਤਾ ਐਲਾਨ 

By Shanker Badra -- April 23, 2021 2:47 pm

ਚੰਡੀਗੜ੍ਹ : ਚੰਡੀਗੜ੍ਹ ਵਾਸੀਆਂ ਦੇ ਲਈ ਰਾਹਤ ਵਾਲੀ ਖ਼ਬਰ ਹੈ ਕਿ ਚੰਡੀਗੜ੍ਹ ਦੇ ਵਿੱਚ ਹੁਣ ਕੋਈ ਲੌਕਡਾਊਨ ਨਹੀਂ ਲੱਗੇਗਾ। ਚੰਡੀਗੜ੍ਹ ਵਿਚ ਨਾ ਤਾਂ ਵੀਕਐਂਡ ਲੌਕਡਾਊਨ ਅਤੇ ਨਾ ਹੀ ਇਕ ਹਫ਼ਤੇ ਦਾ ਲੌਕਡਾਊਨ ਲੱਗੇਗਾ। ਇਹ ਫੈਸਲਾ ਸ਼ੁੱਕਰਵਾਰ ਨੂੰ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਪ੍ਰਧਾਨਗੀ ਵਿੱਚ ਹੋਈ ਇੱਕ ਮੀਟਿੰਗ ਵਿੱਚ ਲਿਆ ਗਿਆ ਹੈ।

ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਗੰਗਾਰਾਮ ਹਸਪਤਾਲ 'ਚ 24 ਘੰਟਿਆਂ 'ਚ 25 ਮਰੀਜ਼ਾਂ ਦੀ ਹੋਈ ਮੌਤ 

Chandigarh lockdown News : No Lockdown and weekend lockdown in Chandigarh ਵੱਡੀ ਖ਼ਬਰ ! ਚੰਡੀਗੜ੍ਹ ਪ੍ਰਸ਼ਾਸਨ ਨੇ ਵੀਕਐਂਡ ਲੌਕਡਾਊਨ ਨਾ ਲਗਾਉਣ ਦਾ ਕੀਤਾ ਐਲਾਨ

ਜਾਣਕਾਰੀ ਅਨੁਸਾਰ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਫੈਸਲਾ ਸ਼ਹਿਰ ਦੇ ਵਪਾਰੀਆਂ ਦੇ ਵਿਰੋਧ ਤੋਂ ਬਾਅਦ ਲਿਆ ਹੈ। ਲੌਕਡਾਊਨ ਦੇ ਫੈਸਲੇ 'ਤੇ ਸ਼ਹਿਰ ਦੇ ਉੱਘੇ ਕਾਰੋਬਾਰੀਆਂ ਨੇ ਬੀਤੇ ਦਿਨੀਂ ਚੰਡੀਗੜ੍ਹ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੇ ਸਲਾਹਕਾਰ ਮਨੋਜ ਪਰਿੰਦਾ ਨਾਲ ਇੱਕ ਮੁਲਾਕਾਤ ਕੀਤੀ ਸੀ।

Chandigarh lockdown News : No Lockdown and weekend lockdown in Chandigarh ਵੱਡੀ ਖ਼ਬਰ ! ਚੰਡੀਗੜ੍ਹ ਪ੍ਰਸ਼ਾਸਨ ਨੇ ਵੀਕਐਂਡ ਲੌਕਡਾਊਨ ਨਾ ਲਗਾਉਣ ਦਾ ਕੀਤਾ ਐਲਾਨ

ਵਪਾਰੀਆਂ ਦਾ ਕਹਿਣਾ ਹੈ ਕਿ ਵੀਕਐਂਡ ਲੌਕਡਾਊਨ ਕਾਰਨ ਉਨ੍ਹਾਂ ਦੇ ਕਾਰੋਬਾਰ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਇਸ ਦੇ ਨਾਲ ਹੀ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ  ਲੌਕਡਾਊਨ ਨੂੰ ਆਖਰੀ ਵਿਕਲਪ ਵਜੋਂ ਵਰਤਿਆ ਜਾਣਾ ਚਾਹੀਦਾ ਹੈ। ਅਜਿਹੀ ਸਥਿਤੀ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੇ ਫੈਸਲੇ ਵਿੱਚ ਸੋਧ ਕੀਤੀ ਹੈ।

Chandigarh lockdown News : No Lockdown and weekend lockdown in Chandigarh ਵੱਡੀ ਖ਼ਬਰ ! ਚੰਡੀਗੜ੍ਹ ਪ੍ਰਸ਼ਾਸਨ ਨੇ ਵੀਕਐਂਡ ਲੌਕਡਾਊਨ ਨਾ ਲਗਾਉਣ ਦਾ ਕੀਤਾ ਐਲਾਨ

ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਲਗਾਏ ਗਏ ਨਾਈਟ ਕਰਫ਼ਿਊ ਦਾ ਸਮਾਂ ਸੀਮਾ ਘਟਾ ਦਿੱਤਾ ਹੈ। ਹੁਣ ਚੰਡੀਗੜ੍ਹ ਵਿੱਚ ਨਾਈਟ ਕਰਫ਼ਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ।  ਦੱਸ ਦੇਈਏ ਕਿ ਵੀਕਐਂਡ ਲੌਕਡਾਊਨ ਦੇ ਫ਼ੈਸਲੇ ਦਾ ਸ਼ਹਿਰ ਦੇ ਸਾਰੇ ਕਾਰੋਬਾਰੀ ਵਿਰੋਧ ਕਰ ਰਹੇ ਸਨ।

Chandigarh lockdown News : No Lockdown and weekend lockdown in Chandigarh ਵੱਡੀ ਖ਼ਬਰ ! ਚੰਡੀਗੜ੍ਹ ਪ੍ਰਸ਼ਾਸਨ ਨੇ ਵੀਕਐਂਡ ਲੌਕਡਾਊਨ ਨਾ ਲਗਾਉਣ ਦਾ ਕੀਤਾ ਐਲਾਨ

ਪੜ੍ਹੋ ਹੋਰ ਖ਼ਬਰਾਂ : ਮਹਾਰਾਸ਼ਟਰ ਦੇ ਇਕ ਹਸਪਤਾਲ ਦੇ ਆਈ.ਸੀ.ਯੂ. ਵਾਰਡ 'ਚ ਲੱਗੀ ਅੱਗ ,13 ਮਰੀਜ਼ਾਂ ਦੀ ਮੌਤ

ਇਸ ਦੌਰਾਨ ਵਪਾਰੀਆਂ ਦਾ ਕਹਿਣਾ ਹੈ ਕਿ ਵੀਕਐਂਡ ਲੌਕਡਾਊਨ ਕਾਰਨ ਉਨ੍ਹਾਂ ਦਾ ਸਭ ਤੋਂ ਵੱਧ ਨੁਕਸਾਨ ਹੋ ਰਿਹਾ ਹੈ ਅਤੇ ਨਾਈਟ ਕਰਫ਼ਿਊ ਦੇ ਨਾਲ ਹੋਟਲ, ਰੈਸਟੋਰੈਂਟ ਵਾਲੇ ਵਪਾਰੀਆਂ ਦੀ ਪ੍ਰੇਸ਼ਾਨੀ ਵੱਧ ਗਈ ਹੈ। ਇਸ ਲਈ ਪ੍ਰਸ਼ਾਸਨ ਨੂੰ ਆਪਣੇ ਇਸ ਫੈਸਲੇ ਉੱਤੇ ਮੁੜ ਵਿਚਾਰ ਕਰਕੇ ਸ਼ਹਿਰ ਦੇ ਕਾਰੋਬਾਰੀਆਂ ਅਤੇ ਵਪਾਰੀਆਂ ਨੂੰ ਰਾਹਤ ਦੇਣੀ ਚਾਹੀਦੀ ਹੈ।
-PTCNews

  • Share