'ਲਵ ਜੇਹਾਦ' ਨੂੰ ਲੈਕੇ ਯੋਗੀ ਤੋਂ ਬਾਅਦ ਮੰਤਰੀ ਅਨਿਲ ਵਿਜ ਦਾ ਵੱਡਾ ਬਿਆਨ

By  Jagroop Kaur November 1st 2020 04:39 PM

ਹਰਿਆਣਾ : ਸੂਬਾ ਸਰਕਾਰ ਹੁਣ 'ਲਵ ਜੇਹਾਦ' ਖ਼ਿਲਾਫ਼ ਕਾਨੂੰਨ ਲਿਆਉਣ 'ਤੇ ਵਿਚਾਰ ਕਰ ਰਹੀ ਹੈ। ਇਹ ਕਹਿਣਾ ਹੈ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਜਿੰਨਾ ਨੇ ਨੇ ਐਤਵਾਰ ਨੂੰ ਇਕ ਟਵੀਟ ਕਰ ਕੇ ਇਹ ਗੱਲ ਆਖੀ। ਉਹਨਾਂ ਦਾ ਇਹ ਟਵੀਟ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਸ਼ਨੀਵਾਰ ਨੂੰ ਦਿੱਤੇ ਗਏ ਬਿਆਨ 'ਤੇ ਸੀ , ਦਸਦੀਏ ਕਿ ਯੋਗੀ ਆਦਿਤਿਆਨਾਥ ਦੇ ਸ਼ਨੀਵਾਰ ਨੂੰ ਕਿਹਾ ਸੀ ਕਿ ਉਹ ਲਵ ਜੇਹਾਦ ਨੂੰ ਸਖਤੀ ਨਾਲ ਰੋਕਣ ਲਈ ਪ੍ਰਭਾਵੀ ਕਾਨੂੰਨ ਬਣਾਉਣਗੇ।Anil vij

Anil vijਉਨ੍ਹਾਂ ਨੇ ਚਿਤਾਵਨੀ ਦਿੱਤੀ ਸੀ ਕਿ ਜੋ ਲੋਕ ਨੂੰਹ-ਧੀਆਂ ਦੀ ਇੱਜ਼ਤ ਨਾਲ ਖਿਲਵਾੜ ਕਰਦੇ ਹਨ, ਉਹ ਜੇਕਰ ਨਹੀਂ ਸੁਧਰੇ ਤਾਂ 'ਰਾਮ ਨਾਮ ਸਤਯ ਹੈ' ਦੀ ਉਨ੍ਹਾਂ ਦੀ ਅੰਤਿਮ ਯਾਤਰਾ ਨਿਕਲਣ ਵਾਲੀ ਹੈ। ਲਵ ਜੇਹਾਦ 'ਚ ਸ਼ਾਮਲ ਲੋਕਾਂ ਦੇ ਪੋਸਟਰ ਚੌਰਾਹਿਆਂ 'ਤੇ ਲਾਏ ਜਾਣਗੇ।yogi adityanath

yogi adityanathਦੱਸ ਦੇਈਏ ਕਿ ਪਿਛਲੇ ਹਫ਼ਤੇ ਹਰਿਆਣਾ ਦੇ ਬਲੱਭਗੜ੍ਹ ਵਿਚ ਕਾਲਜ ਦੀ 21 ਸਾਲਾ ਵਿਦਿਆਰਥਣ ਨਿਕਿਤਾ ਤੋਮਰ ਦੀ ਇਕ ਨੌਜਵਾਨਾਂ ਵਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਦੋਸ਼ੀ ਨੌਜਵਾਨ ਉਸ 'ਤੇ ਵਿਆਹ ਕਰਨ ਲਈ ਇਸਲਾਮ ਅਪਣਾਉਣ ਦਾ ਦਬਾਅ ਬਣਾ ਰਿਹਾ ਸੀ। ਕੁਝ ਹਿੰਦੂ ਸੰਗਠਨਾਂ ਨੇ ਦੋਸ਼ ਲਾਇਆ ਕਿ ਕੁੜੀ ਦਾ ਕਤਲ ਲਵ ਜੇਹਾਦ ਦਾ ਮਾਮਲਾ ਹੈ। ਵਿਸ਼ ਹਿੰਦੂ ਪਰੀਸ਼ਦ ਦੇ ਕਾਰਜਕਾਰੀ ਪ੍ਰਧਾਨ ਆਲੋਕ ਕੁਮਾਰ ਨੇ ਸ਼ੁੱਕਰਵਾਰ ਨੂੰ ਮ੍ਰਿਤਕਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ ਅਤੇ ਲਵ ਜੇਹਾਦ ਦੀਆਂ ਘਟਨਾਵਾਂ ਨੂੰ ਲੈ ਕੇ ਚਿੰਤਾ ਜਤਾਈ ਸੀ।Supreme Court Ayodhya Case: UP CM Yogi Adityanath says justice delayed is  like injustice, Haryana Minister Anil Vij says Apex Court is Mahan- Supreme  Court Ayodhya Case: अयोध्या केस की सुनवाई टली,

ਓਧਰ ਹਰਿਆਣਾ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਪੁਲਸ ਨੇ ਇਸ ਮਾਮਲੇ ਵਿਚ ਦੋ ਮੁੱਖ ਦੋਸ਼ੀਆਂ-ਤੌਸਿਫ਼ ਅਤੇ ਰੇਹਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗੁਨਾਹ ਚ ਤੀਜਾ ਆਰੋਪੀ ਮੁੱਖ ਦੋਸ਼ੀ ਨੂੰ ਹਥਿਆਰ ਉਪਲੱਬਧ ਕਰਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ

Related Post