ਅੰਮ੍ਰਿਤਸਰ: DM ਡਾਇਗਨੋਸ 'ਚ ਹੋਈ ਸਿਹਤ ਵਿਭਾਗ ਦੀ ਰੇਡ, ਲਿੰਗ ਨਿਰਧਾਰਨ ਟੈਸਟ ਕਰਨ ਦੀ ਮਿਲੀ ਸੀ ਸੁਚਨਾ

By  Riya Bawa June 17th 2022 09:22 PM -- Updated: June 17th 2022 09:40 PM

ਅੰਮ੍ਰਿਤਸਰ:- ਅੰਮ੍ਰਿਤਸਰ ਦੇ ਡੀ ਐਮ ਡਾਇਗਨੋਸ ਸੈਂਟਰ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਲਿੰਗ ਨਿਰਧਾਰਨ ਟੈਸਟ ਕਰਨ ਦੀ ਸੁਚਨਾ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਰੇਡ ਮਾਰੀ ਗਈ ਹੈ। ਇਸ ਨੂੰ ਲੈ ਕੇ ਗੁਪਤ ਸੁਚਨਾ ਦੇ ਅਧਾਰ ਤੇ ਰੇਡ ਕਰਨ ਪਹੁੰਚੀ ਟੀਮ ਦੇ ਹੱਥ ਕਈ ਪੁਖਤਾ ਸਬੂਤ ਹੱਥ ਲੱਗੇ ਹਨ। ਇਸ ਸੰਬਧੀ ਗੱਲਬਾਤ ਕਰਦਿਆਂ ਲੁਧਿਆਣਾ ਆਈ ਟੀਮ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਸਥਿਤ ਡੀ ਐਮ ਡਾਇਗਨੋਸ ਸੈਂਟਰ ਵਿਚ ਲਿੰਗ ਨਿਰਧਾਰਨ ਟੈਸਟ ਕਰਨ ਦੀ ਬਲਾਇਡ ਰੇਡ ਉਪਰ ਅੱਜ ਛਾਪਾ ਮਾਰਨ ਤੇ ਕੁਝ ਪੁਖਤਾ ਦਸਤਾਵੇਜ਼ ਹੱਥ ਲੱਗੇ ਹਨ ਜਿਸ ਨਾਲ ਅਸੀਂ ਕਾਰਵਾਈ ਕਰ ਜੋ ਵੀ ਕਾਰਵਾਈ ਬਣਦੀ ਹੋਵੇਗੀ ਅਮਲ ਵਿਚ ਲਿਆਵਾਂਗੇ।

ਗੁਪਤ ਸੁਚਨਾ ਦੇ ਅਧਾਰ 'ਤੇ ਡੀ ਐਮ ਡਾਇਗਨੋਸ 'ਚ ਹੋਈ ਸਿਹਤ ਵਿਭਾਗ ਦੀ ਰੇਡ

ਡੀ ਐਮ ਡਾਇਗਨੋਸ ਸੈਂਟਰ ਉਪਰ ਸਿਹਤ ਵਿਭਾਗ ਲੁਧਿਆਣਾ ਦੀ ਸ਼ਪੈਸ਼ਲ ਰੇਡ ਮਗਰੋਂ ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਵੱਲੋਂ ਮੌਕੇ ਤੇ ਪਹੁੰਚ ਡੀ ਐਮ ਡਾਇਗਨੋਸ ਸੈਂਟਰ ਉਪਰ ਮੌਕੇ ਤੇ ਕਾਰਵਾਈ ਕਰਦਿਆਂ ਸੈਂਟਰ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਅੰਮ੍ਰਿਤਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚਲਦੇ ਅਜਿਹੇ ਡਾਇਗਨੋਸ ਸੈਂਟਰ ਜੋ ਕਿ ਲਿੰਗ ਨਿਰਧਾਰਨ ਟੈਸਟ ਕਰਨ ਦੀ ਗੈਰ ਕਾਨੂੰਨੀ ਹਰਕਤਾਂ ਕਰਦੇ ਹਨ ਉਹਨਾਂ 'ਤੇ ਪਹਿਲਾਂ ਵੀ ਸਿਹਤ ਵਿਭਾਗ ਵਲੋਂ ਸਿੰਕਜਾ ਕੱਸਿਆ ਜਾਂਦਾ ਰਿਹਾ ਹੈ ਅਤੇ ਅੱਜ ਵੀ ਮੌਕੇ ਤੇ ਪਹੁੰਚ ਇਸ ਨੂੰ ਸੀਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਅਜਿਹੀ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸਿਵਲ ਸਰਜਨ ਵੱਲੋਂ ਡਾਇਗੋਨਿਸ ਸੈਂਟਰ ਤੇ ਟੈਸਟ ਵਾਲਿਆਂ ਮਸ਼ੀਨਾਂ ਨੂੰ ਸੀਲ ਕੀਤਾ ਗਿਆ।

ਗੁਪਤ ਸੁਚਨਾ ਦੇ ਅਧਾਰ 'ਤੇ ਡੀ ਐਮ ਡਾਇਗਨੋਸ 'ਚ ਹੋਈ ਸਿਹਤ ਵਿਭਾਗ ਦੀ ਰੇਡ

ਇਹ ਵੀ ਪੜ੍ਹੋ : 'ਅਗਨੀਪਥ' ਦੇ ਹਿੰਸਕ ਵਿਰੋਧ ਕਾਰਨ 200 ਰੇਲ ਗੱਡੀਆਂ ਦੀ ਆਵਾਜਾਈ 'ਚ ਵਿਘਨ; 35 ਰੱਦ

ਉਥੇ ਹੀ ਡੀ ਐੱਮ ਡਿਗਨੋਸ ਸੈਂਟਰ ਦੇ ਮਾਲਿਕ ਡਾਕਟਰ ਦਿਵੇਸ਼ ਮਹਾਜਨ ਨੇ ਕਿਹਾ ਕਿ ਸਾਨੂੰ ਝੂਠਾ ਫਸਾਇਆ ਜਾ ਰਿਹਾ ਹੈ ਅਸੀਂ ਨਾ ਤੇ ਮਰੀਜ ਮਹਿਲਾ ਕੋਲੋ ਪੈਸੇ ਲਏ ਹਨ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੀ ਸੇਵਾ ਕਰਨ ਲਈ ਸੈਂਟਰ ਖੋਲ੍ਹਿਆ ਹੈ ਸਾਨੂੰ ਫੋਨ ਆਇਆ ਕਿ ਸੈਂਟਰ ਤੇ ਰੇਡ ਹੋਈ ਹੈ। ਅਸੀਂ ਬੇਕਸੂਰ ਹਾਂ ਸਾਨੂੰ ਗਲਤ ਤਰੀਕੇ ਨਾਲ ਪਲਾਨਿੰਗ ਕਰਕੇ ਫਸਾਇਆ ਜਾ ਰਿਹਾ ਹੈ।

(ਮਨਿੰਦਰ ਸਿੰਘ ਮੋਂਗਾ ਦੀ ਰਿਪੋਰਟ)

-PTC News

Related Post