ਔਰਤਾਂ ਸਦਾ ਜਵਾਨ ਰਹਿਣ ਲਈ ਕਰਨ ਇਹ 10 ਕੰਮ

By  Pardeep Singh March 16th 2022 06:21 PM -- Updated: March 16th 2022 06:27 PM

ਚੰਡੀਗੜ੍ਹ: ਅਜੋਕੀ ਭੱਜਦੌਰ ਦੀ ਜਿੰਦਗੀ ਵਿੱਚ ਤੁਸੀ ਆਪਣੇ ਖਾਣ-ਪੀਣ ਦਾ ਧਿਆਨ ਨਹੀਂ ਰੱਖਦੇ ਹਨ ਅਤੇ ਇਸ ਤੋਂ ਇਲਾਵਾ ਤਣਾਅ ਭਰਪੂਰ ਜਿੰਦਗੀ ਵਿੱਚ ਤੁਸੀ ਆਪਣੀ ਜਵਾਨੀ ਖਤਮ ਕਰ ਲੈਂਦੇ ਹੋ। ਤੁਹਾਨੂੰ ਹਮੇਸ਼ਾ ਜਵਾਨ ਰਹਿਣ ਲਈ ਹੇਠ ਲਿਖੇ 10 ਕਦਮ ਚੁੱਕਣੇ ਚਾਹੀਦੇ ਹਨ। ਮਹਿਲਾਵਾਂ ਨੂੰ ਸਦਾ ਜਵਾਨ ਰਹਿਣ ਲਈ ਹੇਠ ਲਿਖੇ 10 ਕੰਮ ਕਰਨੇ ਚਾਹੀਦੇ ਹਨ:- 1.ਸਦਾ ਖੁਸ਼ ਰਹੋ- ਸਦਾ ਜਵਾਨ ਰਹਿਣ ਲਈ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ। ਖੁਸੀ ਤੁਹਾਡੇ ਅੰਦਰ ਅਜਿਹੇ ਹਰਮੋਨ ਪੈਦਾ ਕਰਦੀ ਹੈ ਜੋ ਮਾਨਸਿਕ ਅਤੇ ਸਰੀਰਕ ਤੌਰ ਤੇ ਸਿਹਤਮੰਦ ਕਰਦੀ ਹੈ। 2.ਜੋਖਮ ਭਰੀ ਆਦਤਾਂ ਤੋਂ ਬਚੋ- ਮਾਰਡਨ ਸ਼ਹਿਰਾਂ ਵਿੱਚ ਔਰਤਾਂ ਨੂੰ ਸਿਗਰਟ ਪੀਂਦੇ ਵੇਖਿਆ ਹੋਵੇਗਾ ਪਰ ਸਿਗਰਟ ਦਾ ਇਸਤੇਮਾਲ ਕਿਸੇ ਨੂੰ ਨਹੀਂ ਕਰਨਾ ਚਾਹੀਦਾ ਹੈ । ਇਸ ਤੋਂ ਇਲਾਵਾ ਅਲਕੋਹਲ ਤੋਂ ਦੂਰ ਰਹਿਣਾ ਚਾਹੀਦਾ ਹੈ। 3. ਸਮਰੱਥ ਪਾਣੀ ਅਤੇ ਨੀਂਦ - ਸਮਰੱਥ ਮਾਤਰਾ ਵਿੱਚ ਪਾਣੀ ਪੀਣਾ ਅਤੇ ਘੱਟ ਤੋਂ ਘੱਟ 8 ਘੰਟੇ ਦੀ ਚੰਗੀ ਨੀਂਦ ਲਵੋ।ਇਹ ਸਰੀਰਕ ਅਤੇ ਮਾਨਸਿਕ ਸਿਹਤ ਦੋਨਾਂ ਲਈ ਜਰੂਰੀ ਹੈ। 4.ਯੋਗ ਅਤੇ ਧਿਆਨ- ਉਂਜ ਤਾਂ ਦਿਨ ਚਰਿਆ ਵਿਚੋਂ ਸਮਾਂ ਕੱਢਣਾ ਵੀ ਆਪਣੇ ਆਪ ਵਿੱਚ ਇੱਕ ਕੰਮ ਹੈ ਪਰ 30 ਮਿੰਟ ਦਾ ਸਮਾਂ ਕੱਢਣ ਨਾਲ ਸਰੀਰ ਦੀ ਵੱਡੀ ਪਰੇਸ਼ਾਨੀ ਹੱਲ ਹੋ ਸਕਦੀ ਹੈ।ਇਸ 30 ਮਿੰਟ ਦੇ ਦੌਰਾਨ ਧਿਆਨ ਲਗਾਓ ਅਤੇ ਯੋਗ ਕਰੋ, ਤਾਂ ਕਿ ਪੂਰੇ ਦਿਨ ਊਰਜਾ ਦੇ ਪੱਧਰ ਨੂੰ ਵਧਾਉਣ ਵਿੱਚ ਮਦਦ ਮਿਲ ਸਕੇ। 5.ਸਕਰੀਨ ਟਾਈਮ ਘੱਟ ਕਰੋ-ਅੱਜ ਕੱਲ ਸਕਰੀਨ ਟਾਇਮ ਨਵੀਂ ਪਰੇਸ਼ਾਨੀ ਬਣ ਚੁੱਕੀ ਹੈ।ਖਾਸ ਕਰ ਲਾਕਡਾਉਨ ਵਿੱਚ ਇਸਦਾ ਪ੍ਰਭਾਵ ਜ਼ਿਆਦਾ ਰਿਹਾ ਹੈ।ਸਕਰੀਨ ਟਾਇਮ ਯਾਨੀ ਮੋਬਾਈਲ ਜਾਂ ਟੀਵੀ ਉੱਤੇ ਜਿਆਦਾ ਸਮਾਂ ਗੁਜ਼ਾਰਨਾ।ਸਕਰੀਨ ਟਾਈਮ ਘੱਟ ਕਰਨ ਦੀ ਕੋਸ਼ਿਸ਼ ਕਰੋ ਅਤੇ ਦਿਨ ਭਰ ਵਿੱਚ ਕਦੇ ਵੀ 20 ਮਿੰਟ ਬਿਨਾਂ ਮੋਬਾਇਲ ਦੇ ਰਹੇ। 6.ਆਪਣੀ ਮੁਦਰਾ ਨੂੰ ਲੈ ਕੇ ਜਾਗਰੁਕ ਰਹੋ- ਔਰਤਾਂ ਇਸ ਦਿਨਾਂ ਸਲਿਪਡ ਡਿਸਕ ਅਤੇ ਸਰਵਾਈਕਲ ਸਪੋਂਡਿਲੋਸਿਸ ਦੀ ਜ਼ਿਆਦਾ ਸ਼ਿਕਾਰ ਹੋ ਰਹੀ ਹੈ।ਹਰ ਰੋਜ ਕਸਰਤ ਕਰੋ। 7.ਚੰਗਾ ਭੋਜਨ: ਆਪਣੇ ਭੋਜਨ ਵਿੱਚ ਫਾਇਬਰ , ਪ੍ਰੋਟੀਨ ਯੁਕਤ ਖਾਦਿਅ ਪਦਾਰਥ ਅਤੇ ਸਮਰੱਥ ਮਾਤਰਾ ਵਿੱਚ ਤਰਲ ਪਦਾਰਥ ਸ਼ਾਮਿਲ ਕਰੋ। 8. ਮਾਸਿਕ ਧਰਮ ਵਿੱਚ ਸਫਾਈ ਬਣਾਏ ਰੱਖੋ- ਗੁਪਤ ਅੰਗ ਦੀ ਸਾਫ਼ ਸਫਾਈ ਨਿੱਤ ਕਰਨੀ ਚਾਹੀਦਾ ਹੈ, ਪਰ ਮਾਸਿਕ ਧਰਮ ਦੇ ਦੌਰਾਨ ਇਹ ਹੋਰ ਵੀ ਜਰੂਰੀ ਹੋ ਜਾਂਦਾ ਹੈ।ਇਹਨਾਂ ਦਿਨਾਂ ਵਿੱਚ ਹੋਣ ਵਾਲੀ ਐਂਠਨ ਕਾਫ਼ੀ ਵਿਆਕੁਲ ਕਰਨ ਵਾਲੀ ਹੋ ਸਕਦੀ ਹੈ। 9.ਘੱਟ ਕਰੋ ਚੀਨੀ ਦਾ ਸੇਵਨ-ਚੀਨੀ ਦਾ ਸੇਵਨ ਕਰਣਾ ਜਾਂ ਚੀਨੀ ਦੇ ਵਿਕਲਪ ਜਿਵੇਂ ਗੁੜ ਆਦਿ ਦਾ ਇਸਤੇਮਾਲ ਕਰਨ ਨਾਲ ਹਾਰਮੋਨ ਨੂੰ ਨਿਅੰਤਰਿਤ ਰੱਖਣ ਵਿੱਚ ਮਿਲਦੀ ਹੈ। 10 .ਥੋੜ੍ਹੀ ਧੁੱਪ ਜਰੂਰੀ – ਸਾਡੇ ਸਰੀਰ ਨੂੰ ਧੁੱਪ ਦੀ ਜਰੂਰਤ ਹੁੰਦੀ ਹੈ।ਧੁੱਪ ਤੋਂ ਸਰੀਰ ਨੂੰ ਵਿਟਾਮਿਨ ਡੀ ਮਿਲਦਾ ਹੈ।ਹਰ ਰੋਜ 15 ਤੋਂ 20 ਮਿੰਟ ਧੁੱਪ ਵਿਚ ਬੈਠਣਾ ਚਾਹੀਦਾ ਹੈ। ਇਹ ਵੀ ਪੜ੍ਹੋ:ਹਰਮੀਤ ਸਿੰਘ ਕਾਲਕਾ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵਿਖਾਇਆ ਬਾਹਰ ਦਾ ਰਸਤਾ -PTC News

Related Post