Mon, May 27, 2024
Whatsapp

No Diet Day: ਜਾਣੋ ਬਿਨਾਂ ਡਾਈਟ ਅਤੇ ਕਸਰਤ ਤੋਂ ਭਾਰ ਘਟਾਉਣ ਦੇ ਆਸਾਨ ਤਰੀਕੇ

ਜੇਕਰ ਤੁਸੀਂ ਵੀ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਅਤੇ ਆਪਣਾ ਵਧਦਾ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਇਹ ਲੇਖ ਤੁਹਾਡੇ ਲਈ ਹੈ, ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦਸਾਂਗੇ।

Written by  Aarti -- May 06th 2024 04:51 PM
No Diet Day:  ਜਾਣੋ ਬਿਨਾਂ ਡਾਈਟ ਅਤੇ ਕਸਰਤ ਤੋਂ ਭਾਰ ਘਟਾਉਣ ਦੇ ਆਸਾਨ ਤਰੀਕੇ

No Diet Day: ਜਾਣੋ ਬਿਨਾਂ ਡਾਈਟ ਅਤੇ ਕਸਰਤ ਤੋਂ ਭਾਰ ਘਟਾਉਣ ਦੇ ਆਸਾਨ ਤਰੀਕੇ

No Diet Day: ਜੇਕਰ ਤੁਸੀਂ ਵੀ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਅਤੇ ਆਪਣਾ ਵਧਦਾ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਇਹ ਲੇਖ ਤੁਹਾਡੇ ਲਈ ਹੈ, ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦਸਾਂਗੇ। ਜਿਨ੍ਹਾਂ ਰਾਹੀਂ ਤੁਸੀਂ ਆਪਣੇ ਭਾਰ ਨੂੰ ਘਟਾ ਸਕੋਗੇ। ਇਸ ਲਈ ਨਾ ਤਾਂ ਤੁਹਾਨੂੰ ਡਾਈਟ ਕਰਨੀ ਪਵੇਗਾ ਅਤੇ ਨਾ ਹੀ ਕਸਰਤ ਨਹੀਂ ਕਰਨੀ ਪਵੇਗੀ, ਪਰ ਤੁਹਾਨੂੰ ਕੁਝ ਆਮ ਗੱਲਾਂ ਨੂੰ ਧਿਆਨ 'ਚ ਰੱਖ ਕੇ ਅਤੇ ਆਪਣੀ ਜੀਵਨ ਸ਼ੈਲੀ ਅਤੇ ਆਦਤਾਂ 'ਚ ਬਦਲਾਅ ਕਰਨਾ ਹੋਵੇਗਾ। ਤਾਂ ਆਓ ਜਾਣਦੇ ਹਾਂ ਉਨ੍ਹਾਂ ਤਰੀਕਿਆਂ ਬਾਰੇ 

ਗੈਰ-ਸਿਹਤਮੰਦ ਭੋਜਨ ਤੋਂ ਦੂਰ ਰਹਿਣਾ ਹੋਵੇਗਾ : 


ਗੈਰ-ਸਿਹਤਮੰਦ ਭੋਜਨ, ਜ਼ਿਆਦਾਤਰ ਜੰਕ ਫੂਡ, ਸੁਆਦ ਹੁੰਦੇ ਹਨ। ਪਰ ਇਨ੍ਹਾਂ ਨੂੰ ਖਾਣ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ਅਤੇ ਭਾਰ ਵੀ ਵਧਣ ਲੱਗਦਾ ਹੈ। ਇਸ ਲਈ ਭਾਵੇਂ ਤੁਸੀਂ ਗੈਰ-ਸਿਹਤਮੰਦ ਭੋਜਨ ਖਾਣਾ ਬਿਲਕੁਲ ਨਾ ਛੱਡੋ, ਉਨ੍ਹਾਂ ਦੀ ਮਾਤਰਾ ਘਟਾਓ। ਦਸ ਦਈਏ ਕਿ ਜ਼ਿਆਦਾ ਖਾਣ ਦੀ ਬਜਾਏ ਘੱਟ ਮਾਤਰਾ 'ਚ ਜੰਕ ਫੂਡ ਦਾ ਸੇਵਨ ਕਰੋ ਤਾਂ ਕਿ ਭਾਰ ਜ਼ਿਆਦਾ ਨਾ ਵਧੇ।

ਪਾਣੀ ਪੀਂਦੇ ਰਹੋ : 

ਸਰੀਰ 'ਚ ਪਾਣੀ ਦੀ ਕਮੀ ਹੋਣ ਕਾਰਨ ਭਾਰ ਘੱਟ ਕਰਨ 'ਚ ਦਿੱਕਤ ਆਉਂਦੀ ਹੈ। ਅਜਿਹੇ 'ਚ ਜੇਕਰ ਤੁਸੀਂ ਆਪਣਾ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਤੁਹਾਨੂੰ ਰੋਜ਼ਾਨਾ ਲੋੜੀਂਦੀ ਮਾਤਰਾ 'ਚ ਪਾਣੀ ਪੀਣਾ ਚਾਹੀਦਾ ਹੈ। ਦਸ ਦਈਏ ਕਿ ਪਾਣੀ ਪੀਣ ਨਾਲ ਨਾ ਸਿਰਫ ਭਾਰ ਘੱਟ ਹੁੰਦਾ ਹੈ ਸਗੋਂ ਸਿਹਤ ਨੂੰ ਹੋਰ ਵੀ ਕਈ ਫਾਇਦੇ ਹੁੰਦੇ ਹਨ। ਖਾਸ ਕਰਕੇ ਗਰਮੀਆਂ 'ਚ ਪਾਣੀ ਪੀਣ ਨਾਲ ਡੀਹਾਈਡ੍ਰੇਸ਼ਨ ਤੋਂ ਬਚਿਆ ਜਾਂਦਾ ਹੈ।

ਕਾਫ਼ੀ ਨੀਂਦ ਲਓ : 

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਨੀਂਦ ਦੀ ਕਮੀ ਨਾਲ ਭਾਰ ਵਧ ਸਕਦਾ ਹੈ। ਨਾਲ ਹੀ ਜੋ ਲੋਕ ਡਾਈਟਿੰਗ ਅਤੇ ਕਸਰਤ ਕਰਦੇ ਹਨ, ਉਨ੍ਹਾਂ ਨੂੰ ਨੀਂਦ ਦੀ ਕਮੀ ਦੇ ਕਾਰਨ ਭਾਰ ਘੱਟ ਕਰਨ 'ਚ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਪੂਰੀ ਨੀਂਦ ਲੈਣਾ ਜ਼ਰੂਰੀ ਹੈ। ਇਸ ਲਈ ਰੋਜ਼ਾਨਾ 7 ਤੋਂ 8 ਘੰਟੇ ਦੀ ਨੀਂਦ ਲਓ।

ਹੌਲੀ-ਹੌਲੀ ਖਾਓ : 

ਮਾਹਿਰਾਂ ਮੁਤਾਬਕ ਭੋਜਨ ਨੂੰ ਹੌਲੀ-ਹੌਲੀ ਚਬਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਭੋਜਨ ਠੀਕ ਤਰ੍ਹਾਂ ਪਚ ਜਾਵੇ ਅਤੇ ਮੋਟਾਪਾ ਨਾ ਵਧੇ। ਦਸ ਦਈਏ ਕਿ ਇਸ ਨਾਲ ਸਰੀਰ ਨੂੰ ਭੋਜਨ ਤੋਂ ਪੌਸ਼ਟਿਕ ਤੱਤ ਵੀ ਮਿਲਣਗੇ ਅਤੇ ਇਸ ਦੇ ਫਾਇਦੇ ਵੀ ਸਰੀਰ 'ਤੇ ਨਜ਼ਰ ਆਉਣਗੇ। ਇਸ ਲਈ ਲੋਕਾਂ ਨੂੰ ਭਾਰ ਘਟਾਉਣ ਲਈ ਹੌਲੀ-ਹੌਲੀ ਖਾਣਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਹਲਕੀ ਸੈਰ : 

ਦਸ ਦਈਏ ਕਿ ਹਲਕੀ ਸੈਰ ਕਰਨ ਨੂੰ ਭਾਰੀ ਕਸਰਤ ਨਹੀਂ ਕਿਹਾ ਜਾ ਸਕਦਾ, ਪਰ ਇਹ ਸੈਰ ਯਕੀਨੀ ਤੌਰ 'ਤੇ ਭਾਰ ਨੂੰ ਕਈ ਗੁਣਾ ਘਟਾ ਸਕਦੀ ਹੈ। ਭਾਰ ਘਟਾਉਣ ਲਈ, ਖਾਸ ਕਰਕੇ ਖਾਣਾ ਖਾਣ ਤੋਂ ਬਾਅਦ, 15 ਤੋਂ 20 ਮਿੰਟ ਲਈ ਸੈਰ ਕਰਨਾ ਸ਼ੁਰੂ ਕਰੋ। ਜੇਕਰ ਦਿਨ 'ਚ ਸਮਾਂ ਨਾ ਮਿਲੇ ਤਾਂ ਰਾਤ ਨੂੰ ਅੱਧਾ ਘੰਟਾ ਸੈਰ ਜ਼ਰੂਰ ਕਰੋ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

- PTC NEWS

Top News view more...

Latest News view more...

LIVE CHANNELS
LIVE CHANNELS