'ਨਕਲੀ' ਰਾਮ ਰਹੀਮ ਮਾਮਲੇ 'ਚ ਹਾਈਕੋਰਟ ਦੀ ਵਕੀਲ ਨੂੰ ਫਟਕਾਰ, ਕਹੀਆਂ ਇਹ ਗੱਲਾਂ

By  Jasmeet Singh July 4th 2022 12:22 PM

ਚੰਡੀਗੜ੍ਹ, 4 ਜੁਲਾਈ: ਚੰਡੀਗੜ੍ਹ ਦੇ ਰਹਿਣ ਵਾਲੇ ਕੁੱਝ ਸ਼ਰਧਾਲੂਆਂ ਨੇ ਬੀਤੇ ਦਿਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇੱਕ ਪਟੀਸ਼ਨ ਦਾਇਰ ਕੀਤੀ ਸੀ। ਸ਼ਰਧਾਲੂਆਂ ਦਾ ਦਾਅਵਾ ਸੀ ਕਿ ਪੈਰੋਲ 'ਤੇ ਬਾਹਰ ਰਾਮ ਰਹੀਮ ਜੋ ਕਿ ਉੱਤਰ ਪ੍ਰਦੇਸ਼ ਦੇ ਬਾਗ਼ਪਤ ਆਸ਼ਰਮ 'ਚ ਮੌਜਾਂ ਮਾਣ ਰਿਹਾ ਉਹ ਅਸਲ ਨਹੀਂ ਸਗੋਂ 'ਨਕਲੀ' ਰਾਮ ਰਹੀਮ ਹੈ ਅਤੇ ਅਸਲ ਦੇ ਕਿਡਨੈਪ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਸਪੈਸ਼ਲਿਸਟ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਵੱਡਾ ਉਪਰਾਲਾ, ਹੁਣ ਪ੍ਰਾਈਵੇਟ ਡਾਕਟਰ ਵੀ ਦੇਣਗੇ ਸਰਕਾਰ ਹਸਪਤਾਲ 'ਚ ਸੇਵਾਵਾਂ

ਇਸ ਪਟੀਸ਼ਨ ਨੂੰ ਅੱਜ ਹਾਈ ਕੋਰਟ ਨੇ ਇਹ ਕਹਿੰਦਿਆਂ ਰੱਦ ਕਰ ਦਿੱਤਾ ਕਿ ਲੱਗਦਾ 'ਸਾਇੰਟਿਫਿਕ ਫਿਕਸ਼ਨ ਫ਼ਿਲਮ ਵੇਖ ਲਈ ਲਗਦੀ ਹੈ'। ਜੱਜ ਨੇ ਪੁੱਛਿਆ ਕਿ 17 ਨੂੰ ਪੈਰੋਲ 'ਤੇ ਬਾਹਰ ਆਇਆ ਰਾਮ ਰਹੀਮ ਕਿਵੇਂ ਅਗਵਾ ਹੋ ਸਕਦਾ, ਇਸਤੇ ਪਾਰਟੀ ਬਣੇ ਹਰਿਆਣਾ ਸਰਕਾਰ ਦੇ ਵਕੀਲ ਨੇ ਦੱਸਿਆ ਕਿ ਰਾਮ ਰਹੀਮ ਨੂੰ ਪੁਖ਼ਤਾ ਸੁਰੱਖਿਆ ਪ੍ਰਬੰਧਾਂ 'ਚ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਛੱਡਿਆ ਗਿਆ ਹੈ।

ਜੱਜ ਨੇ ਪਟੀਸ਼ਨ ਦਾਇਰ ਕਰਨ ਵਾਲੇ ਵਕੀਲ ਨੂੰ ਤਾੜਿਆ ਤੇ ਕਿਹਾ ਕਿ ਜਾਂ ਤਾਂ ਪਟੀਸ਼ਨ ਵਾਪਸ ਲੈ ਲੋ ਨਹੀਂ ਤਾਂ ਰੱਦ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਰਟ ਇਸ ਤਰ੍ਹਾਂ ਦੇ ਕੇਸ ਸੁਣਨ ਲਈ ਨਹੀਂ ਬਣੀ।

ਇਹ ਵੀ ਪੜ੍ਹੋ: ਕੁੱਲੂ ਰੂਟ 'ਤੇ ਬੱਸ ਖੱਡ 'ਚ ਡਿੱਗਣ ਕਾਰਨ ਸਕੂਲੀ ਬੱਚਿਆਂ ਸਮੇਤ 16 ਦੀ ਮੌਤ

ਕੋਰਟ ਨੇ ਵਕੀਲ ਨੂੰ ਫਟਕਾਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਪਟੀਸ਼ਨ ਪਾਉਣ ਵੇਲੇ ਆਪਣਾ ਦਿਮਾਗ਼ ਵਰਤਦੇ ਹੋ, ਕੋਰਟ ਨੇ ਪੁੱਛਿਆ ਕਿ ਕੀ ਇਨਸਾਨ ਦੀ ਕਲੋਨਿੰਗ ਸੰਭਵ ਹੈ? ਕੋਰਟ ਨੇ ਕਿਹਾ ਕਿ ਫ਼ਿਲਮੀ ਗੱਲਾਂ ਨਾ ਕਰਿਆ ਕਰੋ। ਜਿਸਤੋਂ ਬਾਅਦ ਕੋਰਟ ਨੇ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ।

-PTC News

Related Post