ਹਾਈਕੋਰਟ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਸਾਬਕਾ ਐਸਐਸਪੀ ਸ਼ਿਵ ਕੁਮਾਰ ਦੇ ਖਿਲਾਫ਼ ਜਾਂਚ ਸੀ.ਬੀ.ਆਈ. ਨੂੰ ਸੌਂਪੀ

By  Shanker Badra December 6th 2018 12:41 PM -- Updated: December 6th 2018 01:01 PM

ਹਾਈਕੋਰਟ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਸਾਬਕਾ ਐਸਐਸਪੀ ਸ਼ਿਵ ਕੁਮਾਰ ਦੇ ਖਿਲਾਫ਼ ਜਾਂਚ ਸੀ.ਬੀ.ਆਈ. ਨੂੰ ਸੌਂਪੀ:ਪੰਜਾਬ ਵਿਜੀਲੈਂਸ ਬਿਊਰੋ ਤੋਂ ਰਿਟਾਇਰ ਐਸਐਸਪੀ ਸ਼ਿਵ ਕੁਮਾਰ ਦੇ ਖਿਲਾਫ਼ ਰਿਸ਼ਵਤ ਮਾਮਲੇ ਦੀ ਜਾਂਚ ਹਾਈਕੋਰਟ ਨੇ ਸੀ.ਬੀ.ਆਈ. ਨੂੰ ਸੌਂਪ ਦਿੱਤੀ ਹੈ।

High Court Punjab vigilance bureau Ex SSP against Investigation CBI Handed
ਹਾਈਕੋਰਟ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਸਾਬਕਾ ਐਸਐਸਪੀ ਸ਼ਿਵ ਕੁਮਾਰ ਦੇ ਖਿਲਾਫ਼ ਜਾਂਚ ਸੀ.ਬੀ.ਆਈ. ਨੂੰ ਸੌਂਪੀ

ਦੱਸ ਦੇਈਏ ਕਿ ਸ਼ਿਵ ਕੁਮਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕਿ ਉਸਦੇ ਖਿਲਾਫ਼ ਜਾਂਚ ਸੀ.ਬੀ.ਆਈ. ਨੂੰ ਦਿੱਤੀ ਜਾਵੇਂ ਕਿਉਂਕਿ ਪੁਲਿਸ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਫਸਾਉਣਾ ਚਾਹੁੰਦੀ ਹੈ।

High Court Punjab vigilance bureau Ex SSP against Investigation CBI Handed
ਹਾਈਕੋਰਟ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਸਾਬਕਾ ਐਸਐਸਪੀ ਸ਼ਿਵ ਕੁਮਾਰ ਦੇ ਖਿਲਾਫ਼ ਜਾਂਚ ਸੀ.ਬੀ.ਆਈ. ਨੂੰ ਸੌਂਪੀ

ਦੱਸ ਦੇਈਏ ਕਿ ਸ਼ਿਵ ਕੁਮਾਰ ਨੇ ਇਸ ਮਾਮਲੇ ਦੇ ਜਾਂਚ ਅਧਿਕਾਰੀ ਆਈ.ਜੀ. ਗੁਰਿੰਦਰ ਢਿੱਲੋਂ 'ਤੇ ਇਲਜ਼ਾਮ ਲਗਾਇਆ ਸੀ ਕਿ ਉਹ ਉਸਨੂੰ ਫਸਾ ਸਕਦੇ ਹਨ।ਇਸ ਸਬੰਧੀ ਸੀ.ਬੀ.ਆਈ.ਨੇ ਅਦਾਲਤ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਜਾਂਚ ਕਰਨ 'ਚ ਕੋਈ ਪ੍ਰੇਸ਼ਾਨੀ ਨਹੀਂ ਹੈ ਹਾਲਾਂਕਿ ਸਰਕਾਰੀ ਵਕੀਲ ਨੇ ਜਾਂਚ ਸੀ.ਬੀ.ਆਈ. ਨੂੰ ਦੇਣ ਦਾ ਵਿਰੋਧ ਕੀਤਾ ਹੈ।

High Court Punjab vigilance bureau Ex SSP against Investigation CBI Handed
ਹਾਈਕੋਰਟ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਸਾਬਕਾ ਐਸਐਸਪੀ ਸ਼ਿਵ ਕੁਮਾਰ ਦੇ ਖਿਲਾਫ਼ ਜਾਂਚ ਸੀ.ਬੀ.ਆਈ. ਨੂੰ ਸੌਂਪੀ

ਜ਼ਿਕਰਯੋਗ ਹੈ ਕਿ 2009 ਦੌਰਾਨ ਪਟਵਾਰੀ ਮੋਹਣ ਸਿੰਘ ਨੇ ਐਸ.ਐਸ.ਪੀ. ਸ਼ਿਵ ਕੁਮਾਰ ਸ਼ਰਮਾ ਦੀ ਕਿਸੇ ਜਾਇਦਾਦ ਦੀ ਫਰਦ ਦੇਣ ਬਦਲੇ ਸਰਕਾਰੀ ਖਰਚ ਦੇ 20 ਰੁਪਏ ਵਸੂਲੇ ਸਨ, ਜਿਸ ਤੋਂ ਬਾਅਦ ਸ਼ਿਵ ਕੁਮਾਰ ਸ਼ਰਮਾ ਨੇ ਉਸ ਨੂੰ ਬੁਲਾ ਕੇ ਧਮਕੀਆਂ ਦਿੱਤੀਆਂ ਸਨ ਕਿ ਫਰਦ ਬਦਲੇ ਵੀਹ ਰੁਪਏ ਲੈਣ ਦੀ ਉਸਦੀ ਹਿੰਮਤ ਕਿਵੇਂ ਹੋਈ ਹੈ।ਪਟਵਾਰੀ ਮੋਹਣ ਸਿੰਘ ਨੇ ਸ਼ਿਵ ਕੁਮਾਰ ਸ਼ਰਮਾ 'ਤੇ ਕਈ ਸਾਲ ਉਸਨੂੰ ਖੱਜਲ ਖੁਆਰ ਕਰਨ ਦੇ ਇਲਜ਼ਾਮ ਲਗਾਏ ਸਨ।

-PTCNews

Related Post