ਹਿਮਾਚਲ ਦੇ ਸ਼ਿਮਲਾ 'ਚ ਪਲਟੀ ਜੀਪ, 3 ਲੋਕਾਂ ਦੀ ਹੋਈ ਮੌਤ

By  Jashan A October 29th 2019 01:51 PM

ਹਿਮਾਚਲ ਦੇ ਸ਼ਿਮਲਾ 'ਚ ਪਲਟੀ ਜੀਪ, 3 ਲੋਕਾਂ ਦੀ ਹੋਈ ਮੌਤ,ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਰਾਮਪੁਰ ਇਲਾਕੇ 'ਚ ਅੱਜ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿਸ ਅਕਰਨ 3 ਲੋਕਾਂ ਦੀ ਮੌਤ ਹੋ ਜਦਕਿ 1 ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਹੈ।

ਮਿਲੀ ਜਾਣਕਾਰੀ ਮੁਤਾਬਕ ਲੋਕਾਂ ਨਾਲ ਭਰੀ ਇੱਕ ਜੀਪ ਪੱਥਰ ਨਾਲ ਟਕਰਾਉਣ ਤੋਂ ਬਾਅਦ ਬੇਕਾਬੂ ਹੋ ਕੇ ਪਲਟ ਗਈ। ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਹੋਰ ਪੜ੍ਹੋ: ਡੇਰਾ ਬਾਬਾ ਨਾਨਕ: ਲੈਂਡ ਪੋਰਟ ਅਥਾਰਟੀ ਦੇ ਅਧਿਕਾਰੀਆਂ ਨੇ ਲਾਂਘੇ ਤੇ ਟਰਮੀਨਲ ਦੇ ਕਾਰਜਾਂ ਦਾ ਕੀਤਾ ਨਿਰੀਖਣ

https://twitter.com/ANI/status/1189071279044710400?s=20

ਉਧਰ ਘਟਨਾ ਦੀ ਸੂਚਨਾ ਪਾ ਕੇ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਗਿਆ ਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜ਼ਖਮੀ ਵਿਅਕਤੀ ਇਲਾਜ਼ ਲਈ ਨੇੜੇ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਹੈ। ਪੁਲਿਸ ਮੁਤਾਬਕ ਅਜੇ ਤੱਕ ਮ੍ਰਿਤਕਾਂ ਦੀ ਸ਼ਨਾਖਤ ਨਹੀਂ ਹੋ ਸਕੀ।

-PTC News

Related Post