ਹਿਮਾਚਲ ਦੇ ਕਿੰਨੌਰ 'ਚ ਖਿਸਕੀ ਚੱਟਾਨ, ਪੰਜਾਬ ਦੇ 2 ਨੌਜਵਾਨਾਂ ਦੀ ਮੌਤ

By  Jashan A June 23rd 2019 05:30 PM

ਹਿਮਾਚਲ ਦੇ ਕਿੰਨੌਰ 'ਚ ਖਿਸਕੀ ਚੱਟਾਨ, ਪੰਜਾਬ ਦੇ 2 ਨੌਜਵਾਨਾਂ ਦੀ ਮੌਤ,ਕਿੰਨੌਰ: ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲੇ 'ਚ ਅੱਜ ਚੱਟਾਨ ਖਿਸਕਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ 2 ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪੰਜਾਬ ਨਾਲ ਸਬੰਧ ਰੱਖਦੇ ਹਨ।

ਪੁਲਿਸ ਮੁਤਾਬਕ ਮ੍ਰਿਤਕਾਂ ਦੀ ਪਹਿਚਾਣ ਪੰਜਾਬ 'ਚ ਮੋਹਾਲੀ ਜ਼ਿਲੇ ਦੇ ਜ਼ੀਰਕਪੁਰ ਨਿਵਾਸੀ ਈਸ਼ਾਨ ਅਤੇ ਸੁਨੀਲ ਕੁਮਾਰ ਦੇ ਨਾਂ ਨਾਲ ਹੋਈ। ਦੋਵੇਂ ਬਾਈਕ ਸਵਾਰ ਲਾਹੌਲ-ਸਪਿਤੀ ਜ਼ਿਲੇ 'ਚ ਸਥਿਤ ਕਾਜ਼ਾ ਜਾ ਰਹੇ ਸੀ।

ਹੋਰ ਪੜ੍ਹੋ: ਨਸ਼ਾ ਛਡਾਉ ਕੇਂਦਰ 'ਚ ਦਾਖਲ 34 ਨੌਜਵਾਨਾਂ ਦੀ ਮੈਡੀਕਲ ਰਿਪੋਰਟ ਆਈ ਸਾਹਮਣੇ ,ਲੂੰ-ਕੰਡੇ ਖੜ੍ਹੇ ਕਰਨ ਵਾਲਾ ਖੁਲਾਸਾ

ਮਿਲੀ ਜਾਣਕਾਰੀ ਮੁਤਾਬਕ ਲਾਸ਼ਾ ਪੋਸਟਮਾਰਟਮ ਲਈ ਰਿਕਾਂਗ ਪੇਓ ਖੇਤਰੀ ਹਸਪਤਾਲ 'ਚ ਭੇਜ ਦਿੱਤੀਆਂ ਗਈਆਂ ਹਨ। ਪੁਲਸ ਨੇ ਦੋਵਾਂ ਦੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦੇ ਦਿੱਤੀ ਹੈ।

-PTC News

Related Post