ਹਾਕੀ ਦੇ ਦਿੱਗਜ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੀ ਹਾਲਤ ਨਾਜ਼ੁਕ,ਪੀ.ਜੀ.ਆਈ.'ਚ ਦਾਖਲ

By  Shanker Badra October 4th 2018 12:12 PM

ਹਾਕੀ ਦੇ ਦਿੱਗਜ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੀ ਹਾਲਤ ਨਾਜ਼ੁਕ,ਪੀ.ਜੀ.ਆਈ.'ਚ ਦਾਖਲ:ਚੰਡੀਗੜ੍ਹ : ਹਾਕੀ ਦੇ ਦਿੱਗਜ ਖਿਡਾਰੀ ਬਲਬੀਤ ਸਿੰਘ ਸੀਨੀਅਰ ਦੀ ਸਿਹਤ ਗੰਭੀਰ ਹੋਣ ਕਾਰਨ ਪੀ.ਜੀ.ਆਈ ਦਾਖਲ ਕਰਾਇਆ ਗਿਆ ਹੈ।ਜਾਣਕਾਰੀ ਅਨੁਸਾਰ ਬਲਬੀਰ ਸਿੰਘ ਸੀਨੀਅਰ ਨੂੰ ਬੀਤੀ 1 ਅਕਤੂਬਰ ਤੋਂ ਹਸਪਤਾਲ ਭਰਤੀ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੜਕਣ ਬਹੁਤ ਹੌਲੀ ਚੱਲ ਰਹੀ ਹੈ।ਬਲਬੀਰ ਸਿੰਘ ਸੀਨੀਅਰ ਇਸ ਵਕਤ 94 ਵਰ੍ਹਿਆਂ ਦੇ ਹਨ।

ਬਲਬੀਰ ਸਿੰਘ ਸੀਨੀਅਰ ਦੇਸ਼ ਦੀ ਅਜ਼ਾਦੀ ਤੋਂ ਬਾਅਦ ਭਾਰਤ ਨੂੰ ਓਲੰਪਿਕ ਜਿਤਾਉਣ ਵਾਲੇ ਖਿਡਾਰੀਆਂ 'ਚੋਂ ਇੱਕ ਹਨ। 1948 ਲੰਡਨ ਓਲੰਪਿਕ ਖੇਡਾਂ 'ਚ ਸੀਨੀਅਰ ਵੀ ਟੀਮ ਦਾ ਹਿੱਸਾ ਸਨ।ਇਸ ਤੋਂ ਬਾਅਦ ਵੀ ਉਨ੍ਹਾਂ ਨੇ ਭਾਰਤੀ ਹਾਕੀ 'ਚ ਆਪਣਾ ਅਹਿਮ ਯੋਗਦਾਨ ਪਾਇਆ ਹੈ।

-PTCNews

Related Post