ਪਾਪ ਸਟਾਰ ਰਿਹਾਨਾ ਤੋਂ ਬਾਅਦ ਹੁਣ ਇਸ ਹਾਲੀਵੁੱਡ ਸਟਾਰ ਨੇ ਕੀਤਾ ਕਿਸਾਨਾਂ ਦਾ ਸਮਰਥਨ

By  Jagroop Kaur February 6th 2021 07:14 PM

ਕਿਸਾਨ ਅੰਦੋਲਨ ਪੰਜਾਬ ਦੀਆਂ ਸੜਕਾਂ ਤੋਂ ਹੁੰਦਾ ਹੋਇਆ ਦਿੱਲੀ ਦੀਆਂ ਸਰਹੱਦਾਂ ਤੱਕ ਪਹੁੰਚਿਆ , ਜਿਸ ਤੋਂ ਬਾਅਦ ਇਸ ਅੰਦੋਲਨ ਨੂੰ ਇੰਨਾ ਹੁੰਗਾਰਾ ਮਿਲਿਆ ਕਿ ਇਹ ਟਵਿਟਰ ਤੱਕ ਟ੍ਰੇਂਡ ਕਰ ਗਿਆ , ਭਾਵੇਂ ਹੀ ਕਿਸਾਨਾਂ ਦੀ ਗੂੰਜ ਕੇਂਦਰ ਦੇ ਕੰਨਾਂ ਤੱਕ ਨਹੀਂ ਪਹੁੰਚ ਰਹੀ ਅਤੇ ਉਹ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਿਹਾ ਪਰ ਹੁਣ ਕਿਸਾਨੀ ਅੰਦੋਲਨ ਵਿਦੇਸ਼ਾਂ ਤੱਕ ਪਹੁੰਚਗਿਆ ਹੈ ਜਿਸਨੂੰ ਦੇਸ਼ ਅਤੇ ਦੁਨੀਆ ਦੇਖ ਰਹੀ ਹੈ।Hollywood veteran Susan Sarandon supports farmers’ protestਜਿਸ ਦੇ ਚਲਦਿਆਂ ਬੀਤੇ ਦਿਨੀਂ ਅਮਰੀਕੀ ਪਾਪ ਸਟਾਰ ਰਿਹਾਨਾ ਨੇ ਕਿਸਾਨੀ ਹੱਕ ਚ ਚਵਾਜ਼ ਬੁਲੰਦ ਕੀਤੀ ਅਤੇ ਕਿਹਾ ਕਿ ਅਸੀਂ ਇਸ ਵਾਰੇ ਗੱਲ ਕਿਉਂ ਨਹੀਂ ਕਰਦੇ। ਜੀ ਤੋਂ ਬਾਅਦ ਮਿਆ ਖਲੀਫਾ , ਗ੍ਰੇਟਾ ਥਨਬਰਗ ਦੇ ਨਾਲ ਨਾਲ ਹੋਰ ਵੀ ਬਹੁਤ ਸੈਲੀਬ੍ਰਿਟੀਜ਼ ਹੁਣ ਹਾਲੀਵੁੱਡ ਸਟਾਰ ਸੁਜ਼ੇਨ ਸਰਾਂਡਨ ਵੀ ਕਿਸਾਨਾਂ ਦੇ ਹੱਕ ਵਿੱਚ ਲਿਲੀ ਸਿੰਘ ਅਤੇ ਜੇ ਸੀਨ ਵਰਗੀਆਂ ਹਸਤੀਆਂ ਤੋਂ ਬਾਅਦ ਹੁਣ ਹਾਲੀਵੁੱਡ ਸਟਾਰ ਸੁਜ਼ੇਨ ਸਰਾਂਡਨ ਨੇ ਵੀ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ਵਿੱਚ ਟਵੀਟ ਕੀਤਾ ਹੈ।

 

ਇੰਨਾ ਹੀ ਨਹੀਂ ਹਾਲ ਹੀ 'ਚ ਬਰੈਂਪਟਨ ਦੇ ਐਨ ਡੀਪੀ ਲੀਡਰ ਗੁਰ ਰਤਨ ਸਿੰਘ ਵੱਲੋਂ ਵੀ ਕਿਸਾਨਾਂ ਦੇ ਹੱਕ ਚ ਆਵਾਜ਼ ਬੁਲੰਦ ਕੀਤੀ ਗਈ , ਇਸ ਵਿਚ ਉਹਨਾਂ ਵੀਡੀਓ ਬਣਾ ਕੇ ਕਿਸਾਨਾਂ ਦਾ ਅੰਦੋਲਨ ਦਿਖਾਇਆ ਅਤੇ ਉਹ ਅੰਦੋਲਨ ਕਿਓਂ ਕਰ ਰਹੇ ਹਨ ਇਸ ਦਾ ਵੇਰਵਾ ਵੀ ਦਿੱਤਾ , ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਨ ਡੀਪੀ ਜਗਮੀਤ ਸਿੰਘ ਵੱਲੋਂ ਵੀ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਸੀ।

Related Post