Fri, Apr 19, 2024
Whatsapp

ਪਾਪ ਸਟਾਰ ਰਿਹਾਨਾ ਤੋਂ ਬਾਅਦ ਹੁਣ ਇਸ ਹਾਲੀਵੁੱਡ ਸਟਾਰ ਨੇ ਕੀਤਾ ਕਿਸਾਨਾਂ ਦਾ ਸਮਰਥਨ

Written by  Jagroop Kaur -- February 06th 2021 07:14 PM
ਪਾਪ ਸਟਾਰ ਰਿਹਾਨਾ ਤੋਂ ਬਾਅਦ ਹੁਣ ਇਸ ਹਾਲੀਵੁੱਡ ਸਟਾਰ ਨੇ ਕੀਤਾ ਕਿਸਾਨਾਂ ਦਾ ਸਮਰਥਨ

ਪਾਪ ਸਟਾਰ ਰਿਹਾਨਾ ਤੋਂ ਬਾਅਦ ਹੁਣ ਇਸ ਹਾਲੀਵੁੱਡ ਸਟਾਰ ਨੇ ਕੀਤਾ ਕਿਸਾਨਾਂ ਦਾ ਸਮਰਥਨ

ਕਿਸਾਨ ਅੰਦੋਲਨ ਪੰਜਾਬ ਦੀਆਂ ਸੜਕਾਂ ਤੋਂ ਹੁੰਦਾ ਹੋਇਆ ਦਿੱਲੀ ਦੀਆਂ ਸਰਹੱਦਾਂ ਤੱਕ ਪਹੁੰਚਿਆ , ਜਿਸ ਤੋਂ ਬਾਅਦ ਇਸ ਅੰਦੋਲਨ ਨੂੰ ਇੰਨਾ ਹੁੰਗਾਰਾ ਮਿਲਿਆ ਕਿ ਇਹ ਟਵਿਟਰ ਤੱਕ ਟ੍ਰੇਂਡ ਕਰ ਗਿਆ , ਭਾਵੇਂ ਹੀ ਕਿਸਾਨਾਂ ਦੀ ਗੂੰਜ ਕੇਂਦਰ ਦੇ ਕੰਨਾਂ ਤੱਕ ਨਹੀਂ ਪਹੁੰਚ ਰਹੀ ਅਤੇ ਉਹ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਿਹਾ ਪਰ ਹੁਣ ਕਿਸਾਨੀ ਅੰਦੋਲਨ ਵਿਦੇਸ਼ਾਂ ਤੱਕ ਪਹੁੰਚਗਿਆ ਹੈ ਜਿਸਨੂੰ ਦੇਸ਼ ਅਤੇ ਦੁਨੀਆ ਦੇਖ ਰਹੀ ਹੈ।Hollywood veteran Susan Sarandon supports farmers’ protestਜਿਸ ਦੇ ਚਲਦਿਆਂ ਬੀਤੇ ਦਿਨੀਂ ਅਮਰੀਕੀ ਪਾਪ ਸਟਾਰ ਰਿਹਾਨਾ ਨੇ ਕਿਸਾਨੀ ਹੱਕ ਚ ਚਵਾਜ਼ ਬੁਲੰਦ ਕੀਤੀ ਅਤੇ ਕਿਹਾ ਕਿ ਅਸੀਂ ਇਸ ਵਾਰੇ ਗੱਲ ਕਿਉਂ ਨਹੀਂ ਕਰਦੇ। ਜੀ ਤੋਂ ਬਾਅਦ ਮਿਆ ਖਲੀਫਾ , ਗ੍ਰੇਟਾ ਥਨਬਰਗ ਦੇ ਨਾਲ ਨਾਲ ਹੋਰ ਵੀ ਬਹੁਤ ਸੈਲੀਬ੍ਰਿਟੀਜ਼ ਹੁਣ ਹਾਲੀਵੁੱਡ ਸਟਾਰ ਸੁਜ਼ੇਨ ਸਰਾਂਡਨ ਵੀ ਕਿਸਾਨਾਂ ਦੇ ਹੱਕ ਵਿੱਚ ਲਿਲੀ ਸਿੰਘ ਅਤੇ ਜੇ ਸੀਨ ਵਰਗੀਆਂ ਹਸਤੀਆਂ ਤੋਂ ਬਾਅਦ ਹੁਣ ਹਾਲੀਵੁੱਡ ਸਟਾਰ ਸੁਜ਼ੇਨ ਸਰਾਂਡਨ ਨੇ ਵੀ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ਵਿੱਚ ਟਵੀਟ ਕੀਤਾ ਹੈ।  

ਸੁਜ਼ੈਨ ਨੇ ਟਵੀਟ ਕੀਤਾ ਹੈ,, "ਭਾਰਤ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਨਾਲ ਖੜ੍ਹੀ ਹਾਂ। ਪੜ੍ਹੋ ਉਹ ਕੌਣ ਹਨ ਅਤੇ ਕਿਉਂ ਵਿਰੋਧ ਕਰ ਰਹੇ ਹਨ। ''ਇਸ ਟਵੀਟ ਦੇ ਨਾਲ ਉਨ੍ਹਾਂ ਨੇ ਨਿਊਯਾਰਕ ਟਾਈਮਜ਼ ਦੀ ਰਿਪੋਰਟ ਦਾ ਲਿੰਕ ਸ਼ੇਅਰ ਕੀਤਾ ਹੈ। ਜਿਸਦਾ ਟਾਈਟਲ,''ਭਾਰਤ ਵਿੱਚ ਕਿਸਾਨ ਵਿਰੋਧ ਪ੍ਰਦਰਸ਼ਨ ਕਿਉਂ ਕਰ ਰਹੇ ਹਨ?"
 
ਅਦਾਕਾਰਾ ਜਮੀਲਾ ਜਮੀਲ ਨੇ ਵੀ ਕਿਸਾਨਾਂ ਦੇ ਅੰਦੋਲਨ ਨੂੰ ਆਪਣੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਸਮਰਥਨ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਵਿਰੋਧ ਕਰ ਰਹੇ ਕਿਸਾਨਾਂ ਦਾ ਸਮਰਥਨ ਕਰਨ ਨਾਲ ਲਗਾਤਾਰ ਮਹਿਲਾ ਵਿਰੋਧੀ ਸ਼ਬਦਾਂ ਗਾ ਸਾਹਮਣਾ ਕਰਨਾ ਪੈ ਰਿਹਾ ਹੈ।Don't tell me to stay out of your affairs: Meena Harris on farmers’ protestਇਸ ਟਵੀਟ ਦੇ ਨਾਲ ਉਨ੍ਹਾਂ ਨੇ ਨਿਊਯਾਰਕ ਟਾਈਮਜ਼ ਦੀ ਰਿਪੋਰਟ ਦਾ ਲਿੰਕ ਸ਼ੇਅਰ ਕੀਤਾ ਹੈ। ਜਿਸਦਾ ਟਾਈਟਲ,''ਭਾਰਤ ਵਿੱਚ ਕਿਸਾਨ ਵਿਰੋਧ ਪ੍ਰਦਰਸ਼ਨ ਕਿਉਂ ਕਰ ਰਹੇ ਹਨ?"ਅਦਾਕਾਰਾ ਜਮੀਲਾ ਜਮੀਲ ਨੇ ਵੀ ਕਿਸਾਨਾਂ ਦੇ ਅੰਦੋਲਨ ਨੂੰ ਆਪਣੇ ਇੱਕ ਇੰਸਟਾਗ੍ਰਾਮ ਵਿੱਚ ਸਮਰਥਨ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਵਿਰੋਧ ਕਰ ਰਹੇ ਕਿਸਾਨਾਂ ਦਾ ਸਮਰਥਨ ਕਰਨ ਨਾਲ ਲਗਾਤਾਰ ਮਹਿਲਾ ਵਿਰੋਧੀ ਸ਼ਬਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
 
ਇੰਨਾ ਹੀ ਨਹੀਂ ਹਾਲ ਹੀ 'ਚ ਬਰੈਂਪਟਨ ਦੇ ਐਨ ਡੀਪੀ ਲੀਡਰ ਗੁਰ ਰਤਨ ਸਿੰਘ ਵੱਲੋਂ ਵੀ ਕਿਸਾਨਾਂ ਦੇ ਹੱਕ ਚ ਆਵਾਜ਼ ਬੁਲੰਦ ਕੀਤੀ ਗਈ , ਇਸ ਵਿਚ ਉਹਨਾਂ ਵੀਡੀਓ ਬਣਾ ਕੇ ਕਿਸਾਨਾਂ ਦਾ ਅੰਦੋਲਨ ਦਿਖਾਇਆ ਅਤੇ ਉਹ ਅੰਦੋਲਨ ਕਿਓਂ ਕਰ ਰਹੇ ਹਨ ਇਸ ਦਾ ਵੇਰਵਾ ਵੀ ਦਿੱਤਾ , ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਨ ਡੀਪੀ ਜਗਮੀਤ ਸਿੰਘ ਵੱਲੋਂ ਵੀ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਸੀ।

Top News view more...

Latest News view more...