ਹਾਂਗਕਾਂਗ ਹਵਾਈ ਅੱਡੇ 'ਤੇ ਚੌਥੇ ਦਿਨ ਵੀ ਹੋਇਆ ਪ੍ਰਦਰਸ਼ਨ , ਸਾਰੀਆਂ ਉਡਾਣਾਂ ਰੱਦ

By  Shanker Badra August 12th 2019 07:55 PM

ਹਾਂਗਕਾਂਗ ਹਵਾਈ ਅੱਡੇ 'ਤੇ ਚੌਥੇ ਦਿਨ ਵੀ ਹੋਇਆ ਪ੍ਰਦਰਸ਼ਨ , ਸਾਰੀਆਂ ਉਡਾਣਾਂ ਰੱਦ :ਹਾਂਗਕਾਂਗ : ਹਾਂਗਕਾਂਗ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਅੱਜ ਹਵਾਈ ਅੱਡੇ 'ਤੇ ਚੌਥੇ ਦਿਨ ਵੀ ਪ੍ਰਦਰਸ਼ਨ ਕੀਤਾ ਹੈ। ਜਿਸ ਤੋਂ ਬਾਅਦ ਪ੍ਰਦਰਸ਼ਨ ਨੂੰ ਦੇਖਦੇ ਹੋਏ ਹਵਾਈ ਅੱਡਾ ਅਥਾਰਟੀ ਨੇ ਦੁਪਹਿਰ ਬਾਅਦ ਪੂਰੇ ਦਿਨ ਲਈ ਉਡਾਣਾਂ ਰੱਦ ਕਰ ਦਿੱਤੀਆਂ ਹਨ।

Hong Kong Airport fourth day Protest , All flights canceled ਹਾਂਗਕਾਂਗ ਹਵਾਈ ਅੱਡੇ 'ਤੇ ਚੌਥੇ ਦਿਨ ਵੀ ਹੋਇਆ ਪ੍ਰਦਰਸ਼ਨ , ਸਾਰੀਆਂ ਉਡਾਣਾਂ ਰੱਦ

ਇਸ ਦੌਰਾਨ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਥੋਂ ਚੱਲਣ ਵਾਲੀਆਂ ਸਾਰੀਆਂ ਉਡਾਣਾਂ, ਜਿਨ੍ਹਾਂ ਨੇ ਚੈਕਿੰਗ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ ਅਤੇ ਦੂਸਰੇ ਸਥਾਨਾਂ ਤੋਂ ਹਾਂਗਕਾਂਗ ਰਵਾਨਾ ਹੋ ਚੁੱਕੀਆਂ ਉਡਾਣਾਂ ਤੋਂ ਇਲਾਵਾ ਇਥੋਂ ਉਡਾਣ ਭਰਨ ਵਾਲੇ ਅਤੇ ਇਥੇ ਆਉਣ ਵਾਲੇ ਸਾਰੇ ਅੱਜ ਦੇ ਜਹਾਜ਼ਾਂ ਦੀਆਂ ਉਡਾਣਾਂ ਨੂੰ ਰੱਦ ਕੀਤਾ ਜਾਂਦਾ ਹੈ।

Hong Kong Airport fourth day Protest , All flights canceled ਹਾਂਗਕਾਂਗ ਹਵਾਈ ਅੱਡੇ 'ਤੇ ਚੌਥੇ ਦਿਨ ਵੀ ਹੋਇਆ ਪ੍ਰਦਰਸ਼ਨ , ਸਾਰੀਆਂ ਉਡਾਣਾਂ ਰੱਦ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਕਰੀਦ ਮੌਕੇ ਭਾਰਤ-ਪਾਕਿ ਸਰਹੱਦ ‘ਤੇ ਬਕਰੀਦ ਦਾ ਤਿਉਹਾਰ ਰਿਹਾ ਫਿੱਕਾ , ਨਹੀਂ ਵੰਡੀਆਂ ਮਠਿਆਈਆਂ

ਅਧਿਕਾਰੀਆਂ ਨੂੰ ਉਸ ਸਮੇਂ ਇਹ ਫ਼ੈਸਲਾ ਲੈਣਾ ਪਿਆ ਜਦੋਂ ਲੋਕਤੰਤਰ ਪੱਖੀ ਹਜ਼ਾਰਾਂ ਪ੍ਰਦਰਸ਼ਨਕਾਰੀ ਆਪਣੇ ਹੱਥਾਂ ਵਿੱਚ ਹਾਂਗਕਾਂਗ ਸੁਰੱਖਿਅਤ ਨਹੀਂ ਹੈ ਅਤੇ ਪੁਲਿਸ ਬਲ ਸ਼ਰ ਕਰੋ ਵਰਗੀਆਂ ਤਖ਼ਤੀਆਂ ਲੈ ਕੇ ਹਵਾਈ ਅੱਡੇ ਵਿੱਚ ਪਹੁੰਚ ਗਏ।

-PTCNews

Related Post