ਹਿਊਸਟਨ ਡਾਕਘਰ ਦਾ ਨਾਂ ਸਵ. ਸੰਦੀਪ ਸਿੰਘ ਧਾਲੀਵਾਲ ਦੇ ਨਾਂ 'ਤੇ ਰੱਖਣ ਲਈ ਬਿਲ ਪੇਸ਼

By  Shanker Badra September 16th 2020 02:26 PM

ਹਿਊਸਟਨ ਡਾਕਘਰ ਦਾ ਨਾਂ ਸਵ. ਸੰਦੀਪ ਸਿੰਘ ਧਾਲੀਵਾਲ ਦੇ ਨਾਂ 'ਤੇ ਰੱਖਣ ਲਈ ਬਿਲ ਪੇਸ਼:ਵਾਸ਼ਿੰਗਟਨ - ਸਾਲ 2019 'ਚ ਆਪਣੀ ਡਿਊਟੀ ਨਿਭਾਉਣ ਦੌਰਾਨ ਗੋਲੀਬਾਰੀ 'ਚ ਸ਼ਹੀਦ ਹੋਏ ਅਮਰੀਕੀ ਪੰਜਾਬੀ ਸਿੱਖ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਦੇ ਸਨਮਾਨ ਵਜੋਂ ਅਮਰੀਕਾ 'ਚ ਇੱਕ ਵੱਡਾ ਵਿਚਾਰ ਅਮਲ ਹੇਠ ਲਿਆਂਦਾ ਜਾ ਰਿਹਾ ਹੈ। ਅਮਰੀਕੀ ਪ੍ਰਤੀਨਿਧ ਸਭਾ ਨੇ ਹਿਊਸਟਨ ਵਿਚਲੇ ਡਾਕਘਰ ਦਾ ਨਾਂ ਸੰਦੀਪ ਸਿੰਘ ਧਾਲੀਵਾਲ ਦੇ ਨਾਂ 'ਤੇ ਰੱਖਣ ਲਈ ਬਿਲ ਪੇਸ਼ ਕੀਤਾ ਹੈ।

ਹਿਊਸਟਨ ਡਾਕਘਰ ਦਾ ਨਾਂ ਸਵ. ਸੰਦੀਪ ਸਿੰਘ ਧਾਲੀਵਾਲ ਦੇ ਨਾਂ 'ਤੇ ਰੱਖਣ ਲਈ ਬਿਲ ਪੇਸ਼

'ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫਿਸ ਐਕਟ' ਪੂਰੇ ਟੈਕਸਾਸ ਦੇ ਪ੍ਰਤੀਨਿਧੀ ਮੰਡਲ ਵੱਲੋਂ ਪੇਸ਼ ਕੀਤਾ ਗਿਆ। ਕਾਂਗਰਸੀ ਮੈਂਬਰ ਲਿਜ਼ੀ ਫਲੇਚਰ ਨੇ ਕਿਹਾ ਕਿ ਡਿਪਟੀ (ਸ਼ੈਰਿਫ) ਧਾਲੀਵਾਲ ਨੇ ਸਾਡੇ ਭਾਈਚਾਰੇ ਦੀ ਬਿਹਤਰੀਨ ਪ੍ਰਤੀਨਿਧਤਾ ਕੀਤੀ ਹੈ। ਉਸ ਨੇ ਆਪਣੀ ਸੇਵਾ ਦੌਰਾਨ ਬਰਾਬਰਤਾ ਤੇ ਬਿਹਤਰ ਸੰਪਰਕ ਲਈ ਕੰਮ ਕੀਤਾ।

ਹੋਰ ਖ਼ਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :

ਹਿਊਸਟਨ ਡਾਕਘਰ ਦਾ ਨਾਂ ਸਵ. ਸੰਦੀਪ ਸਿੰਘ ਧਾਲੀਵਾਲ ਦੇ ਨਾਂ 'ਤੇ ਰੱਖਣ ਲਈ ਬਿਲ ਪੇਸ਼

ਧਾਲੀਵਾਲ (42) ਟੈਕਸਸ ਪੁਲੀਸ ਦਾ ਪਹਿਲਾ ਸਿੱਖ ਸੀ। ਉਸ ਦੀ ਹੱਤਿਆ 27 ਸਤੰਬਰ 2019 ਨੂੰ ਕੀਤੀ ਗਈ ਸੀ। ਬਿਲ ਨੂੰ ਸੈਨੇਟ ਵੱਲੋਂ ਵੀ ਪਾਸ ਹੋਣ ਦੀ ਲੋੜ ਪਵੇਗੀ, ਜਿਸ ਤੋਂ ਬਾਅਦ ਇਹ ਦਸਤਖਤ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਜਾਵੇਗਾ, ਅਤੇ ਰਾਸ਼ਟਰਪਤੀ ਟਰੰਪ ਦੀ ਸਹੀ ਤੋਂ ਬਾਅਦ ਇਹ ਬਿਲ ਕਨੂੰਨ 'ਚ ਬਦਲ ਜਾਵੇਗਾ।

ਹਿਊਸਟਨ ਡਾਕਘਰ ਦਾ ਨਾਂ ਸਵ. ਸੰਦੀਪ ਸਿੰਘ ਧਾਲੀਵਾਲ ਦੇ ਨਾਂ 'ਤੇ ਰੱਖਣ ਲਈ ਬਿਲ ਪੇਸ਼

ਹੋਰ ਖ਼ਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :

ਸੰਦੀਪ ਸਿੰਘ ਧਾਲੀਵਾਲ ਦੀ ਪਤਨੀ ਹਰਵਿੰਦਰ ਕੌਰ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਉਸ ਨੇ ਕਿਹਾ ਕਿ ਉਸ ਤੋਂ (ਸੰਦੀਪ) ਬਾਅਦ ਉਸ ਦੇ ਨਾਂਅ 'ਤੇ ਕੀਤਾ ਇੱਕ ਡਾਕਘਰ ਦਾ ਨਾਮਕਰਨ, ਉਸ ਦੇ ਕੰਮ ਅਤੇ ਸਮਰਪਣ ਦਾ ਸਨਮਾਨ ਹੋਵੇਗਾ। "ਮੇਰੇ ਪੁੱਤਰ ਨੇ ਸਾਰੇ ਭਾਈਚਾਰੇ ਦਾ ਪਿਆਰ ਜਿੱਤਿਆ ਅਤੇ ਆਪਣੇ ਕੰਮ ਤੇ ਸੇਵਾ ਨੂੰ ਸਤਿਕਾਰ ਤੇ ਲਗਨ ਨਾਲ ਨਿਭਾਇਆ", ਸੰਦੀਪ ਦੇ ਪਿਤਾ ਸ. ਪਿਆਰਾ ਸਿੰਘ ਧਾਲੀਵਾਨ ਨੇ ਕਿਹਾ।

ਜੇ ਇਹ ਬਿਲ ਪਾਸ ਹੋ ਕੇ ਕਾਨੂੰਨ ਬਣ ਜਾਂਦਾ ਹੈ ਤਾਂ ਅਮਰੀਕਾ ਵਿੱਚ ਇਹ ਭਾਰਤੀ ਅਮਰੀਕੀ ਦੇ ਨਾਂਅ 'ਤੇ ਦੂਜਾ ਡਾਕਘਰ ਹੋਵੇਗਾ। ਇਸ ਤੋਂ ਪਹਿਲਾਂ, ਕਾਂਗਰਸ ਮੈਂਬਰ ਦਲੀਪ ਸਿੰਘ ਸੌਂਦ ਪਹਿਲੇ ਭਾਰਤੀ ਅਮਰੀਕੀ ਵਿਅਕਤੀ ਹਨ ਜਿਨ੍ਹਾਂ ਦੇ ਨਾਂਅ 'ਤੇ 2006 ਵਿੱਚ ਦੱਖਣੀ ਕੈਲੀਫੋਰਨੀਆ ਵਿੱਚ ਡਾਕਘਰ ਦਾ ਨਾਂਅ ਰੱਖਿਆ ਗਿਆ ਸੀ।

-PTCNews

Related Post