ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂਅ 'ਤੇ ਰੱਖਿਆ ਹਿਊਸਟਨ ਦੇ ਡਾਕਘਰ ਦਾ ਨਾਂਅ

By  Shanker Badra October 6th 2021 01:48 PM -- Updated: October 6th 2021 01:49 PM

ਹਿਊਸਟਨ : ਪੱਛਮੀ ਹਿਊਸਟਨ ਦੇ ਇੱਕ ਡਾਕਘਰ ਦਾ ਨਾਂਅ ਬਦਲ ਕੇ ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ 'ਤੇ ਰੱਖਿਆ ਗਿਆ ਹੈ। ਦੱਸ ਦੇਈਏ ਕਿ ਸੰਦੀਪ ਸਿੰਘ ਧਾਲੀਵਾਲ ਦੀ 2019 ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਉਹ ਡਿਊਟੀ ਉੱਤੇ ਸਨ। ਮਹੱਤਵਪੂਰਣ ਗੱਲ ਇਹ ਹੈ ਕਿ 42 ਸਾਲਾ ਸੰਦੀਪ ਧਾਲੀਵਾਲ 2015 ਵਿੱਚ ਸੁਰਖੀਆਂ ਵਿੱਚ ਆਇਆ ਸੀ, ਜਦੋਂ ਉਹ ਟੈਕਸਾਸ ਵਿੱਚ ਪਹਿਲੇ ਸਿੱਖ ਪੁਲਿਸ ਅਧਿਕਾਰੀ ਬਣੇ ਸਨ ,ਜਿਨ੍ਹਾਂ ਨੂੰ ਪੱਗ ਬੰਨ੍ਹਣ ਅਤੇ ਦਾੜ੍ਹੀ ਰੱਖਣ ਦਾ ਅਧਿਕਾਰ ਦਿੱਤਾ ਗਿਆ ਸੀ।

ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂਅ 'ਤੇ ਰੱਖਿਆ ਹਿਊਸਟਨ ਦੇ ਡਾਕਘਰ ਦਾ ਨਾਂਅ

ਦਰਅਸਲ 'ਚ ਮੰਗਲਵਾਰ ਨੂੰ ਉਨ੍ਹਾਂ ਦੀ ਯਾਦ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ। ਯੂਐਸ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਵਿੱਚ ਨਾਮ ਤਬਦੀਲੀ ਦਾ ਪ੍ਰਸਤਾਵ ਰੱਖਣ ਵਾਲੀ ਇੱਕ ਮਹਿਲਾ ਸੰਸਦ ਮੈਂਬਰ ਲੀਜ਼ੀ ਫਲੇਚਰ ਨੇ ਕਿਹਾ ਕਿ ਸੰਦੀਪ ਧਾਲੀਵਾਲ ਦੇ ਨਾਂ 'ਤੇ 315 ਐਡਿਕਸ ਹਾਵੇਲ ਰੋਡ ਸਥਿਤ ਡਾਕਘਰ ਦਾ ਨਾਮ ਰੱਖਣਾ ਉਚਿਤ ਹੋਵੇਗਾ। ਕਿਉਂਕਿ ਉਸਨੇ ਸਮਾਜ ਦੀ ਸੇਵਾ ਲਈ ਆਪਣੀ ਜਾਨ ਦੇ ਦਿੱਤੀ ਸੀ।

ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂਅ 'ਤੇ ਰੱਖਿਆ ਹਿਊਸਟਨ ਦੇ ਡਾਕਘਰ ਦਾ ਨਾਂਅ

ਫਲੇਚਰ ਨੇ ਕਿਹਾ, “ਧਾਲੀਵਾਲ ਉਨ੍ਹਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਬਿਨਾਂ ਕਿਸੇ ਸੁਆਰਥ ਦੇ ਸੇਵਾ ਕੀਤੀ। ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਯਾਦ ਰੱਖੀ ਜਾਵੇਗੀ। ਸੰਦੀਪ ਧਾਲੀਵਾਲ ਦਾ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਉਹ ਸਾਡੇ ਭਾਈਚਾਰੇ ਦੀ ਸ਼ਾਨਦਾਰ ਪ੍ਰਤੀਨਿਧਤਾ ਸੀ। ਉਸਨੇ ਦੂਜਿਆਂ ਦੀ ਸੇਵਾ ਕਰਕੇ ਸਮਾਨਤਾ, ਰਿਸ਼ਤੇ ਅਤੇ ਭਾਈਚਾਰੇ ਲਈ ਕੰਮ ਕੀਤਾ। ਫਲੇਚਰ ਨੇ ਕਿਹਾ, "ਮੈਨੂੰ ਇਸ ਇਮਾਰਤ ਦਾ ਨਾਂ ਬਦਲ ਕੇ 'ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫਿਸ' ਰੱਖਣ ਲਈ ਬਿੱਲ ਪਾਸ ਕਰਨ ਲਈ ਦੋ -ਪੱਖੀ ਵਫ਼ਦ, ਸਾਡੇ ਭਾਈਚਾਰੇ ਦੇ ਭਾਈਵਾਲਾਂ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਕੰਮ ਕਰਕੇ ਖੁਸ਼ੀ ਹੋ ਰਹੀ ਹੈ।

ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂਅ 'ਤੇ ਰੱਖਿਆ ਹਿਊਸਟਨ ਦੇ ਡਾਕਘਰ ਦਾ ਨਾਂਅ

ਇਸ ਦੇ ਨਾਲ ਹੀ ਸੰਦੀਪ ਧਾਲੀਵਾਲ ਦੇ ਪਿਤਾ ਪਿਆਰਾ ਸਿੰਘ ਧਾਲੀਵਾਲ ਨੇ ਇਸ ਕਦਮ ਲਈ ਹਿਊਸਟਨ ਦੇ ਲੋਕਾਂ ਦਾ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ, 'ਮੇਰਾ ਬੇਟਾ ਹਿੰਸਾ ਕਾਰਨ ਪਰਿਵਾਰ ਤੋਂ ਵੱਖ ਹੋ ਗਿਆ ਸੀ। ਸਾਨੂੰ ਹਿਊਸਟਨ ਭਾਈਚਾਰੇ ਤੋਂ ਬਹੁਤ ਜ਼ਿਆਦਾ ਪਿਆਰ ਅਤੇ ਸਹਾਇਤਾ ਪ੍ਰਾਪਤ ਹੋਈ ਹੈ। ਅਸੀਂ ਇਸ ਲਈ ਧੰਨਵਾਦੀ ਹਾਂ। ਸਾਨੂੰ ਮਾਣ ਹੈ ਕਿ ਸੰਦੀਪ ਨੂੰ ਇਸ ਤਰੀਕੇ ਨਾਲ ਯਾਦ ਕੀਤਾ ਗਿਆ।

-PTCNews

Related Post