ਅੰਮ੍ਰਿਤਸਰ: ਪਤੀ ਨੇ ਬੇਰਹਿਮੀ ਨਾਲ ਵੱਢਿਆ ਪਤਨੀ ਦਾ ਗਲਾ, ਕੀਤੀ ਹੱਤਿਆ

By  Joshi June 3rd 2018 12:37 PM

ਅੰਮ੍ਰਿਤਸਰ: ਪਤੀ ਨੇ ਬੇਰਹਿਮੀ ਨਾਲ ਵੱਢਿਆ ਪਤਨੀ ਦਾ ਗਲਾ, ਕੀਤੀ ਹੱਤਿਆ ਅੰਮ੍ਰਿਤਸਰ 'ਚ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿਸ 'ਚ ਸ਼ਨੀਵਾਰ ਨੂੰ ਇਕ ਪਤੀ ਨੇ ਆਪਣੀ ਪਤਨੀ ਦਾ ਗਲਾ ਵੱਢ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਮਹਿਲਾ ਦੀ ਪਹਿਚਾਣ ਸਰਿਤਾ ਵਜੋਂ ਹੋਈ ਹੈ ਜਦਕਿ ਕਤਲ ਕਰਨ ਵਾਲੇ ਪਤੀ ਦਾ ਨਾਮ ਰਾਕੇਸ਼ ਹੈ। ਖਬਰਾਂ ਮੁਤਾਬਕ, ਪਤੀ ਪਤਨੀ 'ਚ ਘਰੇਲੂ ਕਲੇਸ਼ ਰਹਿੰਦਾ ਸੀ। husband cuts wife's throat in amritsarਇਸੇ ਵਿਵਾਦ ਦੇ ਚੱਲਦਿਆਂ ਸ਼ਨੀਵਾਰ ਨੂੰ ਦੋਵਾਂ ਵਿਚਾਲੇ ਹੋਈ ਬਹਿਸ ਖਤਰਨਾਕ ਰੂਪ ਧਾਰਨ ਕਰ ਗਈ ਅਤੇ ਪਤੀ ਰਾਕੇਸ਼ ਨੇ ਗੁੱਸੇ 'ਚ ਸਰਿਤਾ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ। ਸਰਿਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਚੀਕਾਂ ਸੁਣ ਕੇ ਜਦੋਂ ਗੁਆਂਢੀ ਘਰ 'ਚ ਦਾਖਲ ਹੋਏ ਤਾਂ ਦੇਖਿਆ ਕਿ ਖੂਨ 'ਚ ਲਥਪਥ ਲਾਸ਼ ਪਈ ਹੈ। ਉਧਰ ਮ੍ਰਿਤਕ ਦੇ ਦਿਓਰ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਮੁਤਾਬਕ ਉਸ ਦੇ ਭਰਾ ਨੇ ਹੀ ਭਾਬੀ ਦਾ ਕਤਲ ਕੀਤਾ ਹੈ। husband cuts wife's throat in amritsarਫਿਲਹਾਲ, ਪੁਲਿਸ ਵੱਲੋਂ ਦੋਸ਼ੀ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। —PTC News

Related Post