ਹੈਦਰਾਬਾਦ : ਅਣਪਛਾਤੇ ਵਿਅਕਤੀ ਨੇ ਮਹਿਲਾ ਤਹਿਸੀਲਦਾਰ ਨੂੰ ਦਿਨ ਦਿਹਾੜੇ ਦਫ਼ਤਰ 'ਚ ਜਿਉਂਦਾ ਸਾੜਿਆ

By  Jashan A November 4th 2019 08:09 PM -- Updated: November 4th 2019 08:10 PM

ਹੈਦਰਾਬਾਦ : ਅਣਪਛਾਤੇ ਵਿਅਕਤੀ ਨੇ ਮਹਿਲਾ ਤਹਿਸੀਲਦਾਰ ਨੂੰ ਦਿਨ ਦਿਹਾੜੇ ਦਫ਼ਤਰ 'ਚ ਜਿਉਂਦਾ ਸਾੜਿਆ,ਹੈਦਰਾਬਾਦ: ਹੈਦਰਾਬਾਦ 'ਚ ਅੱਜ ਮਹਿਲਾ ਤਹਿਸੀਲਦਾਰ ਨੂੰ ਦਫ਼ਤਰ 'ਚ ਜਿਉਂਦਾ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਮਹਿਲਾ ਦੀ ਮੌਤ ਹੋ ਗਈ।ਜਾਣਕਾਰੀ ਅਨੁਸਾਰ ਤਹਿਸੀਲਦਾਰ ਵਿਜਯਾ ਆਪਣੇ ਦਫ਼ਤਰ 'ਚ ਬੈਠੀ ਸੀ।

Women Burnਇਸ ਵਿਚ ਇਕ ਵਿਅਕਤੀ ਆਇਆ ਅਤੇ ਉਸ 'ਤੇ ਪੈਟਰੋਲ ਛਿੜਕ ਦਿੱਤਾ। ਨੇੜੇ-ਤੇੜੇ ਦੇ ਲੋਕ ਜਦੋਂ ਤੱਕ ਕੁਝ ਸਮਝ ਪਾਉਂਦੇ, ਉਸ ਨੇ ਅੱਗ ਲੱਗਾ ਦਿੱਤੀ।

ਹੋਰ ਪੜ੍ਹੋ:WhatsApp ਦੇ ਸ਼ੌਕੀਨਾਂ ਲਈ ਖੁਸ਼ਖਬਰੀ,ਹੋਇਆ ਇਹ ਬਦਲਾਅ

Women Burnਤਹਿਸੀਲਦਾਰ ਵਿਜਯਾ ਨੂੰ ਬਚਾਉਣ ਦੀ ਕੋਸ਼ਿਸ਼ 'ਚ 2 ਵਿਅਕਤੀ ਵੀ ਝੁਲਸ ਗਏ, ਜਿਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਹੈ। ਦੂਜੇ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ।ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ। ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

-PTC News

Related Post