ਬੰਗਲਾਦੇਸ਼ ਕ੍ਰਿਕਟ ਟੀਮ ਨੂੰ ਲੱਗਿਆ ਵੱਡਾ ਝਟਕਾ, ICC ਨੇ ਸ਼ਾਕਿਬ ਅਲ ਹਸਨ 'ਤੇ ਲਗਾਈ 2 ਸਾਲ ਦੀ ਪਾਬੰਦੀ

By  Jashan A October 29th 2019 06:49 PM -- Updated: October 29th 2019 07:09 PM

ਬੰਗਲਾਦੇਸ਼ ਕ੍ਰਿਕਟ ਟੀਮ ਨੂੰ ਲੱਗਿਆ ਵੱਡਾ ਝਟਕਾ, ICC ਨੇ ਸ਼ਾਕਿਬ ਅਲ ਹਸਨ 'ਤੇ ਲਗਾਈ 2 ਸਾਲ ਦੀ ਪਾਬੰਦੀ,ਨਵੀਂ ਦਿੱਲੀ: ਬੰਗਲਾਦੇਸ਼ ਕ੍ਰਿਕਟ ਟੀਮ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਟੀਮ ਦੇ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ 'ਤੇ ਆਈ. ਸੀ. ਸੀ. ਨੇ 2 ਸਾਲ ਦੀ ਪਾਬੰਦੀ ਲਗਾ ਦਿੱਤੀ ਹੈ।

https://twitter.com/ICC/status/1189158199682830339?s=20

ਆਈ. ਸੀ. ਸੀ. ਨੇ ਇਸ ਦੀ ਜਾਣਕਾਰੀ ਆਪਣੇ ਟਵਿੱਟਰ ਹੈਂਡਲ 'ਤੇ ਪੋਸਟ ਕਰ ਕੇ ਦਿੱਤੀ। ਆਈ. ਸੀ. ਸੀ. ਨੇ ਸ਼ਾਕਿਬ 'ਤੇ ਨੂੰ ਬੁਕੀ ਨਾਲ ਸਬੰਧ ਹੋਣ ਦੇ ਦੋਸ਼ ਵਿਚ 2 ਸਾਲ ਦੀ ਪਾਬੰਦੀ ਲਗਾਈ ਹੈ।

ਹੋਰ ਪੜ੍ਹੋ: ਲੁਧਿਆਣਾ ਲਈ ਮਾਣ ਵਾਲੀ ਗੱਲ,ਨੇਹਾਲ ਵਡੇਰਾ ਦੀ ਅੰਡਰ-19 ਭਾਰਤੀ ਕ੍ਰਿਕਟ ਟੀਮ ‘ਚ ਹੋਈ ਚੋਣ

https://twitter.com/ICC/status/1189159849667551232?s=20

ਮਿਲੀ ਜਾਣਕਾਰੀ ਮੁਤਾਬਕ ਜਨਵਰੀ 2018 'ਚ ਖੇਡੀ ਗਈ ਟ੍ਰਾਈ ਸੀਰੀਜ਼ (ਜ਼ਿੰਬਾਬਵੇ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿਚਾਲੇ) ਅਤੇ ਆਈ. ਪੀ. ਐੱਲ. 2018 ਦੌਰਾਨ ਬੁਕੀ ਨਾਲ ਸੰਪਰਕ ਹੋਣ ਦੀ ਸਥਿਤੀ ਵਿਚ ਆਈ. ਸੀ. ਸੀ ਨਾ ਦੱਸਣ ਕਾਰਨ ਉਸ 'ਤੇ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਮਾਮਲੇ ਸਬੰਧੀ ਆਈ. ਸੀ. ਸੀ. ਦੀ ਐਂਟੀ ਕਰੱਪਸ਼ਨ ਯੂਨਿਟ ਨੂੰ ਇਸ ਦੀ ਭਿਣਕ ਲੱਗੀ ਤਾਂ ਉਸ ਨੇ ਸ਼ਾਕਿਬ ਨਾਲ ਗੱਲ ਕੀਤੀ ਸੀ। ਗੱਲਬਾਤ ਦੌਰਾਨ ਸ਼ਾਕਿਬ ਨੇ ਆਪਣੀ ਗਲਤੀ ਕਬੂਲ ਲਈ ਹੈ।

https://twitter.com/ICC/status/1189161353107443714?s=20

-PTC News

Related Post