ਹੁਣ ICICI ਬੈਂਕ ’ਚ ਰੋਬੋਟ ਗਿਣਨਗੇ ਲੱਖਾਂ ਰੁਪਏ ਦੀ ਨਕਦੀ , ਬਣਿਆ ਦੇਸ਼ ਦਾ ਪਹਿਲਾ ਬੈਂਕ

By  Shanker Badra August 30th 2019 05:28 PM

ਹੁਣ ICICI ਬੈਂਕ ’ਚ ਰੋਬੋਟ ਗਿਣਨਗੇ ਲੱਖਾਂ ਰੁਪਏ ਦੀ ਨਕਦੀ , ਬਣਿਆ ਦੇਸ਼ ਦਾ ਪਹਿਲਾ ਬੈਂਕ:ਮੁੰਬਈ : ਪ੍ਰਾਈਵੇਟ ਸੈਕਟਰ ਦਾ ਆਈ.ਸੀ.ਆਈ.ਸੀ.ਆਈ. ਬੈਂਕ ਦੇਸ਼ ਭਰ ਵਿਚ ਅਜਿਹਾ ਪਹਿਲਾ ਬੈਂਕ ਬਣ ਗਿਆ ਹੈ ,ਜਿਸ ਨੇ ਦੇਸ਼ ਭਰ ਵਿਚ ਕਰੰਸੀ ਚੈਸਟ 'ਚ ਲੱਖਾਂ ਨੋਟਾਂ ਦੀ ਗਿਣਤੀ ਕਰਨ ਲਈ ਉਦਯੋਗਿਕ 'ਰੋਬੋਟਿਕ ਆਰਮਜ਼' ਦੀ ਤਾਇਤਨਾਤੀ ਕੀਤੀ ਹੈ।

ICICI Bank deploys 'robotic arms' to count currency notes ਹੁਣ ICICI ਬੈਂਕ ’ਚ ਰੋਬੋਟ ਗਿਣਨਗੇ ਲੱਖਾਂ ਰੁਪਏ ਦੀ ਨਕਦੀ , ਬਣਿਆ ਦੇਸ਼ ਦਾ ਪਹਿਲਾ ਬੈਂਕ

ਇਸ ਦੌਰਾਨ ਆਈਸੀਆਈਸੀਆਈ ਬੈਂਕ ਦੇ ਸੰਚਾਲਨ ਅਤੇ ਗਾਹਕ ਸਰਵਿਸ ਦੇ ਮੁਖੀ ਅਨੁਭਵ ਸੰਘਾਈ ਨੇ ਕਿਹਾ ਕਿ ਇਹ ਰੋਬੋਟਿਕ ਆਰਮਜ਼' ਇਸ ਸਮੇਂ ਮੁੰਬਈ ਅਤੇ ਸੰਗਲੀ (ਮਹਾਰਾਸ਼ਟਰ), ਨਵੀਂ ਦਿੱਲੀ, ਬੰਗਲੌਰ ਅਤੇ ਮੰਗਲੁਰੂ (ਕਰਨਾਟਕ), ਜੈਪੁਰ, ਹੈਦਰਾਬਾਦ, ਚੰਡੀਗੜ੍ਹ, ਭੋਪਾਲ, ਰਾਏਪੁਰ, ਸਿਲੀਗੁੜੀ ਅਤੇ ਵਾਰਾਣਸੀ ਵਿੱਚ ਕੰਮ ਕਰਦੇ ਹਨ।

ICICI Bank deploys 'robotic arms' to count currency notes ਹੁਣ ICICI ਬੈਂਕ ’ਚ ਰੋਬੋਟ ਗਿਣਨਗੇ ਲੱਖਾਂ ਰੁਪਏ ਦੀ ਨਕਦੀ , ਬਣਿਆ ਦੇਸ਼ ਦਾ ਪਹਿਲਾ ਬੈਂਕ

ਉਨ੍ਹਾਂ ਕਿਹਾ ਕਿ ਇਹ 14 ਮਸ਼ੀਨਾਂ (ਰੋਬੋਟਿਕ ਆਰਮਜ਼' ) 12 ਸ਼ਹਿਰਾਂ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਜੋ ਇਹ ਸਾਰੇ ਕੰਮਕਾਜੀ ਦਿਨਾਂ 'ਚ 60 ਲੱਖ ਨੋਟਾਂ ਨੂੰ ਗਿਣ ਸਕੇ ਜਾਂ ਸਾਲਾਨਾ ਲਗਭਗ 1.80 ਅਰਬ ਨੋਟ ਗਿਣ ਸਕਣ।

ICICI Bank deploys 'robotic arms' to count currency notes ਹੁਣ ICICI ਬੈਂਕ ’ਚ ਰੋਬੋਟ ਗਿਣਨਗੇ ਲੱਖਾਂ ਰੁਪਏ ਦੀ ਨਕਦੀ , ਬਣਿਆ ਦੇਸ਼ ਦਾ ਪਹਿਲਾ ਬੈਂਕ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕਰਨਾਲ : ਵਿਆਹ ਦਾ ਝਾਂਸਾ ਦੇ ਕੇ 70 ਹਜ਼ਾਰ ਰੁਪਏ ’ਚ ਵੇਚੀ 16 ਸਾਲਾ ਲੜਕੀ , ਕੀਤਾ ਜਿਨਸੀ ਸੋਸ਼ਣ

ਉਨ੍ਹਾਂ ਕਿਹਾ ਕਿ ਆਈਸੀਸੀਆਈ ਭਾਰਤ ਦਾ ਪਹਿਲਾ ਸਭ ਤੋਂ ਵੱਡਾ ਵਪਾਰਕ ਬੈਂਕ ਤੇ ਦੁਨੀਆ ਦੇ ਚੋਣਵੇ ਬੈਂਕਾਂ 'ਚੋਂ ਇਕ ਹੈ ਜਿਸ ਨੇ ਨਕਦੀ ਪ੍ਰੋਸੈਸਿੰਗ ਲਈ ਉਦਯੋਗਿਕ ਰੋਬੋਟਾਂ ਦੀ ਤਾਇਨਾਤੀ ਕੀਤੀ ਹੈ।ਸੰਘਾਈ ਨੇ ਕਿਹਾ, “ਰੋਬੋਟਿਕ ਆਰਮਜ਼ 70 ਤੋਂ ਵੱਧ ਪੈਰਾਮੀਟਰਸ 'ਤੇ ਵੱਖ-ਵੱਖ ਸੈਂਸਰਾਂ ਦੀ ਵਰਤੋਂ ਬਿਨਾਂ ਕਿਸੇ ਬਰੇਕ ਦੇ ਲਗਾਤਾਰ ਅਤੇ ਬੇਰੋਕ ਢੰਗ ਨਾਲ ਕੰਮ ਕਰਦਾ ਹੈ।

-PTCNews

Related Post