ਤਾਂ ਇੰਝ ਰੋਕੀ ਜਾਵੇਗੀ ਗੈਰ ਕਾਨੂੰਨੀ ਮਾਈਨਿੰਗ, ਹਦਾਇਤਾਂ ਜਾਰੀ!

By  Joshi November 28th 2017 06:10 PM

ਛੋਟੇ ਖਣਿਜਾਂ ਦੀ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਨੋਡਲ ਅਫ਼ਸਰ ਮਾਈਨਿੰਗ, ਪਟਿਆਲਾ ਸ੍ਰੀਮਤੀ ਪੂਨਮਦੀਪ ਕੌਰ, ਪੀ.ਸੀ.ਐਸ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ ਦੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਦੋਸ਼ੀਆਂ ਖਿਲਾਫ ਸਖਤ ਤੋਂ aਖਤ ਕਾਰਵਾਈ ਹੋਣੀ ਚਾਹੀਦੀ ਹੈ। ਤਾਂ ਇੰਝ ਰੋਕੀ ਜਾਵੇਗੀ ਗੈਰ ਕਾਨੂੰਨੀ ਮਾਈਨਿੰਗ, ਹਦਾਇਤਾਂ ਜਾਰੀ!ਪੰਜਾਬ ਸਰਕਾਰ ਨੇ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਸਬੰਧੀ ਪੰਜਾਬ ਆਨ ਲਾਈਨ ਪੋਰਟਲ puplicgrievancepb.gov.in ਜਾਰੀ ਕੀਤਾ ਹੈ। ਇਸ ਤੋਂ ਇਲਾਵਾ  ਟੈਲੀਫੋਨ ਨੰ: 01752311303 ਅਤੇ ਨੰ:01752311304 ਅਤੇ ਈ ਮੇਲ adcpatiala@gmail.com 'ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਚੁੱਕੇ ਜਾ ਰਹੇ ਹੋਰ ਕਦਮਾਂ 'ਚ ਰੇਤੇ ਦੀਆਂ ਨਵੀਂ ਖਾਣਾਂ ਦੀ ਪਹਿਚਾਣ ਕਰਨ ਲਈ ਮਾਈਨਿੰਗ ਵਿਭਾਗ ਨੂੰ ਐਸ.ਡੀ.ਐਮ. ਪਟਿਆਲਾ ਨਾਲ ਤਾਲਮੇਲ ਕਰਕੇ ਸਾਈਟ ਅਪ੍ਰੇਜ਼ਲ ਕਮੇਟੀ ਦੀ ਮੀਟਿੰਗ ਕਰਨ ਲਈ ਵੀ ਕਿਹਾ ਗਿਆ ਹੈ। —PTC News

Related Post