ਇਮਰਾਨ ਖਾਨ ਦਾ ਅਜੀਬ ਬਿਆਨ, ਪਾਕਿ 'ਚ ਰੇਪ ਲਈ ਔਰਤਾਂ ਦੇ ਕੱਪੜਿਆਂ ਨੂੰ ਦੱਸਿਆ ਜ਼ਿੰਮੇਦਾਰ

By  Baljit Singh June 21st 2021 01:38 PM

ਇਸਲਾਮਾਬਾਦ: ਖੁਦ ਪਲੇਅ ਬੁਆਏ ਦੀ ਇਮੇਜ ਰੱਖਣ ਵਾਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਕਸਰ ਰੇਪ ਨੂੰ ਲੈ ਕੇ ਆਪਣੇ ਬਿਆਨਾਂ ਕਾਰਨ ਮੁਸ਼ਕਿਲ ਵਿਚ ਪੈ ਜਾਂਦੇ ਹਨ। ਹੁਣ ਇੱਕ ਵਾਰ ਫਿਰ ਇਮਰਾਨ ਨੇ ਆਪਣੀ ਘੱਟੀਆ ਸੋਚ ਦਾ ਪ੍ਰਮਾਣ ਦਿੰਦੇ ਹੋਏ ਰੇਪ ਨੂੰ ਲੈ ਕੇ ਘਿਨੌਣਾ ਬਿਆਨ ਦਿੱਤਾ ਹੈ। ਇਮਰਾਨ ਖਾਨ ਨੇ ਕਿਹਾ ਹੈ ਕਿ ਪਾਕਿਸਤਾਨ ਵਿਚ ਵੱਧ ਰਹੇ ਯੌਨ ਉਤਪੀੜਨ ਦੇ ਮਾਮਲਿਆਂ ਵਿਚ ਹੋ ਰਹੇ ਵਾਧੇ ਔਰਤਾਂ ਕੱਪੜਿਆਂ ਨਾਲ ਜੁੜੇ ਹਨ। ਐਕਸਯੋਸ ਆਨ ਐੱਚਬੀਓ ਨੂੰ ਦਿੱਤੇ ਇੱਕ ਇੰਟਰਵਿਊ ਵਿਚ ਇਮਰਾਨ ਖਾਨ ਨੇ ਕਿਹਾ ਕਿ ਜੇਕਰ ਮਹਿਲਾ ਬਹੁਤ ਘੱਟ ਕੱਪੜੇ ਪਹਿਨਦੀ ਹੈ ਤਾਂ ਇਸਦਾ ਪੁਰਸ਼ਾਂ ਉੱਤੇ ਅਸਰ ਹੋਵੇਗਾ। ਹਾਂ ਜੇਕਰ ਉਹ ਰੋਬੋਟ ਹੈ ਤਾਂ ਅਜਿਹਾ ਨਹੀਂ ਹੋਵੇਗਾ। ਇਹ ਕਾਮਨ ਸੈਂਸ ਦੀ ਗੱਲ ਹੈ।

ਪੜੋ ਹੋਰ ਖਬਰਾਂ: ਅਮਰੀਕਾ ’ਚ ਤੂਫ਼ਾਨ ਕਾਰਨ ਕਈ ਵਾਹਨਾਂ ਦੀ ਟੱਕਰ, ਹੁਣ ਤੱਕ 13 ਲੋਕਾਂ ਦੀ ਮੌਤ

ਇਮਰਾਨ ਖਾਨ ਦੀ ਇਸ ਘਟੀਆ ਟਿੱਪਣੀ ਨੇ ਦੁਨਿਆਭਰ ਦੀਆਂ ਆਲੋਚਨਾਵਾਂ ਨੂੰ ਸੱਦਾ ਦਿੱਤਾ ਹੈ ਅਤੇ ਹੁਣ ਸੋਸ਼ਲ ਮੀਡੀਆ ਉੱਤੇ ਗੁੱਸਾ ਫੈਲ ਗਿਆ ਹੈ। ਵਿਰੋਧੀ ਨੇਤਾ ਅਤੇ ਸੰਪਾਦਕ ਜੰਮਕੇ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ। ਇੰਟਰਨੈਸ਼ਨਲ ਕਮਿਸ਼ਨ ਆਫ ਜਿਊਰਿਸਟਸ ਦੀ ਸਾਊਥ ਏਸ਼ੀਆ ਦੀ ਕਾਨੂੰਨੀ ਸਲਾਹਕਾਰ ਰੀਮਾ ਓਮਰ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪਾਕਿਸਤਾਨ ਵਿਚ ਯੌਨ ਹਿੰਸਾ ਦੇ ਕਾਰਨਾ ਉੱਤੇ ਆਇਆ ਬਿਆਨ ਬੇਹੱਦ ਨਿਰਾਸ਼ਾਜਨਕ ਹੈ, ਜਿਸ ਵਿਚ ਇਕ ਵਾਰ ਫਿਰ ਉਨ੍ਹਾਂ ਨੇ ਪੀੜਤ ਨੂੰ ਹੀ ਦੋਸ਼ੀ ਦੱਸਿਆ ਹ। ਇਹ ਸਾਫ਼ ਤੌਰ ਉੱਤੇ ਘਟੀਆ ਹੈ।

ਪੜੋ ਹੋਰ ਖਬਰਾਂ: ਦਿੱਲੀ ‘ਚ ਬੂਟਾਂ ਦੀ ਫੈਕਟਰੀ ‘ਚ ਲੱਗੀ ਭਿਆਨਕ ਅੱਗ, 6 ਮਜ਼ਦੂਰ ਲਾਪਤਾ

ਹਾਲਾਂਕਿ ਡਿਜੀਟਲ ਮੀਡੀਆ ਉੱਤੇ ਪੀਐੱਮ ਦੇ ਫੋਕਲ ਪਰਸਨ ਡਾ. ਅਰਸਲਾਨ ਖਾਲਿਦ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਸੰਦਰਭ ਤੋਂ ਬਾਹਰ ਲੈ ਜਾ ਕੇ ਇਹ ਟਵੀਟ ਕੀਤੇ ਜਾ ਰਹੇ ਹਨ। ਡਾ. ਅਰਸਲਾਨ ਖਾਲਿਦ ਨੇ ਟਵੀਟ ਕਰ ਕਿਹਾ ਕਿ ਖਾਨ ਦੀ ਅੱਧੀ ਗੱਲ ਨੂੰ ਕੱਟ ਕੇ ਸੰਦਰਭ ਤੋ ਬਾਹਰ ਲੈ ਜਾਕੇ ਟਵੀਟ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਅਸੀਂ ਕਿਸ ਤਰ੍ਹਾਂ ਦੇ ਸਮਾਜ ਵਿਚ ਰਹਿੰਦੇ ਹਾਂ ਅਤੇ ਉਨ੍ਹਾਂ ਨੇ ਸਮਾਜ ਵਿਚ ਯੌਨ ਨਿਰਾਸ਼ਾ ਬਾਰੇ ਗੱਲ ਕੀਤੀ ਹੈ।

ਪੜੋ ਹੋਰ ਖਬਰਾਂ: 11 ਸਾਲ ਪਹਿਲਾਂ ਰੇਲ ਹਾਦਸੇ ‘ਚ ਮ੍ਰਿਤ ਦੱਸ ਪਰਿਵਾਰ ਨੇ ਲਈ ਸੀ ਨੌਕਰੀ, ਹੁਣ ਮਿਲਿਆ ਜ਼ਿੰਦਾ

ਕ੍ਰਿਕਟਰ ਤੋਂ ਨੇਤਾ ਬਣੇ ਇਮਰਾਨ ਖਾਨ ਨੇ ਇਸ ਤੋਂ ਪਹਿਲਾਂ ਪਾਕਿਸਤਾਨ ਵਿਚ ਹੋ ਰਹੇ ਯੌਨ ਹਿੰਸਾ ਦੇ ਮਾਮਲਿਆਂ ਵਿਚ ਹੋ ਰਹੇ ਵਾਧੇ ਦੇ ਪਿੱਛੇ ਅਸ਼ਲੀਲਤਾ ਨੂੰ ਜ਼ਿੰਮੇਦਾਰ ਠਹਿਰਾਇਆ ਸੀ।

-PTC News

Related Post