ਪੰਜਾਬ 'ਚ ਕੋਰੋਨਾ ਤੋਂ ਥੋੜੀ ਰਾਹਤ ਅੱਜ 8552 ਮਰੀਜ਼ਾਂ ਨੇ ਦਿੱਤੀ ਮਾਤ

By  Jagroop Kaur May 17th 2021 10:38 PM

ਪੰਜਾਬ ਵਿਚ ਕੋਰੋਨਾ ਮਹਾਮਾਰੀ ਆਪਣੇ ਪੈਰ ਪਸਰਦੀ ਜਾ ਰਹੀ ਹੈ ਉਥੇ ਹੀ ਲਾਗ ਰੋਗ ਤੋਂ ਬਚਾਅ ਦੇ ਲਈ ਵੈਕਸੀਨ ਅਤੇ ਹੋਰਨਾਂ ਪਾਬੰਦੀਆਂ ਲਗਾਈਆਂ ਗਿਆਨ ਹਨ ਜਿਸ ਦਾ ਅਸਰ ਹੁਣ ਦੇਖਣ ਨੂੰ ਮਿਲ ਰਿਹਾ ਹੈ , ਭਾਵ ਕਿ ਪੰਜਾਬ 'ਚ ਹੁਣ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਚ ਕਮੀ ਆਉਣੀ ਸ਼ੁਰੂ ਹੋ ਗਈ ਹੈ ਜਿਥੇ ਰੋਜ਼ਾਨਾ ਨਵੇਂ ਮਰੀਜ਼ ਆ ਰਹੇ ਹਨ ਉਥੇ ਹੀ ਉਸ ਤੋਂ ਜ਼ਿਆਦਾ ਠੀਕ ਵੀ ਹੋ ਰਹੇ ਹਨ। ਪੰਜਾਬ 'ਚ ਕੋਰੋਨਾ ਦੇ ਅੱਜ 6947 ਨਵੇਂ ਮਰੀਜ਼ ਆਏ,194 ਮਰੀਜ਼ਾਂ ਦੀਆਂ ਜਾਨਾਂ ਲਈਆਂ |ਪੰਜਾਬ 'ਚ ਕੋਰੋਨਾ ਤੋਂ ਥੋੜੀ ਰਾਹਤ ਅੱਜ 8552 ਮਰੀਜ਼ਾਂ ਨੇ ਦਿੱਤੀ ਮਾਤ |ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 73,616 ਹੋਈ|Coronavirus India updates : India Records 2.81 Lakh Fresh COVID-19 Cases, 4,106 Deaths Read More : ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼, 31 ਮਈ ਤੱਕ ਵਧਾਇਆ ਗਿਆ ਲੌਕਡਾਊਨ ਫ਼ਰੀਦਕੋਟ ਜ਼ਿਲ੍ਹੇ ’ਚ ਅੱਜ ਕਰੋਨਾ ਦੇ 211 ਮਾਮਲੇ ਸਾਹਮਣੇ ਆਉਣ ਦੀ ਸੂਚਨਾ ਪ੍ਰਾਪਤ ਹੋਈ ਹੈ, ਜਦੋਂ ਕਿ ਅੱਜ 5 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਹੁਣ ਤੱਕ ਜ਼ਿਲੇ ’ਚ ਕੁਲ 187 ਮਰੀਜ਼ਾਂ ਦੀ ਕਰੋਨਾ ਕਾਰਨ ਮੌਤ ਹੋ ਚੁੱਕੀ ਹੈ।Coronavirus India updates : India Records 2.81 Lakh Fresh COVID-19 Cases, 4,106 Deaths Read More : ਜਲੰਧਰ ‘ਚ ਜੋੜੇ ਨੇ ਦਿੱਤੀ ਆਪਣੀ ਜਾਨ,ਮ੍ਰਿਤਕ ਲਾੜੇ ਨੇ ਵਾਇਰਲ ਆਡੀਓ ‘ਚ ਦੱਸੀ ਮੌਤ… ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਮਹਾਂਮਾਰੀ ਕਾਰਨ 9 ਹੋਰ ਮੌਤਾਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਵਿਚ ਸ੍ਰੀ ਮੁਕਤਸਰ ਸਾਹਿਬ 3, ਮਲੋਟ 2, ਲੰਬੀ 1, ਛੱਤੇਆਣਾ 1, ਸਿੱਖਵਾਲਾ 1 ਅਤੇ ਸੀਰਵਾਲੀ ਦਾ 1 ਮਰੀਜ਼ ਸ਼ਾਮਿਲ ਹੈ। ਅੱਜ ਤੱਕ ਕੁੱਲ 326 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਅੱਜ 619 ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 72 ਨਵੇਂ ਕੇਸ ਸਾਹਮਣੇ ਆਏ ਹਨ ਅਤੇ 5 ਹੋਰ ਮਰੀਜ਼ਾਂ ਦੀ ਮੌਤ ਹੋਈ ਹੈ। ਜ਼ਿਲ੍ਹੇ ਵਿਚ ਇਸ ਸਮੇਂ 640 ਕੇਸ ਐਕਟਿਵ ਹਨ ਅਤੇ ਮੌਤਾਂ ਦੀ ਗਿਣਤੀ 142 ਹੋ ਗਈ ਹੈ। ਅੱਜ ਆਏ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਵਿਚ 25 ਕੈਦੀ ਵੀ ਸ਼ਾਮਿਲ ਹਨ ।
ਫਗਵਾੜਾ ’ਚ ਕੋਰੋਨਾ ਵਾਇਰਸ ਨੂੰ ਲੈ ਕੇ ਹਾਲਾਤ ਬੇਹੱਦ ਖ਼ਰਾਬ ਹੋ ਚੁੱਕੇ ਹਨ। ਇਹ ਹਕੀਕਤ ਹੈ ਕਿ ਫਗਵਾੜਾ ’ਚ ਚੰਦ ਹਫ਼ਤਿਆਂ ਦੇ ਅੰਦਰ ਹੀ 54 ਲੋਕਾਂ ਦੀ ਮੌਤ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਹੋ ਚੁੱਕੀ ਹੈ ਅਤੇ ਇਹ ਦੌਰ ਲਗਾਤਾਰ ਜਾਰੀ ਹੈ।

Related Post