ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚ ਜਾਣੋ ਕੋਰੋਨਾ ਦਾ ਹਾਲ, ਕਿਥੇ ਮਿਲੀ ਰਾਹਤ 'ਤੇ ਕਿਥੇ ਪਈ ਵਧੇਰੇ ਮਾਰ

By  Jagroop Kaur May 11th 2021 07:51 PM

ਜ਼ਿਲ੍ਹਾ ਫ਼ਾਜ਼ਿਲਕਾ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ ਵਿਚ 12 ਹੋਰ ਮੌਤਾਂ ਹੋ ਜਾਣ ਕਾਰਨ ਮੌਤਾਂ ਦੀ ਗਿਣਤੀ 229 ਤੱਕ ਪੁੱਜ ਗਈ ਹੈ। ਜਦੋਂਕਿ ਅੱਜ ਜ਼ਿਲ੍ਹੇ ਵਿਚ ਕੋਰੋਨਾ ਦੇ 702 ਨਵੇਂ ਕੇਸ ਸਾਹਮਣੇ ਆਉਣ ਨਾਲ ਸਰਗਰਮ ਕੇਸ ਵੱਧ ਕੇ 3621 ਹੋ ਗਏ ਹਨ। ਸਰਕਾਰੀ ਰਿਕਾਰਡ ਅਨੁਸਾਰ ਅੱਜ ਤੱਕ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੁੱਲ 11873 ਮਾਮਲੇ ਆਏ ਹਨ, ਜਿਨ੍ਹਾਂ ਵਿਚੋਂ 8023 ਵਿਅਕਤੀਆਂ ਨੇ ਕੋਰੋਨਾ ਨੂੰ ਹਰਾਇਆ ਹੈ, ਜਦੋਂਕਿ ਅੱਜ 352 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋਏ ਹਨ।

Raed more : ਪੰਜਾਬ ‘ਚ ਨਹੀਂ ਘਟ ਰਿਹਾ ਕੋਰੋਨਾ ਕਹਿਰ, ਇਹਨਾਂ ਸੂਬਿਆਂ ‘ਚ ਆਏ…

ਉਥੇ ਹੀ ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਸ੍ਰੀ ਮੁਕਤਸਰ ਸਾਹਿਬ ਦੀ ਤਾਂ ਇਥੇ ਅੱਜ ਫ਼ਿਰ ਕੋਰੋਨਾ ਕਰ ਕੇ 13 ਹੋਰ ਮੌਤਾਂ ਹੋ ਗਈਆਂ ਹਨ, ਜਦੋਂਕਿ ਦੂਜੇ ਪਾਸੇ 328 ਨਵੇਂ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਵੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ। ਰਿਪੋਰਟ ਅਨੁਸਾਰ ਅੱਜ 141 ਮਰੀਜ਼ਾਂ ਨੂੰ ਰਿਲੀਵ ਕੀਤਾ ਗਿਆ ਹੈ, ਜਦੋਂਕਿ ਅੱਜ 1472 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਹੁਣ ਜ਼ਿਲੇ ਅੰਦਰ 6285 ਸੈਂਪਲ ਬਕਾਇਆ ਪਏ ਹਨ, ਉੱਥੇ ਹੀ ਅੱਜ 2797 ਨਵੇਂ ਸੈਂਪਲ ਵੀ ਇਕੱਤਰ ਕੀਤੇ ਗਏ ਹਨ। ਹੁਣ ਜ਼ਿਲੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 11405 ਹੋ ਗਈ ਹੈ, ਜਦੋਂਕਿ ਇਸ ਸਮੇਂ 3353 ਕੇਸ ਐਕਟਿਵ ਚੱਲ ਰਹੇ ਹਨ।CoronaVirus - PTC NEWS

Read More : ਕੋਰੋਨਾ ਪੀੜਤ ਹੋਣ ਦੀ ਖਬਰ ਤੋਂ ਬਾਅਦ ਮਕਾਨ ਮਾਲਿਕ ਨੇ ਬੱਚੇ ਸਣੇ ਮਹਿਲਾ ਨੂੰ...

ਇਸੇ ਤਰ੍ਹਾਂ ਹੀ ਪੰਜਾਬ ਦੇ ਇਕ ਹੋਰ ਸ਼ਹਿਰ ਮਾਨਸਾ ਜ਼ਿਲ੍ਹੇ ’ਚ ਅੱਜ ਕੋਰੋਨਾ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ ਹੈ ਉੱਥੇ 537 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ,ਜਦਕਿ 215 ਪੀੜਤ ਸਿਹਤਯਾਬ ਵੀ ਹੋਏ ਹਨ। ਸਿਹਤ ਵਿਭਾਗ ਵਲੋਂ ਜਾਰੀ ਮੀਡੀਆ ਬੁਲੇਟਿਨ ਅਨੁਸਾਰ ਮ੍ਰਿਤਕਾਂ ’ਚ ਸਿਹਤ ਬਲਾਕ ਮਾਨਸਾ ਅਤੇ ਬਲਾਕ ਖਿਆਲਾ ਕਲਾਂ ਨਾਲ ਸਬੰਧਿਤ 67 ਤੇ 52 ਸਾਲਾ ਦੇ 2 ਵਿਅਕਤੀਆਂ ਤੋਂ ਇਲਾਵਾ ਬਲਾਕ ਸਰਦੂਲਗੜ੍ਹ ਦੀਆਂ 40, 55 ਦੀਆਂ ਔਰਤਾਂ ਤੇ 64 ਸਾਲਾ ਦਾ ਬਜ਼ੁਰਗ ਸ਼ਾਮਿਲ ਹੈ।

ਉਥੇ ਹੀ ਕਪੂਰਥਲਾ ਵਿਚ 318 ਮਰੀਜ਼ ਕੋਰੋਨਾ ਪਾਜ਼ੀਟਿਵ ਦਰਜ ਕੀਤੇ ਗਏ ਹਨ | ਜ਼ਿਲ੍ਹੇ ਵਿਚ ਹੁਣ ਤੱਕ ਸਭ ਤੋਂ ਵੱਧ 6 ਮੌਤਾਂ ਇੱਕੋ ਦਿਨ ਵਿਚ ਹੋਈਆਂ ਹਨ ਤੇ ਮੌਤਾਂ ਦੀ ਗਿਣਤੀ ਵੱਧ ਕੇ 374 ਹੋ ਗਈ ਹੈ |

Related Post