Sat, Apr 27, 2024
Whatsapp

ਕੋਰੋਨਾ ਪੀੜਤ ਹੋਣ ਦੀ ਖਬਰ ਤੋਂ ਬਾਅਦ ਮਕਾਨ ਮਾਲਿਕ ਨੇ ਬੱਚੇ ਸਣੇ ਮਹਿਲਾ ਨੂੰ ਕੱਢਿਆ ਘਰੋਂ ਬਾਹਰ

Written by  Jagroop Kaur -- May 11th 2021 07:22 PM
ਕੋਰੋਨਾ ਪੀੜਤ ਹੋਣ ਦੀ ਖਬਰ ਤੋਂ ਬਾਅਦ ਮਕਾਨ ਮਾਲਿਕ ਨੇ ਬੱਚੇ ਸਣੇ ਮਹਿਲਾ ਨੂੰ ਕੱਢਿਆ ਘਰੋਂ ਬਾਹਰ

ਕੋਰੋਨਾ ਪੀੜਤ ਹੋਣ ਦੀ ਖਬਰ ਤੋਂ ਬਾਅਦ ਮਕਾਨ ਮਾਲਿਕ ਨੇ ਬੱਚੇ ਸਣੇ ਮਹਿਲਾ ਨੂੰ ਕੱਢਿਆ ਘਰੋਂ ਬਾਹਰ

ਕੋਰੋਨਾ ਵਾਇਰਸ ਦੇ ਦੌਰ 'ਚ ਜਿਥੇ ਹਰ ਕੋਈ ਇਕ ਦੂਜੇ ਦਾ ਸਾਥ ਦੇ ਰਿਹਾ ਹੈ , ਹਰ ਤਰ੍ਹਾਂ ਦੀ ਮਦਦ ਕਰ ਰਿਹਾ ਹੈ ਤਾਂ ਜੋ ਉਸ ਤੇ ਮਹਾਮਾਰੀ ਤੋਂ ਇਲਾਵਾ ਕੋਈ ਅਜਿਹੀ ਬਲਾ ਨਾ ਆਵੇ ਕਿ ਜ਼ਿੰਦਗੀ ਜਿਉਣਾ ਮੁਸ਼ਕਿਲ ਹੋ ਜਾਵੇ , ਪਰ ਇਸ ਦੌਰ 'ਚ ਕਈ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜੋ ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਹਨ। ਅਜਿਹੀ ਘਟਨਾ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ। ਜਿੱਥੇ ਕੋਰੋਨਾ ਪੌਜ਼ੇਟਿਵ ਔਰਤ ਨੂੰ ਉਸ ਦੇ ਦੋ ਸਾਲ ਦੇ ਬੱਚੇ ਤੇ ਪਤੀ ਨਾਲ ਇਕ ਟੈਕਸੀ 'ਚ ਰਹਿਣ ਲਈ ਮਜਬੂਰ ਕੀਤਾ ਗਿਆ ਇਸ ਔਰਤ ਨੂੰ ਕੋਰੋਨਾ ਪੌਜ਼ੇਟਿਵ ਹੋਣ 'ਤੇ ਮਕਾਨ ਮਾਲਕ ਨੇ ਪੂਰੇ ਪਰਿਵਾਰ ਨੂੰ ਕਿਰਾਏ ਦੇ ਮਕਾਨ 'ਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ। ਇਸ ਔਰਤ ਦਾ ਪਤੀ ਪਰਸਾਰਾਮ ਟੈਕਸੀ ਡਰਾਇਵਰ ਹੈ। ਉਹ ਆਪਣੇ ਪਤੀ ਨਾਲ ਸ਼ਿਮਲਾ ਗਈ ਸੀ ਜਿੱਥੇ ਜਾਂਚ ਦੌਰਾਨ ਉਸ ਨੂੰ ਕੋਵਿਡ ਪੌਜ਼ੇਟਿਵ ਪਾਇਆ ਗਿਆ। Raed more : ਪੰਜਾਬ ‘ਚ ਨਹੀਂ ਘਟ ਰਿਹਾ ਕੋਰੋਨਾ ਕਹਿਰ, ਇਹਨਾਂ ਸੂਬਿਆਂ ‘ਚ ਆਏ…Himachal: COVID Positive Woman Forced to Live in Taxi with Toddler After Landlord Refuses to Let Her Enter Homeਇਸ ਤੋਂ ਬਾਅਦ ਡਾਕਟਰਾਂ ਨੇ ਉਕਤ ਔਰਤ ਨੂੰ ਇਕੱਲਿਆਂ ਰਹਿਣ ਦੀ ਸਲਾਹ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਆਪਣੇ ਕਿਰਾਏ ਦੇ ਮਕਾਨ 'ਚ ਪਹੁੰਚਣ ਮਗਰੋਂ ਮਕਾਨ ਮਾਲਕ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਤਾਂ ਮਕਾਨ ਮਾਲਕ ਨੇ ਪਰਸਾਰਾਮ ਤੇ ਪਰਿਵਾਰ ਨੂੰ ਕਿਤੇ ਹੋਰ ਰਹਿਣ ਦੀ ਸਲਾਹ ਦਿੱਤੀ ਤੇ ਉਨ੍ਹਾਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ।Coronavirus: This could be the most dangerous car behaviour amid COVID-19 |  The Times of Indiaਇਸ ਮੁਸ਼ਕਿਲ ਘੜੀ 'ਚ ਕੋਈ ਵੀ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਨਹੀਂ ਸੀ ਤਾਂ ਉਹ ਆਪਣੀ ਪਤਨੀ ਨਾਲ ਦੋ ਸਾਲ ਦੇ ਬੇਟੇ ਨੂੰ ਲੈਕੇ ਆਪਣੀ ਟੈਕਸੀ 'ਚ ਰਹਿਣ ਲਈ ਮਜਬੂਰ ਹੋਇਆ। ਦੋ ਦਿਨ ਬਾਅਦ ਪਰਸਾਰਾਮ ਕਿਸੇ ਤਰ੍ਹਾਂ ਡੀਐਸਪੀ ਗੀਤਾਂਜਲੀ ਠਾਕੁਰ ਤੋਂ ਮਦਦ ਲੈਣ 'ਚ ਕਾਮਯਾਬ ਹੋਇਆ। ਡੀਐਸਪੀ ਨੇ ਪਰਸਰਾਮ ਦੀ ਸਹਾਇਤਾ ਕਰਦਿਆਂ ਮਕਾਨ ਮਾਲਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਘਰ 'ਚ ਦਾਖਲ ਹੋਣ ਦਿੱਤਾ ਗਿਆ। ਏਨਾ ਹੀ ਨਹੀਂ ਡੀਐਸਪੀ ਨੇ ਪਰਿਵਾਰ ਲਈ ਰਾਸ਼ਨ ਦਾ ਪ੍ਰਬੰਧ ਵੀ ਕੀਤਾ।


Top News view more...

Latest News view more...