ਪਿਛਲੇ 24 ਘੰਟਿਆਂ 'ਚ ਕੋਵਿਡ ਦੇ 20,044 ਨਵੇਂ ਮਾਮਲੇ ਆਏ ਸਾਹਮਣੇ, 56 ਲੋਕਾਂ ਦੀ ਹੋਈ ਮੌਤ

By  Riya Bawa July 16th 2022 11:27 AM -- Updated: July 16th 2022 11:28 AM

Covid cases: ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਨੁਸਾਰ, ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ ਦੇ 20,044 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਲਗਾਤਾਰ ਤੀਜੇ ਦਿਨ 20,000 ਦੇ ਅੰਕੜੇ ਨੂੰ ਪਾਰ ਕਰ ਗਏ ਹਨ। ਇਸ ਤੋਂ ਪਹਿਲਾਂ, ਸ਼ੁੱਕਰਵਾਰ ਨੂੰ ਦੇਸ਼ ਵਿੱਚ 20,038 ਪੌਜ਼ਟਿਵ ਹੋਏ ਸਨ। ਇਸ ਦੇ ਨਾਲ, ਦੇਸ਼ ਵਿੱਚ ਐਕਟਿਵ ਕੇਸ ਵਧ ਕੇ 1,40,760 ਹੋ ਗਏ ਜੋ ਸ਼ੁੱਕਰਵਾਰ ਨੂੰ 1,39,073 ਸੀ।

corona3 (1)

ਮੰਤਰਾਲੇ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 18,301 ਕੋਵਿਡ ਮਰੀਜ਼ ਠੀਕ ਹੋਏ ਹਨ। ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਰਿਕਵਰੀ ਦੀ ਗਿਣਤੀ 4,30,63,651 ਹੈ। ਇਸ ਵੇਲੇ ਰਿਕਵਰੀ ਦੀ ਦਰ 98.48 ਫੀਸਦੀ ਹੈ। ਪਿਛਲੇ 24 ਘੰਟਿਆਂ ਵਿੱਚ 56 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 5,25,660 ਹੋ ਗਈ ਹੈ।

covids2

ਇਹ ਵੀ ਪੜ੍ਹੋ: ਹਰਦੀਪ ਪੁਰੀ ਨੇ 14 ਸੂਬਿਆਂ 'ਚ 166 CNG ਸਟੇਸ਼ਨ ਕੀਤੇ ਸਮਰਪਿਤ

ਇਸ ਸਮੇਂ ਦੌਰਾਨ 4,17,895 ਕੋਵਿਡ ਟੈਸਟ ਕੀਤੇ ਗਏ ਅਤੇ ਦੇਸ਼ ਵਿੱਚ ਰੋਜ਼ਾਨਾ ਪੌਜ਼ਟਿਵ ਦਰ 4.80 ਪ੍ਰਤੀਸ਼ਤ (ਕੱਲ੍ਹ ਨਾਲੋਂ ਥੋੜਾ ਵੱਧ, 4.44 ਪ੍ਰਤੀਸ਼ਤ) ਸੀ ਅਤੇ ਹਫ਼ਤਾਵਾਰ ਪੌਜ਼ਟਿਵ ਦਰ 4.40 ਪ੍ਰਤੀਸ਼ਤ ਸੀ। ਦੇਸ਼ ਵਿੱਚ ਦੇਸ਼ ਵਿਆਪੀ ਟੀਕਾਕਰਨ ਅਭਿਆਨ ਦੇ ਤਹਿਤ, ਪਿਛਲੇ 24 ਘੰਟਿਆਂ ਵਿੱਚ 22,93,627 ਕੋਵਿਡ ਟੀਕੇ ਲਗਾਏ ਗਏ ਹਨ।

ਪੱਛਮੀ ਬੰਗਾਲ, ਜੋ ਨਵੇਂ ਕੇਸ ਦਰਜ ਕਰਨ ਵਾਲੇ ਚੋਟੀ ਦੇ ਪੰਜ ਸੂਬਿਆਂ ਵਿੱਚੋਂ ਇੱਕ ਹੈ, ਵਿੱਚ 3,067 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਬਾਅਦ ਕੇਰਲ ਵਿੱਚ 2,979, ਮਹਾਰਾਸ਼ਟਰ ਵਿੱਚ 2,371, ਤਾਮਿਲਨਾਡੂ ਵਿੱਚ 2,312 ਅਤੇ ਓਡੀਸ਼ਾ ਵਿੱਚ 1,043 ਮਾਮਲੇ ਹਨ। ਇਨ੍ਹਾਂ ਪੰਜ ਰਾਜਾਂ ਤੋਂ 58.72% ਨਵੇਂ ਕੇਸ ਆਏ ਹਨ।

-PTC News

Related Post