ਨੌਕਰੀ ਪੇਸ਼ਾ ਲੋਕਾਂ 'ਤੇ ਇਨਕਮ ਟੈਕਸ ਵਾਲਿਆਂ ਦੀ ਤਿੱਖੀ ਨਜ਼ਰ

By  Joshi April 19th 2018 12:08 PM

ਨੌਕਰੀ ਪੇਸ਼ਾ ਲੋਕਾਂ 'ਤੇ ਇਨਕਮ ਟੈਕਸ ਵਾਲਿਆਂ ਦੀ ਤਿੱਖੀ ਨਜ਼ਰ

ਨੌਕਰੀ ਪੇਸ਼ਾ ਲੋਕਾਂ 'ਤੇ ਹੁਣ ਇਨਕਮ ਟੈਕਸ ਭਰਨ ਵਾਲੇ ਤਿੱਖੀ ਨਜ਼ਰ ਰੱਖਣ ਲੱਗੇ ਹਨ।  ਰਿਟਰਨ ਭਰਦੇ ਸਮੇਂ ਜੇਕਰ ਇੱ ਵੀ ਗਲਤੀ ਹੁੰਦੀ ਹੈ ਜਾਂ ਜਾਣਬੁੱਝ ਕੇ ਟੈਕਸ ਬਚਾਉਣ ਲਈ ਕੁਝ ਸ਼ੱਕੀ ਕੀਤਾ ਜਾਂਦਾ ਹੈ ਤਾਂ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ।

ਉਹਨਾਂ ਕਿਹਾ ਕਿ ਰਿਟਰਨ ਨੂੰ ਲੈ ਕੇ ਗਲਤ ਜਾਣਕਾਰੀ ਦੇਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਵਿਭਾਗ ਵੱਲੋਂ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਆਪਣੀ ਆਈ. ਟੀ. ਰਿਟਰਨ 'ਚ ਆਮਦਨ ਨੂੰ ਵਧਾ ਘਟਾ ਕੇ ਨਾ ਦੱਸਿਆ ਜਾਵੇ ਅਤੇ ਨ ਹੀ ਕੋਈ ਗਲਤ ਹੱਥਕੰਡੇ ਅਪਣਾ ਕੇ ਟੈਕਸ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇ।

ਇਸ ਤੋਂ ਇਲਾਵਾ ਵਿਭਾਗ ਨੇ ਸੁਚੇਤ ਕੀਤਾ ਹੈ ਕਿ ਸਲਾਹਕਾਰਾਂ ਜਾਂ ਚਾਰਟਡ ਅਕਾਊਂਟੈਂਟ ਦੀਆਂ ਗਲਤ ਸਲਾਹਾਂ 'ਤੇ ਅਮਲ ਨਾ ਕੀਤਾ ਜਾਵੇ।

ਵਿਭਾਗ ਦਾ ਕਹਿਣਾ ਹੈ ਕਿ ਆਮਦਨ ਵਧਾ-ਚੜ੍ਹਾ ਕੇ ਦਿਖਾਉਣਾ ਅਪਰਾਧ ਹੈ, ਅਤੇ ਇਸ ਤਰ੍ਹਾਂ ਕਰਨ ਵਾਲਾ ਸਜ਼ਾ ਅਤੇ ਜ਼ੁਰਮਾਨੇ ਦਾ ਪਾਤਰ ਬਣ ਸਕਦਾ ਹੈ।

ਇਨਕਮ ਟੈਕਸ ਵਿਭਾਂਗ ਨੇ ਅਧਿਕਾਰੀਆਂ ਨੂੰ ਵੀ ਟੈਕਸ ਦਾਤਾਵਾਂ ਨਾਲ ਤਹਿਜ਼ੀਬ ਨਾਲ ਪੇਸ਼ ਆਉਣ ਲਈ ਕਿਹਾ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਵਿਭਾਗ ਵੱੱਲੋਂ ਲੋਕਾਂ ਨਾਲ ਬਦਸਲੂਕੀ ਅਤੇ ਮਨਮਰਜ਼ੀ ਦੀਆਂ ਸ਼ਿਕਾਇਤਾਂ 'ਚ ਵਾਧਾ ਹੋ ਰਿਹਾ ਸੀ।

—PTC News

Related Post