IND v NZ 1st Semifinal : ਮੀਂਹ ਨੇ ਪਾਇਆ ਅੜਿੱਕਾ, ਜਿੱਥੋਂ ਖੇਡ ਖਤਮ ਹੋਈ ਉੱਥੋਂ ਅੱਜ ਹੋਵੇਗੀ ਸ਼ੁਰੂ

By  Jashan A July 10th 2019 08:26 AM

IND v NZ 1st Semifinal : ਮੀਂਹ ਨੇ ਪਾਇਆ ਅੜਿੱਕਾ, ਜਿੱਥੋਂ ਖੇਡ ਖਤਮ ਹੋਈ ਉੱਥੋਂ ਅੱਜ ਹੋਵੇਗੀ ਸ਼ੁਰੂ,ਮੈਨਚੇਸਟਰ: ਵਿਸ਼ਵ ਕੱਪ 2019 'ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਸੈਮੀਫਾਈਨਲ ਮੈਚ 'ਚ ਮੀਂਹ ਨੇ ਅੜਿੱਕਾ ਪਾ ਦਿੱਤਾ। ਜਿਸ ਦੌਰਾਨ ਮੈਚ ਬੁੱਧਵਾਰ ਯਾਨੀ ਕਿ ਅੱਜ ਨੂੰ ਖੇਡਿਆ ਜਾਵੇਗਾ। https://twitter.com/cricketworldcup/status/1148643616937713664 ਸੈਮੀਫਾਈਨਲ ਤੇ ਫਾਈਨਲ ਲਈ ਰਿਜ਼ਰਵ ਦਿਨ ਰੱਖੇ ਗਏ ਹਨ ਪਰ ਇਸ ਵਿਚ ਮੈਚ ਨਵੇਂ ਸਿਰੇ ਤੋਂ ਨਹੀਂ ਸ਼ੁਰੂ ਹੋਵੇਗਾ। ਇਸ ਤਰ੍ਹਾਂ ਨਾਲ ਬੁੱਧਵਾਰ ਨੂੰ ਨਿਊਜ਼ੀਲੈਂਡ ਬਾਕੀ ਬਚੇ 3.5 ਓਵਰ ਖੇਡੇਗਾ ਤੇ ਉਸ ਤੋਂ ਬਾਅਦ ਭਾਰਤੀ ਪਾਰੀ ਸ਼ੁਰੂ ਹੋਵੇਗੀ। ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3 ਵਜੇ ਤੋਂ ਸ਼ੁਰੂ ਹੋਵੇਗਾ। https://twitter.com/cricketworldcup/status/1148608094018121733 ਤੁਹਾਨੂੰ ਦੱਸ ਦੇਈਏ ਕਿ ਨਿਊਜ਼ੀਲੈਂਡ ਨੇ ਜਦੋਂ 46.1 ਓਵਰਾਂ ਵਿਚ 5 ਵਿਕਟਾਂ 'ਤੇ 211 ਦੌੜਾਂ ਹੀ ਬਣਾਈਆਂ ਸਨ ਤਦ ਮੀਂਹ ਆ ਗਿਆ , ਜਿਸ ਤੋਂ ਬਾਅਦ ਦਿਨ ਵਿਚ ਅੱਗੇ ਦੀ ਖੇਡ ਨਹੀਂ ਹੋ ਸਕੀ। ਅੰਪਾਇਰਾਂ ਨੇ ਭਾਰੀ ਮੀਂਹ ਕਾਰਨ ਆਊਟਫੀਲਡ ਗਿੱਲੀ ਹੋਣ ਨਾਲ ਮੈਚ ਰਿਜ਼ਰਵ ਦਿਨ ਨੂੰ ਪੂਰਾ ਕਰਨ ਦਾ ਫੈਸਲਾ ਕੀਤਾ। https://twitter.com/cricketworldcup/status/1148602982814101504 ਹੋਰ ਪੜ੍ਹੋ:ਅਟਾਰੀ: ਭਾਰਤ ਪਰਤੇ ਵਿੰਗ ਕਮਾਂਡਰ ਅਭਿਨੰਦਨ, ਵਾਹਗਾ ਸਰਹੱਦ ਜ਼ਰੀਏ ਪਾਕਿਸਤਾਨ ਨੇ ਕੀਤਾ ਭਾਰਤ ਹਵਾਲੇ ਜੇਕਰ ਕੱਲ ਵੀ ਮੀਂਹ ਅੜਿੱਕਾ ਪਾਉਂਦਾ ਹੈ ਤੇ ਨਿਊਜ਼ੀਲੈਂਡ ਅੱਗੇ ਬੱਲੇਬਾਜ਼ੀ ਨਹੀਂ ਕਰਦੀ ਤਾਂ ਡਕਵਰਥ ਲੂਈਸ ਨਿਯਮ ਤਹਿਤ ਭਾਰਤ ਨੂੰ 46 ਓਵਰਾਂ 'ਚ 237 ਦੌੜਾਂ ਬਣਾਉਣੀਆਂ ਪੈਣਗੀਆਂ। ਜੇਕਰ ਸਿਰਫ 20 ਓਵਰਾਂ ਦੀ ਖੇਡ ਸੰਭਵ ਹੁੰਦੀ ਹੈ ਤਾਂ ਭਾਰਤ ਸਾਹਮਣੇ 148 ਦੌੜਾਂ ਦਾ ਟੀਚਾ ਹੋਵੇਗਾ। https://twitter.com/cricketworldcup/status/1148598961328066567 ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੀਂਹ ਆਉਣ ਤੋਂ ਪਹਿਲਾਂ ਭਾਰਤੀ ਗੇਂਦਬਾਜ਼ੀ ਨੇ ਕੱਸੀ ਹੋਈ ਗੇਂਦਬਾਜ਼ੀ ਕੀਤੀ। ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ (95 ਗੇਂਦਾਂ 'ਤੇ 67 ਦੌੜਾਂ) ਨੇ ਹੈਨਰੀ ਨਿਕੋਲਸ (51 ਗੇਂਦਾਂ 'ਤੇ 28 ਦੌੜਾਂ) ਨਾਲ ਦੂਜੀ ਵਿਕਟ ਲਈ 68 ਤੇ ਰੋਸ ਟੇਲਰ (ਅਜੇਤੂ 67) ਨਾਲ ਤੀਜੀ ਵਿਕਟ ਲਈ 65 ਦੌੜਾਂ ਜੋੜੀਆਂ ਪਰ ਭਾਰਤੀ ਗੇਂਦਬਾਜ਼ਾਂ ਨੇ ਸਹੀ ਸਮੇਂ 'ਤੇ ਵਿਕਟਾਂ ਕੱਢੀਆਂ। https://twitter.com/cricketworldcup/status/1148585045654986752 ਟੀਮਾਂ : ਭਾਰਤ: ਲੋਕੇਸ਼ ਰਾਹੁਲ, ਰੋਹਿਤ ਸ਼ਰਮਾ, ਵਿਰਾਟ ਕੋਹਲੀ (ਕਪਤਾਨ), ਰਿਸ਼ਭ ਪੰਤ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਦਿਨੇਸ਼ ਕਾਰਤਿਕ, ਹਰਦਿਕ ਪੰਡਯਾ, ਰਵਿੰਦਰ ਜਡੇਜਾ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਹਿਲ, ਜਸਪ੍ਰੀਤ ਬੁਮਰਾਹ। ਨਿਊਜ਼ੀਲੈਂਡ : ਮਾਰਟਿਨ ਗੁਪਟਿਲ, ਹੈਨਰੀ ਨਿਕੋਲਸ, ਕੇਨ ਵਿਲੀਅਮਸਨ (ਕਪਤਾਨ), ਰੌਸ ਟੇਲਰ, ਟਾਮ ਲਾਥਮ (ਵਿਕਟਕੀਪਰ), ਜੇਮਸ ਨੀਸ਼ਮ, ਕੋਲਨ ਡੀ ਗ੍ਰੈਂਡਹਾਮ, ਮਿਚੇਲ ਸੈਨਟਨਰ, ਲੌਕੀ ਫਾਰਗੁਸਨ, ਮੈਟੀ ਹੈਨਰੀ, ਟਰੈਂਟ ਬੋਲਟ। -PTC News

Related Post