Ind vs Ban, Pink Ball Test : ਦੂਜੇ ਟੈਸਟ ਮੈਚ 'ਚ ਭਾਰਤ ਜਿੱਤ ਤੋਂ 4 ਵਿਕਟਾਂ ਦੂਰ

By  Jashan A November 24th 2019 10:57 AM

Ind vs Ban, Pink Ball Test : ਦੂਜੇ ਟੈਸਟ ਮੈਚ 'ਚ ਭਾਰਤ ਜਿੱਤ ਤੋਂ 4 ਵਿਕਟਾਂ ਦੂਰ,ਕਲਕੱਤਾ: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਈਡਨ ਗਾਰਡਨ ਮੈਦਾਨ ‘ਚ ਗੁਲਾਬੀ ਗੇਂਦ ਨਾਲ ਖੇਡੇ ਜਾ ਰਹੇ ਇਤਿਹਾਸਕ ਡੇ-ਨਾਈਟ ਟੈਸਟ ਮੈਚ 'ਚ ਭਾਰਤ ਨੇ ਵਿਰੋਧੀ ਟੀਮ ਨੇ ਸ਼ਿਕੰਜਾ ਕਸ ਦਿੱਤਾ ਹੈ। ਇਸ ਮੈਚ ਨੂੰ ਜਿੱਤਣ ਲਈ ਭਾਰਤ ਨੂੰ ਸਿਰਫ 4 ਵਿਕਟਾਂ ਦੀ ਦਰਕਾਰ ਹੈ।

Ind Vs Banਟੈਸਟ ਦੇ ਦੂਜੇ ਦਿਨ ਦੇ ਅੰਤ ਤੱਕ ਬੰਗਲਾਦੇਸ਼ ਦੀ ਟੀਮ ਨੇ ਛੇ ਵਿਕਟਾਂ ਦੇ ਨੁਕਸਾਨ 'ਤੇ 152 ਦੌੜਾਂ ਬਣਾ ਲਈਆਂ ਹਨ । ਮੁਸ਼ਫਿਕੁਰ ਅਜੇਤੂ ਪਰਤ ਗਏ, ਪਰ ਦਿਨ ਦੀ ਆਖ਼ਰੀ ਗੇਂਦ ਉੱਤੇ ਉਮੇਸ਼ ਯਾਦਵ ਨੇ ਤੈਜੁਲ ਇਸਲਾਮ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ । ਇਸ਼ਾਂਤ ਨੇ ਦੂਜੀ ਪਾਰੀ ਵਿੱਚ ਚਾਰ ਅਤੇ ਉਮੇਸ਼ ਯਾਦਵ ਨੇ ਦੋ ਵਿਕਟਾਂ ਲਈਆਂ।

ਹੋਰ ਪੜ੍ਹੋ: IND vs WI: ਬੁਮਰਾਹ ਦਾ ਸ਼ਿਕਾਰ ਹੋਏ ਵੈਸਟਇੰਡੀਜ਼ ਬੱਲੇਬਾਜ਼, ਟੈਸਟ ਕ੍ਰਿਕਟ ’ਚ ਬਣਾਇਆ ਵੱਡਾ ਰਿਕਾਰਡ

ਜ਼ਿਕਰਯੋਗ ਹੈ ਕਿ ਭਾਰਤ ਨੇ ਬੰਗਲਾਦੇਸ਼ ਦੇ 106 ਦੌੜਾਂ ਦੇ ਜਵਾਬ ਵਿੱਚ ਪਹਿਲੀ ਪਾਰੀ ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ 347 ਦੌੜਾਂ ਬਣਾਈਆਂ । ਜਿਸ ਕਾਰਨ ਭਾਰਤ ਨੂੰ ਪਹਿਲੀ ਪਾਰੀ ਵਿੱਚ 241 ਦੌੜਾਂ ਦੀ ਬੜ੍ਹਤ ਮਿਲੀ ਹੈ। ਉਥੇ ਹੀ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ 136 ਦੌੜਾਂ ਬਣਾਈਆਂ ਤੇ ਟੈਸਟ ਕਰੀਅਰ ਦਾ ਆਪਣਾ 27ਵਾਂ ਸੈਂਕੜਾ ਪੂਰਾ ਕੀਤਾ।

Ind Vs Banਦੋਹਾਂ ਟੀਮਾਂ ਦੀਆਂ ਪਲੇਇੰਗ ਇਲੈਵਨ

ਭਾਰਤ: ਮਯੰਕ ਅਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ, ਰਵਿੰਦਰ ਜਡੇਜਾ, ਰਿਧੀਮਾਨ ਸਾਹਾ (ਵਿਕਟਕੀਪਰ), ਉਮੇਸ਼ ਯਾਦਵ, ਰਵੀਚੰਦਰਨ ਅਸ਼ਵਿਨ, ਮੁਹੰਮਦ ਸ਼ੰਮੀ, ਇਸ਼ਾਂਤ ਸ਼ਰਮਾ।

ਬੰਗਲਾਦੇਸ਼: ਸ਼ਾਦਮਾਨ ਇਸਲਾਮ, ਇਮਰੂਲ ਕੇਯਾਸ, ਮੋਮਿਨੁਲ ਹੱਕ (ਕਪਤਾਨ), ਮੁਹੰਮਦ ਮਿਥੁਨ, ਮੁਸ਼ਫਿਕੁਰ ਰਹੀਮ, ਮਹਿਮਦੁੱਲ੍ਹਾ, ਲਿਟਨ ਦਾਸ (ਵਿਕਟਕੀਪਰ), ਨਈਮ ਹਸਨ, ਮੇਹਦੀ ਹਸਨ, ਅਬੂ ਜਾਇਦ, ਅਲ-ਅਮੀਨ-ਹੁਸੈਨ, ਇਬਾਦਤ ਹੁਸੈਨ।

-PTC News

Related Post