ਵਿਰਾਟ ਕੋਹਲੀ ਨੇ ਕੈਪਟਨ ਕੂਲ ਨੂੰ ਵੀ ਛੱਡਿਆ ਪਿੱਛੇ, ਬਣਾਇਆ ਇਹ ਨਵਾਂ ਰਿਕਾਰਡ

By  Jashan A November 17th 2019 10:52 AM

ਵਿਰਾਟ ਕੋਹਲੀ ਨੇ ਕੈਪਟਨ ਕੂਲ ਨੂੰ ਵੀ ਛੱਡਿਆ ਪਿੱਛੇ, ਬਣਾਇਆ ਇਹ ਨਵਾਂ ਰਿਕਾਰਡ,ਨਵੀਂ ਦਿੱਲੀ: ਭਾਰਤ ਤੇ ਬੰਗਲਾਦੇਸ਼ ਵਿਚਾਲੇ ਖੇਡੀ ਜਾ ਰਹੀ ਟੈਸਟ ਸੀਰੀਜ਼ ਦੇ ਪਹਿਲੇ ਮੈਚ 'ਚ ਭਾਰਤ ਨੇ ਵਿਰੋਧੀਆਂ ਨੂੰ ਕਰਾਰੀ ਮਾਤ ਦੇ ਦਿੱਤੀ ਹੈ। ਇੰਦੌਰ ਦੇ ਹੋਲ‍ਕਰ ਕ੍ਰਿਕਟ ਸ‍ਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਭਾਰਤੀ ਟੀਮ ਨੇ ਮੈਚ ਦੇ ਤੀਜੇ ਦਿਨ ਹੀ ਮਹਿਮਾਨ ਬੰਗ‍ਲਾਦੇਸ਼ ਟੀਮ 'ਤੇ ਪਾਰੀ ਅਤੇ 130 ਦੌੜਾਂ ਨਾਲ ਵੱਡੀ ਜਿੱਤ ਦਰਜ ਕੀਤੀ।

Virat Kohliਇਸ ਜਿੱਤ ਨਾਲ ਭਾਰਤ ਨੇ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ। ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਇਕ ਖਾਸ ਕੀਰਤੀਮਾਨ ਆਪਣੇ ਨਾਂ ਕਰ ਲਿਆ ਅਤੇ ਸਾਬਕਾ ਕਪਤਾਨ ਐੱਮ. ਐੱਸ. ਧੋਨੀ. ਨੂੰ ਪਛਾੜ ਦਿੱਤਾ ਹੈ।

ਹੋਰ ਪੜ੍ਹੋ: ਵਿਰਾਟ ਕੋਹਲੀ ਨੇ ਬਣਾਇਆ ਨਵਾਂ ਰਿਕਾਰਡ, ਸਚਿਨ ਨੂੰ ਪਿੱਛੇ ਛੱਡ ਸਭ ਤੋਂ ਤੇਜ਼ 11 ਹਜ਼ਾਰ ਦੌੜਾਂ ਕੀਤੀਆਂ ਪੂਰੀਆਂ

ਤੁਹਾਨੂੰ ਦੱਸ ਦਈਏ ਕਿ ਕੋਹਲੀ ਆਪਣੀ ਕਪ‍ਤਾਨੀ 'ਚ ਭਾਰਤ ਨੂੰ 10 ਵਾਰ ਪਾਰੀ ਅਤੇ ਦੌੜਾਂ ਨਾਲ ਜਿੱਤ ਦਿਵਾਈ ਹੈ। ਧੋਨੀ ਨੇ ਆਪਣੀ ਕਪ‍ਤਾਨੀ 'ਚ ਭਾਰਤ ਨੂੰ 9 ਵਾਰ ਪਾਰੀ ਅਤੇ ਦੌੜਾਂ ਦੇ ਫ਼ਰਕ ਨਾਲ ਜਿੱਤ ਦਿਵਾਇਆ ਸੀ। ਇਸ ਤੋਂ ਇਲਾਵਾ ਕੋਹਲੀ ਨੇ ਧੋਨੀ ਦੇ ਇਕ ਹੋਰ ਰਿਕਾਰਡ ਦੀ ਬਰਾਬਰੀ ਕਰ ਲਈ ਹੈ।

Virat Kohliਕੋਹਲੀ ਦੀ ਕਪ‍ਤਾਨੀ 'ਚ ਭਾਰਤ ਨੇ ਲਗਾਤਾਰ 6 ਟੈਸ‍ਟ ਮੈਚ 'ਚ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲੀ ਧੋਨੀ ਦੀ ਕਪ‍ਤਾਨੀ 'ਚ ਵੀ ਭਾਰਤ ਨੇ ਲਗਾਤਾਰ 6 ਟੈਸ‍ਟ ਮੈਚ ਜਿੱਤੇ ਸਨ।

-PTC News

Related Post