IND vs NZ: ਪਹਿਲੇ ਵਨਡੇ ਮੈਚ 'ਚ ਭਾਰਤੀ ਟੀਮ ਨੇ ਨਿਊਜ਼ੀਲੈਂਡ 'ਤੇ ਦਰਜ ਕੀਤੀ ਆਸਾਨ ਜਿੱਤ, ਸੀਰੀਜ਼ ‘ਚ 1-0 ਨਾਲ ਅੱਗੇ

By  Jashan A January 23rd 2019 03:49 PM

IND vs NZ: ਪਹਿਲੇ ਵਨਡੇ ਮੈਚ 'ਚ ਭਾਰਤੀ ਟੀਮ ਨੇ ਨਿਊਜ਼ੀਲੈਂਡ 'ਤੇ ਦਰਜ ਕੀਤੀ ਆਸਾਨ ਜਿੱਤ, ਸੀਰੀਜ਼ ‘ਚ 1-0 ਨਾਲ ਅੱਗੇ,ਨੇਪੀਅਰ: ਭਾਰਤੀ ਕ੍ਰਿਕੇਟ ਟੀਮ ਤੇ ਨਿਊਜ਼ੀਲੈਂਡ ਦੇ ਵਿਚਾਲੇ ਖੇਡੀ ਜਾ ਰਹੀ 5 ਵਨਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਨੇਪੀਅਰ 'ਚ ਖੇਡਿਆ ਗਿਆ। ਪਹਿਲੇ ਵਨਡੇ ਮੈਚ ‘ਚ ਭਾਰਤ ਨੇ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਮਾਤ ਦੇ ਦਿੱਤੀ ਹੈ।ਇਸ ਮੈਚ 'ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। [caption id="attachment_244653" align="aligncenter" width="300"]odi IND vs NZ: ਪਹਿਲੇ ਵਨਡੇ ਮੈਚ 'ਚ ਭਾਰਤੀ ਟੀਮ ਨੇ ਨਿਊਜ਼ੀਲੈਂਡ 'ਤੇ ਦਰਜ ਕੀਤੀ ਆਸਾਨ ਜਿੱਤ, ਸੀਰੀਜ਼ ‘ਚ 1-0 ਨਾਲ ਅੱਗੇ[/caption] ਜਿਸ ਦੌਰਾਨ ਨਿਊਜ਼ੀਲੈਂਡ ਦੀ ਟੀਮ 157 ਦੌੜਾਂ 'ਤੇ ਆਲਆਊਟ ਹੋ ਗਈ।ਇਸ ਦੇ ਜਵਾਬ 'ਚ ਟੀਮ ਇੰਡੀਆ ਪਿੱਛਾ ਕਰਨ ਉਤਰੀ, ਜਿਸ 'ਚ ਸਲਾਮੀ ਬੱਲੇਬਾਜ ਸ਼ਿਖਰ ਧਵਨ 75 ਦੌੜਾਂ ਬਣਾਈਆਂ।ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ 11 ਦੇ ਸਕੋਰ 'ਤੇ ਆਊਟ ਹੋ ਗਏ। ਰੋਹਿਤ ਡਗ ਬ੍ਰੇਸਵੇਲ ਦੀ ਗੇਂਦ 'ਤੇ ਮਾਰਟਿਨ ਗੁਪਟਿਲ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। [caption id="attachment_244654" align="aligncenter" width="300"]odi IND vs NZ: ਪਹਿਲੇ ਵਨਡੇ ਮੈਚ 'ਚ ਭਾਰਤੀ ਟੀਮ ਨੇ ਨਿਊਜ਼ੀਲੈਂਡ 'ਤੇ ਦਰਜ ਕੀਤੀ ਆਸਾਨ ਜਿੱਤ, ਸੀਰੀਜ਼ ‘ਚ 1-0 ਨਾਲ ਅੱਗੇ[/caption] ਇਸ ਦੇ ਨਾਲ ਹੀ ਭਾਰਤ ਨੇ ਵਨਡੇ ਸੀਰੀਜ਼ ‘ਚ 1-0 ਨਾਲ ਬੜ੍ਹਤ ਹਾਸਲ ਕਰ ਲਈ। ਨੇਪੀਅਰ ‘ਚ ਭਾਰਤ ਨੇ 10 ਸਾਲ ਬਾਅਦ ਜਿੱਤ ਦਰਜ ਕੀਤੀ ਹੈ।ਮੈਚ 'ਚ ਭਾਰਤੀ ਗੇਂਦਬਾਜ਼ਾਂ ਨੇ ਬੇਹਤਰੀਨ ਪ੍ਰਦਰਸ਼ਨ ਕੀਤਾ ਤੇ ਭਾਰਤ ਵੱਲੋਂ ਮੁਹੰਮਦ ਸ਼ਮੀ ਨੇ 3, ਯੁਜਵੇਂਦਰ ਚਾਹਲ ਨੇ 2, ਕੇਦਾਰ ਜਾਧਵ 1 ਅਤੇ ਕੁਲਦੀਪ ਯਾਦਵ ਨੇ 4 ਵਿਕਟਾਂ ਲਈਆਂ। -PTC News

Related Post