ਲਾਲ ਕਿਲ੍ਹੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਲਹਿਰਾਇਆ ਰਾਸ਼ਟਰੀ ਝੰਡਾ, ਭਾਸ਼ਣ ਦੌਰਾਨ ਕਿਹਾ ਇਹ!

By  Joshi August 15th 2018 08:09 AM -- Updated: August 15th 2018 08:12 AM

ਲਾਲ ਕਿਲ੍ਹੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਲਹਿਰਾਇਆ ਰਾਸ਼ਟਰੀ ਝੰਡਾ, ਭਾਸ਼ਣ ਦੌਰਾਨ ਕਿਹਾ ਇਹ! ਅੱਜ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਤੋਂ ਬਾਅਦ ਨਰਿੰਦਰ ਮੋਦੀ 72 ਵੇਂ ਆਜ਼ਾਦੀ ਦਿਹਾੜੇ 'ਤੇ ਸੰਬੋਧਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਦਿੱਲੀ ਦੇ ਲਾਲ ਕਿਲ੍ਹੇ 'ਤੇ ਆਜ਼ਾਦੀ ਦਿਵਸ ਦੇ ਭਾਸ਼ਣ 'ਚ ਦੁਨੀਆ ਦਾ ਸਭ ਤੋਂ ਵੱਡਾ ਸਰਕਾਰੀ ਫੰਡ ਸਹਾਇਤਾ ਪ੍ਰਾਪਤ ਸਿਹਤ ਪ੍ਰੋਗਰਾਮ ਚਲਾਉਣ ਦੀ ਘੋਸ਼ਣਾ ਕਰ ਸਕਦੇ ਹਨ। ਆਯੂਸ਼ਮਾਨ ਭਾਰਤ-ਨੈਸ਼ਨਲ ਹੈਲਥ ਪ੍ਰੋਟੈਕਸ਼ਨ ਸਕੀਮ ਹਰ ਸਾਲ 500 ਮਿਲੀਅਨ ਲੋੜ੍ਹਵੰਦ ਅਤੇ ਕਮਜ਼ੋਰ ਵਿਅਕਤੀਆਂ ਲਈ 5 ਲੱਖ ਰੁਪਏ ਪ੍ਰਤੀ ਪਰਿਵਾਰ ਤਕ ਦੇ ਸਿਹਤ ਬੀਮਾ ਕਵਰ ਦੀ ਤਸਦੀਕ ਕਰੇਗੀ। ਜੇਕਰ ਇਹ ਸਕੀਮ ਲਾਗੂ ਹੁੰਦੀ ਹੈ ਤਾਂ, ਆਯੂਸ਼ਮਾਨ ਦੁਨੀਆ ਦਾ ਸਭ ਤੋਂ ਵੱਡਾ ਜਨਤਕ ਫੰਡ ਸੰਪਤੀ ਸਿਹਤ ਬੀਮਾ ਪ੍ਰੋਗਰਾਮ ਹੋਵੇਗਾ, ਅਤੇ ਜੇਕਰ ਸਫਲਤਾਪੂਰਵਕ ਲਾਗੂ ਕੀਤਾ ਗਿਆ ਤਾਂ ਸਾਰੇ ਖੇਤਰਾਂ ਵਿੱਚ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੋਵੇਗੀ। ਲਾਲ ਕਿਲ੍ਹੇ ਵਿਚ ਕਰੀਬ 10,000 ਜਵਾਨ ਤਾਇਨਾਤ ਕੀਤੇ ਗਏ ਹਨ, ਜਿੱਥੇ ਪ੍ਰਧਾਨ ਮੰਤਰੀ ਦੇ ਭਾਸ਼ਣ ਦੌਰਾਨ ਸੀਨੀਅਰ ਮੰਤਰੀਆਂ, ਉੱਚ ਅਧਿਕਾਰੀ, ਵਿਦੇਸ਼ੀ ਹਸਤੀਆਂ ਅਤੇ ਆਮ ਲੋਕ ਮੌਜੂਦ ਹਨ। —PTC News

Related Post