ਦਿੱਲੀ 'ਚ ਲਾਲ ਕਿਲ੍ਹੇ 'ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੀ ਧਮਕੀ, ਸਖ਼ਤ ਕੀਤੀ ਗਈ ਸੁਰੱਖਿਆ

By  Shanker Badra August 14th 2020 01:01 PM

ਦਿੱਲੀ 'ਚ ਲਾਲ ਕਿਲ੍ਹੇ 'ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੀ ਧਮਕੀ, ਸਖ਼ਤ ਕੀਤੀ ਗਈ ਸੁਰੱਖਿਆ:ਨਵੀਂ ਦਿੱਲੀ : ਦਿੱਲੀ 'ਚ ਆਜ਼ਾਦੀ ਦਿਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਲਾਲ ਕਿਲ੍ਹੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਦਰਅਸਲ 'ਚ ਆਈਬੀ ਨੇ ਇੱਕ ਹਾਈ ਅਲਰਟ ਜਾਰੀ ਕੀਤਾ ਸੀ,ਜਿਸ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ 'ਚ ਰਹਿਣ ਵਾਲੇ ਸਿੱਖ ਫਾਰ ਜਸਟਿਸ ਨੇ 14,15 ਤੇ 16 ਅਗਸਤ ਨੂੰ ਲਾਲ ਕਿਲ੍ਹੇ 'ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਨੂੰ 125,000 ਡਾਲਰ ਦੇਣ ਦਾ ਐਲਾਨ ਕੀਤਾ ਹੈ। [caption id="attachment_424229" align="aligncenter" width="300"] ਦਿੱਲੀ 'ਚ ਲਾਲ ਕਿਲ੍ਹੇ 'ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੀ ਧਮਕੀ, ਸਖ਼ਤ ਕੀਤੀ ਗਈ ਸੁਰੱਖਿਆ[/caption] ਇਸ ਨੂੰ ਲੈ ਕੇ ਇਕ ਵੀਡੀਓ ਵੀ ਜਾਰੀ ਕੀਤੀ ਗਿਆ ਹੈ। ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ ਹਨ। ਜਿਸ ਤੋਂ ਬਾਅਦ ਲਾਲ ਕਿਲ੍ਹੇ ਤੇ ਉਸ ਦੇ ਆਸ-ਪਾਸ ਇਲਾਕਿਆਂ ਦੀ ਸੁਰੱਖਿਆ ਨੂੰ ਹੋਰ ਵਾਧਾ ਦਿੱਤਾ ਗਿਆ ਹੈ। ਜਿਸ ਕਰਕੇ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਦਿੱਲੀ ਪੁਲਿਸ ਸਮੇਤ ਸਾਰਿਆਂ ਸੁਰੱਖਿਆ ਏਜੰਸੀਆਂ ਨੇ ਚੌਕਸੀ ਹੋਰ ਵਾਧਾ ਦਿੱਤੀ ਹੈ। [caption id="attachment_424228" align="aligncenter" width="297"] ਦਿੱਲੀ 'ਚ ਲਾਲ ਕਿਲ੍ਹੇ 'ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੀ ਧਮਕੀ, ਸਖ਼ਤ ਕੀਤੀ ਗਈ ਸੁਰੱਖਿਆ[/caption] ਇਸ ਦੌਰਾਨ ਭੀੜ ਵਾਲੀਆਂ ਥਾਵਾਂ 'ਤੇ ਪੁਲਿਸ ਦੀ ਤੈਨਾਤੀ ਕਰ ਦਿੱਤੀ ਗਈ ਹੈ। ਦਿੱਲੀ 'ਚ ਬਾਹਰੀ ਸੂਬਿਆਂ ਤੋਂ ਆਉਣ ਵਾਲੀਆਂ ਨਿੱਜੀ ਗੱਡੀਆਂ ਦੀ ਚੈਕਿੰਗ ਤੋਂ ਬਾਅਦ ਹੀ ਦਿੱਲੀ 'ਚ ਪ੍ਰਵੇਸ਼ ਕਰਨ ਦਿੱਤਾ ਜਾ ਰਿਹਾ ਹੈ। ਲਾਲ ਕਿਲ੍ਹੇ ਦੇ ਨੇੜੇ ਰਹਿਣ ਵਾਲੇ ਲੋਕਾਂ ਉੱਪਰ ਨਜ਼ਰ ਰੱਖੀ ਜਾ ਰਹੀ ਹੈ। ਸੁਤੰਤਰਤਾ ਦਿਹਾੜੇ ਮੌਕੇ 'ਤੇ 45000 ਤੋਂ ਜ਼ਿਆਦਾ ਸੁਰੱਖਿਆ ਕਰਮੀਆਂ ਨੂੰ ਤਾਈਨਾਤ ਕੀਤਾ ਜਾਏਗਾ। ਲਾਲ ਕਿਲ੍ਹੇ ਦੇ ਆਲੇ-ਦੁਆਲੇ ਇੱਕ ਸਿਕਿਊਰਟੀ ਰਿੰਗ ਬਣਾਈ ਗਈ ਹੈ ਅਤੇ ਲਾਲ ਕਿਲ੍ਹੇ ਅਤੇ ਇਸ ਸੁਰੱਖਿਆ ਘੇਰੇ ਵਿਚ ਇਸ ਦੇ ਆਸ ਪਾਸ ਲਗਪਗ 300 ਕੈਮਰੇ ਲਗਾਏ ਗਏ ਹਨ। ਲਾਲ ਕਿਲ੍ਹੇ ਦੀ ਸੁਰੱਖਿਆ ਰਿੰਗ ਵਿਚ ਰਾਸ਼ਟਰੀ ਸੁਰੱਖਿਆ ਗਾਰਡ ਦੇ ਸਨਿੱਪਰ ਤਾਇਨਾਤ ਕੀਤੇ ਗਏ ਹਨ, ਇਸ ਤੋਂ ਇਲਾਵਾ ਸਵਾਟ ਕਮਾਂਡੋ ਅਤੇ ਕਾਈਟ ਕੈਚਰ ਵੀ ਤਾਇਨਾਤ ਕੀਤੇ ਗਏ ਹਨ। -PTCNews

Related Post