ਇੰਦਰਪ੍ਰੀਤ ਸਿੰਘ ਚੱਢਾ ਖ਼ੁਦਕੁਸ਼ੀ ਮਾਮਲਾ, ਪ੍ਰਿੰਸੀਪਲ ਰਾਜਵਿੰਦਰ ਕੌਰ ਸਮੇਤ ਹੋਰਾਂ ਦੀ ਹੋਈ ਗ੍ਰਿਫਤਾਰੀ 

By  Joshi February 27th 2018 07:00 PM -- Updated: February 27th 2018 07:35 PM

Inderpreet Chadha Suicide Case, 9 arrested by police: ਇੰਦਰਪ੍ਰੀਤ ਸਿੰਘ ਚੱਢਾ ਖ਼ੁਦਕੁਸ਼ੀ ਮਾਮਲੇ 'ਚ ਚੰਡੀਗੜ੍ਹ ਵਿਖੇ ਐਸ.ਆਈ.ਟੀ (ਵਿਸ਼ੇਸ਼ ਜਾਂਚ ਟੀਮ) ਦੁਆਰਾ ਕੀਤੀ ਗਈ ਵੱਡੀ ਕਾਰਵਾਈ ਕਰਨ ਦੀ ਖਬਰ ਹੈ। ਪੁਲਿਸ ਵਲੋਂ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇੰਦਰਪ੍ਰੀਤ ਚੱਢਾ ਦੇ ਖ਼ੁਦਕੁਸ਼ੀ ਨੋਟ ਦੇ ਅਧਾਰ 'ਤੇ ਵਿਸ਼ੇਸ਼ ਜਾਂਚ ਟੀਮ ਵਲੋਂ ਜਾਂਚ ਕੀਤੀ ਜਾ ਰਹੀ ਸੀ। ਇਸ ਮਾਮਲੇ 'ਚ 9 ਵਿਅਕਤੀਆਂ ਦੀ ਗ੍ਰਿਫਤਾਰੀ ਹੋਣ ਦੀ ਖਬਰ ਹੈ। Inderpreet Chadha Suicide Case, 9 arrested by police: ਦੱਸ ਦੇਈਏ ਕਿ ਚਰਨਜੀਤ ਚੱਢਾ ਵੀਡੀਓ ਵਾਇਰਲ ਵਿਚ ਨਜ਼ਰ ਆਈ ਪ੍ਰਿੰਸੀਪਲ ਰਾਜਵਿੰਦਰ ਕੌਰ ਨੂੰ ਵੀ ਹਿਰਾਸਤ 'ਚ ਲਿਆ ਗਿਆ ਹੈ। ਇਸ ਤੋਂ ਇਲਾਵਾ ਵਿਜੇ ਉਮਟ, ਗੁਰਸੇਵਕ ਸਿੰਘ, ਇੰਦਰਪ੍ਰੀਤ ਆਨੰਦ ਸਮੇਤ 9 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ, ਪੁਲਿਸ ਵੱਲੋਂ ਉਕਤ ਵਿਅਕਤੀਆਂ ਨੂੰ ਅੰਮ੍ਰਿਤਸਰ ਲਿਆ ਕੇ ਬਾਕੀ ਦੀ ਪੁੱਛਗਿਛ ਅਤੇ ਜਾਂਚ ਕੀਤੀ ਜਾਵੇਗੀ। —PTC News

Related Post