ਭਾਰਤ ਤੋਂ ਅਮਰੀਕਾ ਗਈ ਲੜਕੀ ਨੇ ਭਾਰਤੀਆਂ ਨੂੰ ਅਮਰੀਕਾ ਨਾ ਆਉਣ ਦੀ ਦਿੱਤੀ ਸੇਧ

By  Joshi August 18th 2018 02:25 PM -- Updated: August 18th 2018 02:57 PM

ਭਾਰਤ ਤੋਂ ਅਮਰੀਕਾ ਗਈ ਲੜਕੀ ਨੇ ਭਾਰਤੀਆਂ ਨੂੰ ਅਮਰੀਕਾ ਨਾ ਆਉਣ ਦੀ ਦਿੱਤੀ ਸੇਧ

ਹਰ ਸਾਲ ਲੱਖਾਂ ਵਿਅਕਤੀ ਭਾਰਤ ਤੋਂ ਵਿਦੇਸ਼ ਜਾ ਕੇ ਸੁਖਾਲੇ ਭਵਿੱਖ ਦੀ ਤਲਾਸ਼ ਕਰਦੇ ਹਨ, ਜਿੱਥੇ ਕਈ ਮੁਸ਼ਕਿਲਾਂ ਤੋਂ ਬਾਅਦ ਉਹਨਾਂ ਦੇ ਹੱਥ ਸਫਲਤਾ ਲੱਗਦੀ ਹੈ। ਕਈ ਨੌਜਵਾਨ ਵਿਦੇਸ਼ੀ ਧਰਤੀ 'ਤੇ ਵੱਡੇ ਵੱਡੇ ਨਾਮਣੇ ਖੱਟ ਜਾਂਦੇ ਹਨ ਅਤੇ ਕਈ ਅਸਫਲ ਹੋ ਕੇ ਮਾਯੂਸ ਹੋ ਜਾਂਦੇ ਹਨ।

ਅਜਿਹੇ ਵਿੱਚ ਹੀ ਇੱਕ ਲੜਕੀ ਦੀ ਵੀਡੀਓ ਸੋਸ਼ਲ਼ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਭਾਰਤ ਤੋਂ ਵਿਦਿਆਰਥੀਆਂ ਨੂੰ ਵਿਦੇਸ਼ ਨਾ ਆਉਣ ਦੀ ਸਲਾਹ ਦੇ ਰਹੀ ਹੈ। ਉਹ ਅਮਰੀਕਾ 'ਚ ਹੈ ਅਤੇ ਨੌਜਵਾਨਾਂ ਨੂੰ ਕਹਿ ਰਹੀ ਹੈ ਕਿ ਭਾਰਤ 'ਚ ਜ਼ਿੰਦਗੀ ਵਧੇਰੇ ਸੁਖਾਲੀ ਹੈ, ਜਿੱਥੇ ਆਰਾਮ ਨਾਲ ਰੈਸਤਰਾਂ 'ਚ ਜਾ ਕੇ ਖਾ ਪੀ ਕੇ ਘਰ 'ਚ ਕੰਮ ਕਰਨ ਲਈ ਨੌਕਰ ਰੱਖੇ ਜਾਂਦੇ ਹਨ ਪਰ ਇੱਥੇ ਅਜਿਹਾ ਕੁਝ ਨਹੀਂ ਹੈ।

ਉਹ ਕਹਿੰਦੀ ਹੈ ਕਿ ਅਮਰੀਕਾ 'ਚ ਉਹ ਰੈਸਤਰਾਂ 'ਚ ਖਾਣ ਦੀ ਬਜਾਏ ਕੰਮ ਕਰ ਰਹੀ ਹੈ ਅਤੇ ਉਹ ਇਹ ਵੀ ਕਹਿੰਦੀ ਦਿਖਾਈ ਦਿੰਦੀ ਹੈ ਕਿ ਅਜਿਹਾ ਨਾ ਕਰਨ 'ਤੇ ਉਸਦੀ ਤਨਖਾਹ ਕੱਟ ਲਈ ਜਾਂਦੀ ਹੈ।

ਦੱਸ ਦੇਈਏ ਕਿ ਵਿਦੇਸ਼ ਗਏ ਨੌਜਵਾਨ ਅੱਜਕਲ੍ਹ ਸੁਰਖੀਆਂ 'ਚ ਬਣੇ ਹੋਏ ਹਨ, ਪਹਿਲਾਂ ਕੈਨੇਡਾ 'ਚ ਵਿਦਿਆਰਥੀਆਂ ਵੱਲੋਂ ਹਿੰਸਾ ਦਾ ਮਾਮਲਾ ਅਤੇ ਹੁਣ ਅਜਿਹੀ ਵੀਡਓ ਬਾਹਰ ਜਾਣ ਦੇ ਸੁਪਨੇ ਸਜਾਏ ਨੌਜਵਾਨਾਂ 'ਤੇ ਕੀ ਅਸਰ ਪਾਉਂਦੀ ਹੈ, ਇਹ ਦੇਖਣਾ ਹੋਵੇਗਾ।

—PTC News

Related Post