ਬਕਰੀਦ ਮੌਕੇ ਭਾਰਤ-ਪਾਕਿ ਸਰਹੱਦ 'ਤੇ ਬਕਰੀਦ ਦਾ ਤਿਉਹਾਰ ਰਿਹਾ ਫਿੱਕਾ , ਨਹੀਂ ਵੰਡੀਆਂ ਮਠਿਆਈਆਂ

By  Shanker Badra August 12th 2019 07:43 PM -- Updated: August 12th 2019 07:44 PM

ਬਕਰੀਦ ਮੌਕੇ ਭਾਰਤ-ਪਾਕਿ ਸਰਹੱਦ 'ਤੇ ਬਕਰੀਦ ਦਾ ਤਿਉਹਾਰ ਰਿਹਾ ਫਿੱਕਾ , ਨਹੀਂ ਵੰਡੀਆਂ ਮਠਿਆਈਆਂ:ਅੰਮ੍ਰਿਤਸਰ : ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਵਿਵਾਦ ਦਾ ਅਸਰ ਬਕਰੀਦ ਮੌਕੇ ਭਾਰਤ-ਪਾਕਿ ਸਰਹੱਦ 'ਤੇ ਵੀ ਦਿਖਾਈ ਦਿੱਤਾ ਹੈ। ਜਿਸ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਬਕਰੀਦ 'ਤੇ ਮਠਿਆਈ ਦਾ ਅਦਾਨ-ਪ੍ਰਦਾਨ ਹੁੰਦਾ ਸੀ ਪਰ ਇਸ ਵਾਰ ਪਾਕਿਸਤਾਨ ਨੇ ਭਾਰਤੀ ਰੇਂਜਰਾਂ ਨੂੰ ਮਠਿਆਈ ਨਹੀਂ ਦਿੱਤੀ। ਇਸ ਸਬੰਧੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ।

India Border Security Force and Pakistan Rangers Not share sweets at Attari-Wagah border ਬਕਰੀਦ ਮੌਕੇ ਭਾਰਤ-ਪਾਕਿ ਸਰਹੱਦ 'ਤੇ ਬਕਰੀਦ ਦਾ ਤਿਉਹਾਰ ਰਿਹਾ ਫਿੱਕਾ , ਨਹੀਂ ਵੰਡੀਆਂ ਮਠਿਆਈਆਂ

ਦੱਸਿਆ ਜਾਂਦਾ ਹੈ ਕਿ ਈਦ ਮੌਕੇ ਪਹਿਲਾਂ ਪਾਕਿ ਰੇਂਜਰਸ ਬੀਐੱਸਐੱਫ ਨੂੰ ਮਠਿਆਈ ਦਿੰਦੇ ਸਨ ਤੇ ਇਸ ਦੇ ਬਦਲੇ 'ਚ ਬੀਐੱਸਐੱਫ ਵੀ ਪਾਕਿ ਸੁਰੱਖਿਆ ਬਲਾਂ ਨੂੰ ਮਠਿਆਈ ਦਿੰਦੀ ਹੈ। ਇਸ ਦੌਰਾਨ ਅੱਜ ਭਾਰਤ-ਪਾਕਿ ਸਰਹੱਦ 'ਤੇ ਬਕਰੀਦ ਦਾ ਤਿਉਹਾਰ ਫਿੱਕਾ ਰਿਹਾ ਹੈ।

India Border Security Force and Pakistan Rangers Not share sweets at Attari-Wagah border ਬਕਰੀਦ ਮੌਕੇ ਭਾਰਤ-ਪਾਕਿ ਸਰਹੱਦ 'ਤੇ ਬਕਰੀਦ ਦਾ ਤਿਉਹਾਰ ਰਿਹਾ ਫਿੱਕਾ , ਨਹੀਂ ਵੰਡੀਆਂ ਮਠਿਆਈਆਂ

ਦੱਸ ਦਈਏ ਕਿ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਦੀ ਧਾਰਾ 370 ਨੂੰ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਨੂੰ ਮਿਲਿਆ ਖ਼ਾਸ ਸੂਬੇ ਦਾ ਦਰਜਾ ਵੀ ਖਤਮ ਹੋ ਗਿਆ ਹੈ।ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਸੂਬਿਆਂ ਵਿਚ ਵੰਡ ਦਿੱਤਾ ਗਿਆ ਹੈ। ਹੁਣ ਜੰਮੂ-ਕਸ਼ਮੀਰ ਅਤੇ ਲੱਦਾਖ ਦੋ ਕੇਂਦਰ ਸ਼ਾਸਤ ਪ੍ਰਦੇਸ਼ ਬਣਾਏ ਜਾਣਗੇ।

India Border Security Force and Pakistan Rangers Not share sweets at Attari-Wagah border ਬਕਰੀਦ ਮੌਕੇ ਭਾਰਤ-ਪਾਕਿ ਸਰਹੱਦ 'ਤੇ ਬਕਰੀਦ ਦਾ ਤਿਉਹਾਰ ਰਿਹਾ ਫਿੱਕਾ , ਨਹੀਂ ਵੰਡੀਆਂ ਮਠਿਆਈਆਂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਟਿਆਲਾ ਪੁਲਿਸ ਨੇ ਨਸ਼ੇ ਦਾ ਕਾਰੋਬਾਰ ਕਰਦੀਆਂ 2 ਔਰਤਾਂ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਕੀਤਾ ਕਾਬੂ

ਇਸ ਤੋਂ ਬਾਅਦ ਭਾਰਤ -ਪਾਕਿ ਵਿਚਕਾਰ ਤਣਾਅ ਸਿੱਖਰ 'ਤੇ ਹੈ। ਸਮਝੌਤਾ ਐਕਸਪ੍ਰੈੱਸ, ਭਾਰਤ-ਪਾਕਿ ਬੱਸ ਸੇਵਾ ਬੰਦ ਕਰਨ ਤੋਂ ਬਾਅਦ ਅੱਜ ਬਕਰੀਦ 'ਤੇ ਵੀ ਇਸ ਦਾ ਅਸਰ ਦਿਖਾਈ ਦਿੱਤਾ। ਪਾਕਿਸਤਾਨ ਨੇ ਭਾਰਤ ਵੱਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਤੋਂ ਬਾਅਦ ਬੱਸ ਸੇਵਾ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ। ਸ਼ਨੀਵਾਰ ਨੂੰ ਪਾਕਿਸਤਾਨ ਦੇ ਇਕ ਸੀਨੀਅਰ ਮੰਤਰੀ ਨੇ ਦੋਸਤੀ ਬੱਸ ਸੇਵਾ ਨੂੰ ਸੋਮਵਾਰ ਤੋਂ ਬੰਦ ਕਰਨ ਦਾ ਐਲਾਨ ਕਰ ਦਿੱਤਾ।

-PTCNews

Related Post