Thu, May 2, 2024
Whatsapp

ਪਟਿਆਲਾ ਪੁਲਿਸ ਨੇ ਨਸ਼ੇ ਦਾ ਕਾਰੋਬਾਰ ਕਰਦੀਆਂ 2 ਔਰਤਾਂ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਕੀਤਾ ਕਾਬੂ

Written by  Shanker Badra -- August 12th 2019 07:03 PM
ਪਟਿਆਲਾ ਪੁਲਿਸ ਨੇ ਨਸ਼ੇ ਦਾ ਕਾਰੋਬਾਰ ਕਰਦੀਆਂ 2 ਔਰਤਾਂ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਕੀਤਾ ਕਾਬੂ

ਪਟਿਆਲਾ ਪੁਲਿਸ ਨੇ ਨਸ਼ੇ ਦਾ ਕਾਰੋਬਾਰ ਕਰਦੀਆਂ 2 ਔਰਤਾਂ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਕੀਤਾ ਕਾਬੂ

ਪਟਿਆਲਾ ਪੁਲਿਸ ਨੇ ਨਸ਼ੇ ਦਾ ਕਾਰੋਬਾਰ ਕਰਦੀਆਂ 2 ਔਰਤਾਂ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਕੀਤਾ ਕਾਬੂ:ਪਟਿਆਲਾ : ਪਟਿਆਲਾ ਪੁਲਿਸ ਨੇ ਨਸ਼ਿਆਂ ਖਿਲਾਫ ਇਕ ਵੱਡੀ ਕਾਰਵਾਈ ਕਰਦਿਆਂ ਨਸ਼ਿਆਂ ਦੇ ਕਾਲੇ ਕਾਰੋਬਾਰ ਵਿਚ ਲੰਮੇ ਸਮੇਂ ਤੋਂ ਲੱਗੀਆਂ ਦੋ ਔਰਤ ਸਮੱਗਲਰਾਂ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਅਤੇ 5 ਲੱਖ ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੀਆਂ ਗਈਆਂ ਔਰਤਾਂ ਵੱਲੋਂ ਨਸ਼ਿਆਂ ਦੀ ਕਮਾਈ ਨਾਲ ਬਣਾਏ ਸਾਜੋ-ਸਮਾਨ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। [caption id="attachment_328415" align="aligncenter" width="300"]Patiala Police Two female smugglers heroin Including Arrested ਪਟਿਆਲਾ ਪੁਲਿਸ ਨੇ ਨਸ਼ੇ ਦਾ ਕਾਰੋਬਾਰ ਕਰਦੀਆਂ 2 ਔਰਤਾਂ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਕੀਤਾ ਕਾਬੂ[/caption] ਇਸ ਬਾਰੇ ਮੌਕੇ 'ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਪਟਿਆਲਾ ਦੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਟਿਆਲਾ ਪੁਲਿਸ ਵੱਲੋ ਨਸ਼ਾ ਤਸਕਰਾ ਖਿਲਾਫ ਚਲਾਈ ਹੋਈ ਸਪੈਸ਼ਲ ਮੁਹਿੰਮ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦੋ ਪੁਲਿਸ ਪਾਰਟੀ ਨੇ ਸਰਚ ਆਪ੍ਰੇਸਨ/ਰੇਡ ਦੌਰਾਨ ਥਾਣਾ ਪਸਿਆਣਾ ਦੇ ਖੇਤਰ ਵਿੱਚੋਂ ਮਨਜੀਤ ਕੌਰ ਉਰਫ ਬਿਟੋ ਪਤਨੀ ਸੁਰਜੀਤ ਸਿੰਘ ਅਤੇ ਅਮਰਜੀਤ ਕੌਰ ਉਰਫ ਕਾਲੋ ਪਤਨੀ ਮੇਜਰ ਸਿੰਘ ਵਾਸੀ ਪਿੰਡ ਰਾਜਗੜ੍ਹ ਥਾਣਾ ਪਸਿਆਣਾ ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਇਹਨਾ ਪਾਸੋਂ 850 ਗਰਾਮ ਹੈਰੋਇਨ ਅਤੇ 5 ਲੱਖ ਰੁਪਏ ਨਗਦੀ ਦੀ ਬਰਾਮਦਗੀ ਕੀਤੀ ਗਈ ਹੈ। [caption id="attachment_328411" align="aligncenter" width="300"]Patiala Police Two female smugglers heroin Including Arrested ਪਟਿਆਲਾ ਪੁਲਿਸ ਨੇ ਨਸ਼ੇ ਦਾ ਕਾਰੋਬਾਰ ਕਰਦੀਆਂ 2 ਔਰਤਾਂ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਕੀਤਾ ਕਾਬੂ[/caption] ਇਸ ਮੌਕੇ ਐਸ.ਐਸ.ਪੀ. ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੱਗੇ ਹੋਰ ਦੱਸਿਆ ਕਿ ਨਸ਼ਿਆ ਖਿਲਾਫ ਚਲਾਏ ਗਏ ਆਪ੍ਰੇੇਸਨ ਤਹਿਤ ਥਾਣਾ ਪਸਿਆਣਾ ਪੁਲਿਸ ਦੀਆਂ ਦੋ ਪਾਰਟੀਆ ਵਿੱਚੋ ਇਕ ਵੱਲੋ ਮਨਜੀਤ ਕੋਰ ਉਰਫ ਬੀਟੋ ਉਕਤ ਨੂੰ ਪਿੰਡ ਰਾਜਗੜ੍ਹ ਤੋ ਗ੍ਰਿਫਤਾਰ ਕਰਕੇ ਉਸ ਪਾਸੋਂ 450 ਗਰਾਮ ਹੈਰੋਇਨ ਅਤੇ 5 ਲੱਖ ਰੁਪਏ (ਡਰੱਗ ਮਨੀ) ਬਰਾਮਦ ਕਰਕੇ ਮੁਕੱਦਮਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਥਾਣਾ ਪਸਿਆਣਾ ਦੀ ਦੂਸਰੀ ਪੁਲਿਸ ਪਾਰਟੀ ਵੱਲੋਂ ਅਮਰਜੀਤ ਕੌਰ ਉਰਫ ਕਾਲੋ ਉਕਤ ਨੂੰ ਪਿੰਡ ਰਾਜਗੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ, ਜਿਸ ਪਾਸੋ 400 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਜਿਸ ਸਬੰਧੀ ਇਸ ਦੇ ਖਿਲਾਫ ਥਾਣਾ ਪਸਿਆਣਾ ਵਿਖੇ ਮਾਮਲਾ ਦਰਜ ਕੀਤਾ ਗਿਆ। [caption id="attachment_328412" align="aligncenter" width="300"]Patiala Police Two female smugglers heroin Including Arrested ਪਟਿਆਲਾ ਪੁਲਿਸ ਨੇ ਨਸ਼ੇ ਦਾ ਕਾਰੋਬਾਰ ਕਰਦੀਆਂ 2 ਔਰਤਾਂ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਕੀਤਾ ਕਾਬੂ[/caption] ਐਸ.ਐਸ.ਪੀ. ਨੇ ਅੱਗੇ ਹੋਰ ਦੱਸਿਆ ਕਿ ਗ੍ਰਿਫਤਾਰ ਕੀਤੀਆ ਔਰਤਾਂ ਮਨਜੀਤ ਕੌਰ ਉਰਫ ਬਿਟੋ ਦੇ ਖਿਲਾਫ ਪਹਿਲਾਂ ਵੀ ਐਨ.ਡੀ.ਪੀ.ਐਸ.ਐਕਟ ਤਹਿਤ ਮੁਕੱਦਮੇ ਦਰਜ ਹਨ। ਮਨਜੀਤ ਕੌਰ ਦਾ ਘਰਵਾਲਾ ਸੁਰਜੀਤ ਸਿੰਘ ਵੀ ਐੈਨ.ਡੀ.ਪੀ.ਐਸ ਐਕਟ ਦੇ ਕੇਸਾਂ ਵਿੱਚ ਜੇਲ ਵਿੱਚ ਬੰਦ ਹੈ, ਕਿਉਕਿ ਇਸ ਦੇ ਘਰਵਾਲੇ ਦੇ ਖਿਲਾਫ ਐਨ.ਡੀ.ਪੀ.ਐਸ ਦੇ 5 ਮੁਕਦਮੇ ਦਰਜ ਹਨ। ਇਹ ਦੋਵੇ ਪਤੀ ਪਤਨੀ ਪਿਛਲੇ 7-8 ਸਾਲ ਤੋਂ ਨਸ਼ਿਆਂ ਦਾ ਕਾਲਾ ਕਾਰੋਬਾਰ ਕਰ ਰਹੇ ਹਨ। ਇਸੇ ਤਰ੍ਹਾਂ ਅਮਰਜੀਤ ਕੌਰ ਉਰਫ ਕਾਲੋ ਦਾ ਘਰਵਾਲਾ ਮੇਜਰ ਸਿੰਘ ਵੀ ਨਸ਼ਾ ਤਸਕਰੀ ਦੇ ਕੇਸਾਂ ਵਿੱਚ ਜੇਲ ਵਿੱਚ ਬੰਦ ਹੈ, ਜੋ ਇਹ ਵੀ ਪਿਛਲੇ 7-8 ਸਾਲ ਤੋਂ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ। [caption id="attachment_328413" align="aligncenter" width="300"]Patiala Police Two female smugglers heroin Including Arrested ਪਟਿਆਲਾ ਪੁਲਿਸ ਨੇ ਨਸ਼ੇ ਦਾ ਕਾਰੋਬਾਰ ਕਰਦੀਆਂ 2 ਔਰਤਾਂ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਕੀਤਾ ਕਾਬੂ[/caption] ਇਹ ਦੋਵੇ ਔਰਤਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਬਰਾਮਦ ਹੈਰੋਇਨ ਦਿੱਲੀ ਤੋਂ ਨੀਗਰੋਆਂ ਪਾਸੋ ਲੈ ਕੇ ਆਈਆਂ ਹਨ, ਜਿਨ੍ਹਾਂ ਬਾਰੇ ਵੀ ਪੂਰੀ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਇਹ ਹੈਰੋਇਨ ਕਿਸ ਕਿਸ ਨੂੰ ਸਪਲਾਈ ਕਰਦੀਆ ਹਨ, ਬਾਰੇ ਵੀ ਡੁੰਘਾਈ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜੋ ਇਨ੍ਹਾਂ ਵੱਲੋ ਨਸ਼ੇ ਦੇ ਧੰਦੇ ਤੋਂ ਬਣਾਏ ਹੋਏ ਸਮਾਨ ਨੂੰ ਵੀ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ, ਜਿਸ ਵਿਚ 2 ਏ.ਸੀ, 2 ਵਾਸਿੰਗ ਮਸ਼ੀਨਾਂ , 2 ਐਲ.ਸੀ.ਡੀਜ, ਫਰਿਜ, ਬੈਡ ਅਲਮਾਰੀ, ਇਕ ਐਕਟਿਵਾ ਅਤੇ ਹੋਰ ਘਰੇਲੂ ਸਮਾਨ ਜੋ ਕਿ ਇਨ੍ਹਾਂ ਨੇ ਨਸ਼ੇ ਦੇ ਧੰਦੇ ਤੋਂ ਬਣਾਇਆ ਹੋਇਆ ਸੀ, ਨੂੰ ਵੀ ਕਬਜ਼ੇ ਵਿਚ ਲਿਆ ਹੈ। [caption id="attachment_328414" align="aligncenter" width="300"]Patiala Police Two female smugglers heroin Including Arrested ਪਟਿਆਲਾ ਪੁਲਿਸ ਨੇ ਨਸ਼ੇ ਦਾ ਕਾਰੋਬਾਰ ਕਰਦੀਆਂ 2 ਔਰਤਾਂ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਕੀਤਾ ਕਾਬੂ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਹਿਲੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖ਼ਬਰੀ ਐਸ.ਐਸ.ਪੀ. ਨੇ ਦੱਸਿਆ ਕਿ ਇਨ੍ਹਾਂ ਵੱਲੋਂ ਪਿੰਡ ਰਾਜਗੜ੍ਹ ਵਿੱਚ ਹੀ ਜ਼ਮੀਨ ਲੈਕੇ ਉਸਾਰੀ ਅਧੀਨ ਦੋ ਕਾਫੀ ਮਹਿੰਗੇ ਘਰਾਂ ਦੀ ਪੁੁਲਿਸ ਵੱਲੋ ਪਛਾਣ ਕੀਤੀ ਗਈ ਹੈ, ਇੰਨ੍ਹਾਂ ਬਾਬਤ ਐਨ.ਡੀ.ਪੀ.ਐਸ.ਐਕਟ ਤਹਿਤ ਵੱਖਰੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਿਨ੍ਹਾਂ ਇਹਨਾ ਦੇ ਹੋਰ ਬੈਕਖਾਤਿਆਂ ਵਗੈਰਾ ਦੀ ਵੀ ਪੜਤਾਲ ਕੀਤੀ ਜਾਵੇਗੀ। ਐਸ.ਐਸ.ਪੀ. ਨੇ ਦੱਸਿਆ ਕਿ ਬਾਰ-ਬਾਰ ਚਿਤਾਵਨੀ ਦੇ ਬਾਵਜੂਦ ਵੀ ਨਸ਼ਿਆਂ ਦੇ ਕਾਰੋਬਾਰ ਵਿਚ ਲੱਗੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਸਖਤ ਸਜ਼ਾਵਾਂ ਦਿਵਾਉਣ ਦੇ ਨਾਲ-ਨਾਲ ਉਨ੍ਹਾਂ ਵੱਲੋਂ ਨਸ਼ਿਆਂ ਦੀ ਕਮਾਈ ਨਾਲ ਬਣਾਈ ਜਾਇਦਾਦ ਅਤੇ ਐਸ਼ੋ-ਆਰਾਮ ਦੇ ਸਮਾਨ ਨੂੰ ਵੀ ਜ਼ਬਤ ਕਰਕੇ ਕੇਸ ਪ੍ਰਾਪਰਟੀ ਬਣਾਇਆ ਜਾਵੇਗਾ। -PTCNews


Top News view more...

Latest News view more...