India China Talk : ਭਾਰਤ ਅਤੇ ਚੀਨ ਵਿਚਕਾਰ ਤਣਾਅ ਘੱਟ ਕਰਨ ਲਈ ਅੱਜ ਹੋਵੇਗੀ 10ਵੇਂ ਦੌਰ ਦੀ ਗੱਲਬਾਤ

By  Shanker Badra February 20th 2021 12:14 PM

ਨਵੀਂ ਦਿੱਲੀ : ਭਾਰਤ ਅਤੇ ਚੀਨ ਵਿਚਾਲੇ ਲੱਦਾਖ ਦੇ ਪੈਨਗੋਂਗ ਸੋ ਇਲਾਕੇ 'ਚ 9 ਮਹੀਨਿਆਂ ਤੋਂ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਅੱਜ10ਵੇਂ ਦੌਰ ਦੀ ਗੱਲਬਾਤ ਹੋਵੇਗੀ। ਇਹ ਗੱਲਬਾਤਅਸਲ ਕੰਟਰੋਲ ਰੇਖਾ ਨੇੜੇ ਚੀਨ ਅਧੀਨ ਆਉਣ ਵਾਲੇ ਮੋਲਦੋ ਵਿਚ ਕੀਤੀ ਜਾਵੇਗੀ। ਅੱਜ ਹੋਣ ਵਾਲੀ ਗੱਲਬਾਤ ਵਿਚ ਗੋਗਰਾ, ਹੌਟ ਸਪਰਿੰਗਸ ਅਤੇ ਡੇਪਸਾਂਗ ਪਲੇਨ ਸਣੇ ਕਈ ਪੁਆਇੰਟਾਂ ਨੂੰ ਲੈ ਕੇ ਚਰਚਾ ਹੋਵੇਗੀ।

India -China complete disengagement in Pangong Tso, next round of military talks on today India China Talk : ਭਾਰਤ ਅਤੇ ਚੀਨ ਵਿਚਕਾਰ ਤਣਾਅ ਘੱਟ ਕਰਨ ਲਈ ਅੱਜ ਹੋਵੇਗੀ 10ਵੇਂ ਦੌਰ ਦੀ ਗੱਲਬਾਤ

ਪੜ੍ਹੋ ਹੋਰ ਖ਼ਬਰਾਂ : ਅੱਜ ਚੰਡੀਗੜ੍ਹ 'ਚ ਵੀ ਗੂੰਜਣਗੇ ਕਿਸਾਨੀ ਦੇ ਹੱਕ ਵਿਚ ਨਾਅਰੇ, ਦੁਪਹਿਰ 2 ਵਜੇ ਹੋਵੇਗੀ ਮਹਾਂਪੰਚਾਇਤ

ਇਸ ਵਿਚਾਲੇ ਗਲਵਾਨ ਘਾਟੀ ਵਿੱਚ ਹੋਏ ਖੂਨੀ ਸੰਘਰਸ਼ ਦੀ ਵੀਡੀਓ ਜਾਰੀ ਕਰਕੇ ਚੀਨ ਨੇ ਇੱਕ ਪ੍ਰੋਪੋਗੰਡਾ ਯੁੱਧ ਛੇੜਿਆ ਹੈ। ਹਾਲਾਂਕਿ, ਗੱਲਬਾਤ ਤੋਂ ਠੀਕ ਪਹਿਲਾਂ ਚੀਨ ਦੀਆਂ ਹਰਕਤਾਂ ਸਪੱਸ਼ਟ ਸੰਕੇਤ ਦੇ ਰਹੀਆਂ ਹਨ ਕਿ ਉਹ ਮੁੱਦਿਆਂ ਨੂੰ ਗੁੰਮਰਾਹ ਕਰਨਾ ਚਾਹੁੰਦਾ ਹੈ, ਉਹ ਅਸਲ ਮੁੱਦਿਆਂ 'ਤੇ ਗੱਲਬਾਤ ਤੋਂ ਬਚਣ ਅਤੇ ਵਿਵਾਦ ਨੂੰ ਲੰਬੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

India -China complete disengagement in Pangong Tso, next round of military talks on today India China Talk : ਭਾਰਤ ਅਤੇ ਚੀਨ ਵਿਚਕਾਰ ਤਣਾਅ ਘੱਟ ਕਰਨ ਲਈ ਅੱਜ ਹੋਵੇਗੀ 10ਵੇਂ ਦੌਰ ਦੀ ਗੱਲਬਾਤ

ਦੱਸ ਦੇਈਏ ਕਿ ਗੱਲਬਾਤ ਤੋਂ ਠੀਕ ਇੱਕ ਦਿਨ ਪਹਿਲਾਂ ਚੀਨ ਨੇ ਗਲਵਾਨ ਘਾਟੀ ਵਿੱਚ 15 ਜੂਨ ਨੂੰ ਭਾਰਤੀ ਫੌਜ ਨਾਲ ਹੋਈ ਖੂਨੀ ਝੜਪ ਵਿੱਚ ਪਹਿਲੀ ਵਾਰ ਕਬੂਲਿਆ ਸੀ ਕਿ ਉਸਦੇ 4 ਜਵਾਨ ਮਾਰੇ ਗਏ ਸਨ। ਚੀਨ ਨੇ ਗਲਵਾਨ ਘਾਟੀ ਵਿੱਚ ਸੰਘਰਸ਼ ਦੀ ਇੱਕ ਵੀਡੀਓ ਜਾਰੀ ਕੀਤੀ ਹੈ ਤਾਂ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਟਕਰਾਅ ਭਾਰਤ ਵੱਲੋਂ ਸ਼ੁਰੂ ਹੋਇਆ ਸੀ।ਇਸ ਲੜੀ ਵਿਚ ਦੋਵੇਂ ਪੱਖਾਂ ਵਿਚਕਾਰ ਕਈ ਦੌਰ ਕਮਾਂਡਰ ਪੱਧਰ ਦੀ ਗੱਲਬਾਤ ਹੋ ਚੁੱਕੀ ਹੈ

India -China complete disengagement in Pangong Tso, next round of military talks on today India China Talk : ਭਾਰਤ ਅਤੇ ਚੀਨ ਵਿਚਕਾਰ ਤਣਾਅ ਘੱਟ ਕਰਨ ਲਈ ਅੱਜ ਹੋਵੇਗੀ 10ਵੇਂ ਦੌਰ ਦੀ ਗੱਲਬਾਤ

ਪੜ੍ਹੋ ਹੋਰ ਖ਼ਬਰਾਂ : ਲਾਲ ਕਿਲ੍ਹਾ ਹਿੰਸਾ ਮਾਮਲੇ ਨੂੰ ਲੈ ਕੇ ਦਿੱਲੀ ਪੁਲੀਸ ਨੇ ਇੰਦਰਜੀਤ ਨਿੱਕੂ ,ਲੱਖਾ ਸਿਧਾਣਾ ਸਮੇਤ ਕਈ ਤਸਵੀਰਾਂ ਕੀਤੀਆਂ ਜਾਰੀ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 11 ਫਰਵਰੀ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ਵਿੱਚ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਤੇ ਚੀਨ ਵਿਚਾਲੇ ਪੈਨਗੋਂਗ ਝੀਲ ਖੇਤਰ ਤੋਂ ਫ਼ੌਜਾਂ ਨੂੰ ਚਰਨਬੱਧ ਤਰੀਕੇ ਤੋਂ ਹਟਾਉਣ ਦਾ ਸਮਝੌਤਾ ਹੋ ਗਿਆ ਹੈ। ਸਮਝੌਤੇ ਅਨੁਸਾਰ ਚੀਨ ਆਪਣੀਆਂ ਫੌਜਾਂ ਨੂੰ ਹਟਾ ਕੇ ਪੈਨਗੋਂਗ ਝੀਲ ਦੇ ਉੱਤਰੀ ਕੰਢੇ ਵਿੱਚ ਫਿੰਗਰ ਅੱਠ ਖੇਤਰ ਦੀ ਪੂਰਬੀ ਦਿਸ਼ਾ ਵੱਲ ਲੈ ਜਾਵੇਗਾ। ਭਾਰਤ ਆਪਣੀ ਫੌਜ ਨੂੰ ਫਿੰਗਰ 3 ਦੇ ਨੇੜੇ ਆਪਣੇ ਸਥਾਈ ਕੈਂਪ ਧੰਨ ਸਿੰਘ ਥਾਪਾ ਪੋਸਟ 'ਤੇ ਰੱਖੇਗਾ।

-PTCNews

Related Post