ਭਾਰਤ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨਾਲ ਜੁੜੀਆਂ ਕੁੱਝ ਖ਼ਾਸ ਗੱਲਾਂ , ਪੜ੍ਹੋ ਖ਼ਬਰ

By  Shanker Badra July 5th 2019 10:50 AM -- Updated: July 5th 2019 10:56 AM

ਭਾਰਤ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨਾਲ ਜੁੜੀਆਂ ਕੁੱਝ ਖ਼ਾਸ ਗੱਲਾਂ , ਪੜ੍ਹੋ ਖ਼ਬਰ:ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦਾ ਪਹਿਲਾ ਬਜਟ ਅੱਜ 11:00 ਵਜੇ ਪੇਸ਼ ਕਰਨਗੇ। ਇਸ ਬਜਟ ਉੱਤੇ ਸਭ ਦੀਆਂ ਨਜ਼ਰਾਂ ਲੱਗੀਆਂ ਹਨ। ਇਸ ਬਜਟ ਵਿੱਚ ਆਮ ਲੋਕਾਂ , ਕਿਸਾਨਾਂ , ਦੁਕਾਨਦਾਰਾਂ ਅਤੇ ਵਾਪਰੀ ਵਰਗ ਲਈ ਕੀ ਖਾਸ਼ ਰਹੇਗਾ ਇਹ ਤਾਂ ਹੁਣ ਬਜਟ ਪੇਸ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਸ ਵੇਲੇ ਪਹਿਲੀ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨਾਲ ਜੁੜੀਆਂ ਕੁੱਝ ਖ਼ਾਸ ਗੱਲਾਂ ਤੁਹਾਨੂੰ ਦੱਸਦੇ ਹਾਂ। [caption id="attachment_315251" align="aligncenter" width="300"]India first female Finance Minister Nirmala Sitharaman connected special Things ਭਾਰਤ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨਾਲ ਜੁੜੀਆਂ ਕੁੱਝ ਖ਼ਾਸ ਗੱਲਾਂ , ਪੜ੍ਹੋ ਖ਼ਬਰ[/caption] ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਸ ਵੇਲੇ ਭਾਰਤ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਹੈ ,ਜਿਨ੍ਹਾਂ ਨੇ ਅੱਜ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕਰਨਾ ਹੈ। ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕੋਲ ਵਿੱਤ ਮੰਤਰਾਲਾ ਰਹਿ ਚੁੱਕਾ ਹੈ ਪਰ ਉਹ ਕੁੱਝ ਟਾਈਮ ਹੀ ਵਿੱਤ ਮੰਤਰੀ ਰਹੇ ਸਨ। ਇਸ ਦੇ ਨਾਲ -ਨਾਲ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਕੋਲ ਵਾਧੂ ਕਾਰਪੋਰੇਟ ਵੀ ਹੈ। ਇਸ ਤੋਂ ਪਹਿਲਾਂ ਉਹ ਰੱਖਿਆ ਮੰਤਰਾਲਾ ਵੀ ਸੰਭਾਲ ਚੁੱਕੇ ਹਨ। [caption id="attachment_315252" align="aligncenter" width="300"]India first female Finance Minister Nirmala Sitharaman connected special Things ਭਾਰਤ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨਾਲ ਜੁੜੀਆਂ ਕੁੱਝ ਖ਼ਾਸ ਗੱਲਾਂ , ਪੜ੍ਹੋ ਖ਼ਬਰ[/caption] ਹੁਣ ਗੱਲ ਕਰਦੇ ਹਾਂ ਮਹਿਲਾ ਵਿੱਤ ਮੰਤਰੀ ਦੇ ਜਨਮ ਬਾਰੇ ਅਤੇ ਪੜਾਈ ਦੇ ਬਾਰੇ। ਨਿਰਮਲਾ ਸੀਤਾਰਮਣ ਦਾ ਜਨਮ 18 ਅਗਸਤ 1959 ’ਚ ਤਾਮਿਲਨਾਡੂ ਦੇ ਮਦੁਰਾਇ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਭਾਰਤੀ ਰੇਲਵੇ ਦੇ ਮੁਲਾਜ਼ਮ ਸਨ। ਉਨ੍ਹਾਂ ਨੇ ਸਾਲ 1980 ’ਚ ਅਰਥ-ਸ਼ਾਸਤਰ ਵਿਸ਼ੇ ਵਿੱਚ ਬੀਏ ਦੀ ਡਿਗਰੀ ਹਾਸਲ ਕੀਤੀ ਅਤੇ 1984 ’ਚ ਪੋਸਟ -ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਦੇ ਪਤੀ ਡਾ. ਪਰਕਾਲ ਪ੍ਰਭਾਕਰ ਰਾਈਟ-ਫ਼ੋਲੀਓ ਕੰਪਨੀ ਵਿੱਚ ਐੱਮਡੀ ਹਨ। [caption id="attachment_315250" align="aligncenter" width="287"]India first female Finance Minister Nirmala Sitharaman connected special Things ਭਾਰਤ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨਾਲ ਜੁੜੀਆਂ ਕੁੱਝ ਖ਼ਾਸ ਗੱਲਾਂ , ਪੜ੍ਹੋ ਖ਼ਬਰ[/caption] ਜਿਸ ਤੋਂ ਬਾਅਦ ਉਨ੍ਹਾਂ ਨੇ ਸਿਆਸਤ 'ਚ ਪੈਰ ਧਰਦਿਆਂ ਸਾਲ 2006 ਦੌਰਾਨ ਭਾਜਪਾ ਨਾਲ ਜੁੜੇ ਸਨ। ਜਿਸ ਦੌਰਾਨ ਉਹ ਸਾਲ 2008 ਤੋਂ ਲੈ ਕੇ 2014 ਤੱਕ ਉਹ ਕੌਮੀ ਪੱਧਰ ਦੇ ਤਰਜਮਾਨ ਰਹੇ ਅਤੇ ਫਿਰ 2016 ’ਚ ਉਹ ਰਾਜ ਮੰਤਰੀ (ਆਜ਼ਾਦ) ਬਣੇ।ਉਹ ਆਂਧਰਾ ਪ੍ਰਦੇਸ਼ ਤੋਂ ਰਾਜ ਸਭਾ ’ਚ ਪੁੱਜੇ ਸਨ। [caption id="attachment_315248" align="aligncenter" width="300"]India first female Finance Minister Nirmala Sitharaman connected special Things ਭਾਰਤ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨਾਲ ਜੁੜੀਆਂ ਕੁੱਝ ਖ਼ਾਸ ਗੱਲਾਂ , ਪੜ੍ਹੋ ਖ਼ਬਰ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੇਂਦਰੀ ਵਿੱਤ ਨਿਰਮਲਾ ਸੀਤਾਰਮਨ ਅੱਜ ਪੇਸ਼ ਕਰਨਗੇ ਨਵੀਂ ਸਰਕਾਰ ਦਾ ਪਹਿਲਾ ਬਜਟ ਦੱਸ ਦੇਈਏ ਕਿ ਨਿਰਮਲਾ ਸੀਤਾਰਮਣ ਨੇ ਮੰਤਰੀ ਬਣਨ ਤੋਂ ਪਹਿਲਾਂ ਲੰਦਨ ਸਥਿਤ AEA ’ਚ ਅਰਥ-ਸ਼ਾਸਤਰੀ ਦੇ ਸਹਾਇਕ ਵਜੋਂ ਕੰਮ ਕੀਤਾ ਹੈ। ਓਥੇ ਪ੍ਰਾਈਸਵਾਟਰ ਹਾਊਸ ਵਿੱਚ ਵੀ ਉਹ ਸੀਨੀਅਰ ਮੈਨੇਜਰ ਵਜੋਂ ਕੰਮ ਕਰ ਚੁੱਕੇ ਹਨ। ਉਨ੍ਹਾਂ ਕੁਝ ਸਮਾਂ ਬੀਬੀਸੀ ਵਰਲਡ ਸਰਵਿਸ ਲਈ ਕੰਮ ਕੀਤਾ। ਇਸ ਤੋਂ ਇਲਾਵਾ ਭਾਰਤ ਵਿੱਚ ਸੈਂਟਰ ਫ਼ਾਰ ਪਬਿਲਿਕ ਪਾਲਿਸੀ ਸਟੱਡੀਜ਼ ਵਿੱਚ ਡਿਪਟੀ ਡਾਇਰੈਕਟਰ ਰਹੇ ਹਨ। -PTCNews

Related Post